ਕਪਿਲ ਸ਼ਰਮਾ ਆਪਣੇ ਸ਼ੋਅ ਵਿੱਚ ਹਰੇਕ 'ਤੇ ਤੰਜ ਕੱਸਣ ਤੋਂ ਬਾਜ ਨਹੀਂ ਆਉਂਦੇ। ਇਸ ਵਾਰ ਤਾਂ ਉਨ੍ਹਾਂ ਨੇ ਬਾਲੀਵੁਡ ਕੁਈਨ ਕੰਗਨਾ ਰਣੌਤ ਨਾਲ ਪੰਗਾ ਲੈ ਲਿਆ। ਦਰਅਸਲ ਕਪਿਲ ਸ਼ਰਮਾ ਨੇ ਆਪਣੇ ਚੈਟ ਸ਼ੋਅ, ਦਿ ਕਪਿਲ ਸ਼ਰਮਾ ਸ਼ੋਅ ਵਿੱਚ ਆਪਣੀ ਤਾਜ਼ਾ ਪੇਸ਼ਕਾਰੀ ਦੌਰਾਨ ਕੰਗਨਾ ਰਣੌਤ ਨਾਲ ਖੂਬ ਹਸੀ ਮਜ਼ਾਕ ਕੀਤਾ। ਅਦਾਕਾਰਾ ਸ਼ੋਅ ਦੇ ਆਗਾਮੀ ਐਪੀਸੋਡ ਵਿੱਚ ਆਪਣੀ ਨਵੀਨਤਮ ਫਿਲਮ ਥਲਾਈਵੀ ਦੇ ਪ੍ਰਮੋਸ਼ਨ ਲਈ ਦਿਖਾਈ ਦੇਵੇਗੀ, ਜੋ ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।
ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਦੁਆਰਾ ਆਉਣ ਵਾਲੇ ਐਪੀਸੋਡ ਦਾ ਇੱਕ ਪ੍ਰੋਮੋ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸਾਂਝਾ ਕੀਤਾ ਗਿਆ, ਜਿਸ ਵਿੱਚ ਕਪਿਲ ਨੇ ਕੰਗਨਾ ਨੂੰ ਦੱਸਿਆ ਕੀਤਾ ਕਿ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਬਹੁਤ ਸਾਰੇ ਸੁਰੱਖਿਆ ਕਰਮਚਾਰੀ ਕਪਿਲ ਸ਼ਰਮਾ ਸ਼ੋਅ ਦੇ ਸੈੱਟ ਤੇ ਪਹੁੰਚੇ ਸਨ। ਕਪਿਲ ਨੇ ਕੰਗਨਾ ਨੂੰ ਪੁੱਛਿਆ “ਹਮ ਤੋ ਡਰੇ ਗਏ ਥੇ ਕਿ ਹਮਨੇ ਐਸਾ ਕਯਾ ਕਰ ਦਿਯਾ। ਇਤਨੀ ਸਾਰੀ ਸੁਰੱਖਿਆ ਰਖਨੀ ਹੋ ਤੋ ਕਿਆ ਕਰਨਾ ਪੜਤਾ ਹੈ ਆਮ ਆਦਮੀ ਕੋ (ਅਸੀਂ ਡਰ ਗਏ ਸੀ। ਇੰਨੀ ਜ਼ਿਆਦਾ ਸੁਰੱਖਿਆ ਪ੍ਰਾਪਤ ਕਰਨ ਲਈ ਕਿਸੇ ਨੂੰ ਕੀ ਕਰਨਾ ਚਾਹੀਦਾ ਹੈ)?”। ਕਪਿਲ ਦੇ ਸਵਾਲ 'ਤੇ ਕੰਗਣਾ ਨੇ ਜਵਾਬ ਦਿੱਤਾ, "ਆਮ ਆਦਮੀ ਨੂੰ ਸੱਚ ਬੋਲਣਾ ਪੈਂਦਾ ਹੈ।"
ਵੀਡੀਓ ਦੇ ਇੱਕ ਹੋਰ ਹਿੱਸੇ ਵਿੱਚ, ਕਪਿਲ ਨੇ ਮਜ਼ਾਕ ਵਿੱਚ ਕੰਗਨਾ ਤੋਂ ਇਹ ਵੀ ਪੁੱਛਿਆ, "ਕੈਸਾ ਲਗ ਰਹਾ ਹੈ, ਇਤਨੇ ਦਿਨ ਹੋ ਗਏ, ਕੋਈ ਵਿਵਾਦ ਨਹੀਂ ਹੁਈ (ਕਾਫੀ ਸਮਾਂ ਹੋ ਗਿਆ ਹੈ ਕੋਈ ਵਿਵਾਦ ਨਹੀਂ ਹੋਇਆ ਹੈ, ਇਸ 'ਤੇ ਕਿਵੇਂ ਮਹਿਸੂਸ ਹੁੰਦਾ ਹੈ)?" ਕਪਿਲ ਦੇ ਇਸ ਸਵਾਲ ਤੇ ਅਦਾਕਾਰਾ ਹੱਸਣ ਤੋਂ ਇਲਾਵਾ ਹੋਰ ਕੁੱਝ ਨਾ ਕਰ ਸਕੀ।
ਸਵਰਗੀ ਜੈਲਲਿਤਾ ਦੇ ਜੀਵਨ 'ਤੇ ਅਧਾਰਤ,' ਥਲਾਈਵੀ 'ਉਨ੍ਹਾਂ ਦੀ ਜ਼ਿੰਦਗੀ ਦੇ ਵੱਖੋ -ਵੱਖਰੇ ਪਹਿਲੂਆਂ ਨੂੰ ਪ੍ਰਦਰਸ਼ਿਤ ਕਰਦੀ ਹੈ। ਕਿਵੇਂ ਜੈਲਲਿਤਾ ਛੋਟੀ ਉਮਰ ਵਿੱਚ ਇੱਕ ਅਭਿਨੇਤਰੀ ਦੇ ਰੂਪ ਉਭਰ ਕੇ ਆਉਂਦੀ ਹੈ ਕੇ ਤਾਮਿਲ ਸਿਨੇਮਾ ਦਾ ਚਿਹਰਾ ਬਣ ਜਾਂਦੀ ਹੈ। ਤੇ ਇੱਥੇ ਹੀ ਬਸ ਨਹੀਂ, ਇਸ ਕੋਂ ਇਲਾਵਾ ਜੈਲਲਿਤਾ ਦਾ ਕ੍ਰਾਂਤੀਕਾਰੀ ਨੇਤਾ ਦੇ ਰੂਪ ਵਿੱਚ ਸਾਹਮਣੇ ਆਉਣਾ ਤੇ ਤਾਮਿਲਨਾਡੂ ਦੀ ਰਾਜਨੀਤੀ ਨੂੰ ਬਦਲ ਕੇ ਰੱਖ ਦੇਣਾ ਵੀ ਇਸ ਫੀਲਮ ਚ ਬਾਖੂਬੀ ਦਿਖਾਇਆ ਗਿਆ ਹੈ।
Published by: Ashish Sharma
First published: September 10, 2021, 14:48 IST
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment , Kangana Ranaut , Kapil sharma , The Kapil Sharma Show