HOME » NEWS » Films

ਕਪਿਲ ਸ਼ਰਮਾ ਦੀ ਸਾਬਕਾ ਪ੍ਰੇਮਿਕਾ ਪ੍ਰੀਤਿ ਤੇ ਲੱਗੇ ਧੋਖਾਧੜੀ ਦੇ ਇਲਜ਼ਾਮ

News18 Punjab
Updated: November 19, 2019, 6:01 PM IST
ਕਪਿਲ ਸ਼ਰਮਾ ਦੀ ਸਾਬਕਾ ਪ੍ਰੇਮਿਕਾ ਪ੍ਰੀਤਿ ਤੇ ਲੱਗੇ ਧੋਖਾਧੜੀ ਦੇ ਇਲਜ਼ਾਮ

  • Share this:
'ਦਿ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ 5' ਦੇ ਜੇਤੂ ਰਹਿ ਚੁੱਕੇ ਲੇਖਕ ਤੇ ਕਾਮੇਡੀਅਨ ਅਭਿਸ਼ੇਕ ਵਾਲੀਆ ਨੇ ਪ੍ਰੋਡਿਊਸਰ ਪ੍ਰੀਤੀ ਸਿਮੋਸ ਤੇ ਉਸ ਦੀ ਭੈਣ ਨੀਤੀ ਸਿਮੋਸ 'ਤੇ ਉਸ ਦੇ ਪੈਸੇ ਨਾ ਦੇਣ ਦਾ ਦੋਸ਼ ਲਾਇਆ ਹੈ। ਪ੍ਰੀਤੀ ਸਿਮੋਸ ਕਪਿਲ ਸ਼ਰਮਾ ਦੇ ਸ਼ੋਅ 'ਕਾਮੇਡੀ ਨਾਈਟਸ ਵਿਦ ਕਪਿਲ' ਦੀ ਕ੍ਰਿਐਟਿਵ ਡਾਇਰੈਕਟਰ ਰਹਿ ਚੁੱਕੀ ਹੈ। ਦੋ ਸਾਲ ਪਹਿਲਾਂ ਕਪਿਲ ਸ਼ਰਮਾ ਨਾਲ ਹੋਏ ਝਗੜੇ ਤੋਂ ਬਾਅਦ ਪ੍ਰੀਤੀ ਸਿਮੋਸ ਕਪਿਲ ਤੋਂ ਵੱਖ ਹੋ ਗਈ ਸੀ। ਅਭਿਸ਼ੇਕ ਦੀ ਮੰਨੀਏ ਤਾਂ ਉਨ੍ਹਾਂ ਨੇ ਪ੍ਰੀਤੀ-ਨੀਤੀ ਦੇ ਬੈਨਰ ਹੇਠ ਨਿਰਮਿਤ ਸ਼ੋਅ 'ਮੂਵੀ ਮਸਤੀ ਵਿਦ ਮਨੀਸ਼ ਪਾਲ' ਦੇ ਲਈ ਕੰਮ ਕੀਤਾ ਸੀ, ਜਿਸ ਦੇ ਲਈ ਉਨ੍ਹਾਂ ਨੇ ਪੈਸੇ ਦੇਣ ਦਾ ਵਾਅਦਾ ਵੀ ਕੀਤਾ ਸੀ ਪਰ ਹੁਣ ਇਨ੍ਹਾਂ ਦੋਵਾਂ ਨੇ ਉਨ੍ਹਾਂ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।Loading...
ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅਭਿਸ਼ੇਕ ਨੇ ਦੱਸਿਆ, ''ਮੈਨੂੰ ਪ੍ਰੀਤੀ ਸਿਮੋਸ ਦਾ ਫੋਨ ਆਇਆ ਸੀ ਕਿ ਉਹ 'ਮੂਵੀ ਮਸਤੀ ਵਿਦ ਮਨੀਸ਼ ਪਾਲ' ਬਣਾ ਰਹੀ ਹੈ। ਉਨ੍ਹਾਂ ਨੇ ਮੈਨੂੰ ਆਫਿਸ 'ਚ ਬੁਲਾਇਆ। ਮੈਂ ਉਥੇ ਜਾ ਕੇ ਕੁਝ ਜੋਕਸ (ਚੁਟਕਲੇ) ਸੁਣਾਏ, ਜੋ ਉਨ੍ਹਾਂ ਨੂੰ ਚੰਗੇ ਲੱਗੇ ਅਤੇ ਉਨ੍ਹਾਂ ਨੇ ਦੂਜੇ ਹੀ ਦਿਨ ਸਭ ਕੁਝ ਫਾਈਨਲ ਕਰ ਦਿੱਤਾ।
ਪੈਸਿਆਂ ਨੂੰ ਲੈ ਕੇ ਥੋੜ੍ਹਾ ਨਿਗੋਸ਼ਿਏਟ ਕੀਤਾ ਤੇ ਫਿਰ ਅਸੀਂ ਕੰਮ ਸ਼ੁਰੂ ਕਰ ਦਿੱਤਾ। ਤਕਰੀਬਨ 12 ਦਿਨ ਮੈਂ ਉਸ ਲਈ ਕੰਮ ਕੀਤਾ ਤੇ ਫਿਰ ਅਚਾਨਕ ਪ੍ਰੀਤੀ ਵਲੋਂ ਮੈਸੇਜ ਆਇਆ ਕਿ ਉਸ ਦੇ ਕੋਲ ਰਾਈਟਰਸ ਬਹੁਤ ਜ਼ਿਆਦਾ ਹੋ ਗਏ ਹਨ, ਜਿਸ ਕਾਰਨ ਉਹ ਹੁਣ ਮੇਰੇ ਨਾਲ ਕੰਮ ਨਹੀਂ ਕਰਨਾ ਚਾਹੁੰਦੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਜਲਦ ਹੀ ਡਿਜੀਟਲ ਪਲੇਟਫਾਰਮ 'ਤੇ ਇਕ ਸ਼ੋਅ ਬਣਾਉਣ ਵਾਲੀ ਹੈ, ਜਿਸ ਲਈ ਉਹ ਮੈਨੂੰ ਫਿਰ ਤੋਂ ਆਨ-ਬੋਰਡ ਲਵੇਗੀ। ਮੈਂ ਉਸ ਦੀ ਗੱਲ ਮੰਨ ਲਈ ਤੇ ਕਿਹਾ ਕਿ ਜਿੰਨੇ ਦਿਨ ਮੈਂ ਕੰਮ ਕੀਤਾ, ਉਸ ਦੇ ਪੈਸੇ ਦੇ ਦਿਓ। ਇਸ ਦੇ ਲਈ ਵੀ ਉਹ ਤਿਆਰ ਹੋ ਗਈ ਸੀ ਪਰ ਬਾਅਦ 'ਚ ਮੁਕਰ ਗਈ।''

ਦੱਸਣਯੋਗ ਹੈ ਕਿ ਪ੍ਰੀਤੀ ਸਿਮੋਸ ਤੇ ਕਪਿਲ ਸ਼ਰਮਾ ਦੇ ਵਿਚਕਾਰ ਨਜ਼ਦੀਕੀਆਂ ਦੀ ਖਬਰਾਂ ਵੀ ਖੂਬ ਆਈਆਂ ਸਨ ਪਰ 2 ਸਾਲ ਪਹਿਲਾਂ ਹੋਏ ਝਗੜੇ ਤੋਂ ਬਾਅਦ ਇਹ ਦੋਵੇਂ ਵੱਖ ਹੋ ਗਏ।
First published: November 19, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...