Home /News /entertainment /

ਆਖਿਰ ਕਿਉ ਦੀਪਿਕਾ ਪਾਦੂਕੋਣ ਤੇ ਆਪਣੀ ਦੌਲਤ ਲੁਟਾਉਣ ਲਈ ਤਿਆਰ ਹੋਏ ਕਪਿਲ ਸ਼ਰਮਾ? ਦੇਖੋ ਮਜ਼ੇਦਾਰ ਵੀਡਿਓ

ਆਖਿਰ ਕਿਉ ਦੀਪਿਕਾ ਪਾਦੂਕੋਣ ਤੇ ਆਪਣੀ ਦੌਲਤ ਲੁਟਾਉਣ ਲਈ ਤਿਆਰ ਹੋਏ ਕਪਿਲ ਸ਼ਰਮਾ? ਦੇਖੋ ਮਜ਼ੇਦਾਰ ਵੀਡਿਓ

  • Share this:
    ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਦਰਸ਼ਕਾ ਦਾ ਖੂਬ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਦੇ ਸ਼ੋਅ 'ਚ ਫ਼ਿਲਮੀ ਸਿਤਾਰੇ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆਉਦੇ ਹਨ। ਇਸ ਦੌਰਾਨ ਕਪਿਲ ਸ਼ਰਮਾ ਫ਼ਿਲਮੀ ਸਿਤਾਰਿਆ ਨਾਲ ਹਾਸਾ ਮਜ਼ਾਕ ਵੀ ਕਰਦੇ ਹਨ। ਹਾਲ ਹੀ 'ਚ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਫ਼ਿਲਮ 'ਗਹਿਰਾਈਆਂ' ਦੀ ਸਟਾਰਕਾਸਟ ਦੀਪਿਕਾ ਪਾਦੂਕੋਣ, ਅਨੰਨਿਆ ਪਾਂਡੇ, ਸਿਧਾਂਤ ਚਤੁਰਵੇਦੀ ਤੇ ਧੈਰੇਆ ਕਰਵਾ ਪਹੁੰਚੇ। ਸ਼ੋਅ ਦੇ ਸੇਟ ਤੇ ਫ਼ਿਲਮ ਦੀ ਸਟਾਰਕਾਸਟ ਨੇ ਖ਼ੂਬ ਮਸਤੀ ਕੀਤੀ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।


    ਸ਼ੋਅ ਦੇ ਸੇਟ ਤੇ ਕਾਮੇਡੀ ਸਟਾਰ ਕਪਿਲ ਦੀਪਿਕਾ ਦੇ ਨਾਲ ਫਲਰਟਿੰਗ ਵੀ ਕੀਤੀ। ਟੀਵੀ ਚੈਨਲ ਸੋਨੀ ਨੇ ਦ ਕਪਿਲ ਸ਼ਰਮਾ ਸ਼ੋਅ ਦਾ ਇਕ ਵੀਡੀਓ ਪ੍ਰੋਗੋ ਜਾਰੀ ਕੀਤਾ ਹੈ। ਇਸ 'ਚ ਕਪਿਲ ਸ਼ਰਮਾ ਦੀਪਿਕਾ ਪਾਦੂਕੋਨ ਨਾਲ ਫਲਰਟ ਕਰਦੇ ਹੋਏ ਨਜ਼ਰ ਆ ਰਹੇ ਹਨ ਜਿਸ 'ਚ ਉਹ ਕਹਿ ਰਹੇ ਹਨ ਕਿ ਉਹ ਉਸ ਉੱਤੋਂ ਆਪਣੀ ਪੂਰੀ ਦੌਲਤ ਲੁਟਾ ਸਕਦੇ ਹਨ। ਪ੍ਰੋਮੋ 'ਚ ਤੁਸੀ ਸਾਫ ਦੇਖ ਸਕਦੇ ਹੋ ਕਿ ਜਦ ਦੀਪਿਕਾ ਸੈੱਟ ਤੇ ਆਉਂਦੀ ਹੈ ਤਾਂ ਕਪਿਲ ਉਸ ਲਈ 'ਹਮੇ ਤੁਮ ਸੇ ਪਿਆਰ ਕਿਤਨਾ' ਗਾਣਾ ਗਾਉਂਦੇ ਹਨ ਤੇ ਦੀਪਿਕਾ ਵੀ ਕਾਮੇਡੀ ਸਟਾਰ ਦਾ ਸਾਥ ਦਿੰਦੀ ਹੈ।

    ਦੀਪਿਕਾ ਪਾਦੂਕੋਨ ਨਾਲ ਗੱਲ ਕਰਦੇ ਹੋਏ ਕਪਿਲ ਸ਼ਰਮਾ ਆਪਣੇ ਵਲ ਇਸ਼ਾਰਾ ਕਰਦੇ ਹੋਏ ਕਹਿੰਦਾ ਹੈ ਕਿ ਉਹ ਕਿਸ-ਕਿਸ ਨੂੰ ਆਪਣੀ ਫ਼ਿਲਮ 'ਚ ਲੈ ਰਹੀ ਹੈ ਇਸ ਦੇ ਜਵਾਬ 'ਚ ਉਹ ਕਹਿੰਦੀ ਹੈ ਕਿ ਜੇ ਉਹ ਆਪਣੇ ਬਾਰੇ ਪੁੱਛ ਰਹੇ ਹਨ ਤਾਂ ਉਹ ਉਸ ਦੀ ਫ਼ਿਲਮ ਦੇ ਕੋ ਸਟਾਰ ਤੇ ਡਾਇਰੈਕਟਰ ਬਣ ਸਕਦੇ ਹਨ। ਜੇ ਉਹ ਚਾਹੁੰਦੇ ਹਨ ਤਾਂ ਨਿਰਮਾਤਾ ਵੀ ਬਣ ਸਕਦੇ ਹਨ। ਇਸ ਗੱਲ ਦੇ ਜਵਾਬ 'ਚ ਕਪਿਲ ਸ਼ਰਮਾ ਕਹਿੰਦੇ ਹਨ ਕਿ 'ਦੀਪਿਕਾ ਲਈ ਤਾਂ ਮੈਂ ਆਪਣੀ ਸਾਰੀ ਦੌਲਤ ਦੇ ਦਿਆ, ਸਾਰੀ ਦੌਲਤ ਲੈ ਲਓ ਤੁਸੀਂ।' ਦੱਸ ਦੇਈਏ ਕਿ ਫ਼ਿਲਮ ਗਹਿਰਾਈਆਂ ਜਲਦ ਹੀ ਓਟੀਟੀ ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਵਾਲੀ ਹੈ। ਜਿਸਦਾ ਕੀ ਪ੍ਰਸ਼ੰਸ਼ਕਾ ਨੂੰ ਵੀ ਇੰਤਜ਼ਾਰ ਹੈ।
    Published by:Anuradha Shukla
    First published:

    Tags: Deepika Padukone, Kapil sharma

    ਅਗਲੀ ਖਬਰ