HOME » NEWS » Films

ਪ੍ਰਕਾਸ਼ ਪੁਰਬ ਮੌਕੇ ਕਪਿਲ ਸ਼ਰਮਾ ਨੇ ਦਸਤਾਰ ਸਜਾ ਕੇ ਗਾਇਆ 'ਸਤਿਗੁਰ ਨਾਨਕ...

News18 Punjab
Updated: November 3, 2019, 2:56 PM IST
ਪ੍ਰਕਾਸ਼ ਪੁਰਬ ਮੌਕੇ ਕਪਿਲ ਸ਼ਰਮਾ ਨੇ ਦਸਤਾਰ ਸਜਾ ਕੇ ਗਾਇਆ 'ਸਤਿਗੁਰ ਨਾਨਕ...
ਪ੍ਰਕਾਸ਼ ਪੁਰਬ ਮੌਕੇ ਕਪਿਲ ਸ਼ਰਮਾ ਨੇ ਦਸਤਾਰ ਸਜਾ ਕੇ ਗਾਇਆ 'ਸਤਿਗੁਰ ਨਾਨਕ...

ਕਪਿਲ ਸ਼ਰਮਾ (Kapil Sharma) ਨੂੰ ਤੁਸੀਂ ਕਾਮੇਡੀ ਕਰਦੇ ਤਾਂ ਕਈ ਵਾਰ ਵੇਖਿਆ ਹੋਵੇਗਾ ਤੇ ਕਪਿਲ ਦਾ ਇਹ ਅੰਦਾਜ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਸੰਦ ਵੀ ਆਉਂਦਾ ਹੈ। ਪਰ ਹੁਣ ਕਪਿਲ ਪਹਿਲੀ ਵਾਰ ਪੇਸ਼ੇਵਰ ਗਾਇਕਾਂ ਨਾਲ ਗਾਉਂਦੇ ਨਜ਼ਰ ਆਏ।

  • Share this:
ਕਪਿਲ ਸ਼ਰਮਾ (Kapil Sharma) ਨੂੰ ਤੁਸੀਂ ਕਾਮੇਡੀ ਕਰਦੇ ਤਾਂ ਕਈ ਵਾਰ ਵੇਖਿਆ ਹੋਵੇਗਾ ਤੇ ਕਪਿਲ ਦਾ ਇਹ ਅੰਦਾਜ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਪਸੰਦ ਵੀ ਆਉਂਦਾ ਹੈ। ਪਰ ਹੁਣ ਕਪਿਲ ਪਹਿਲੀ ਵਾਰ ਪੇਸ਼ੇਵਰ ਗਾਇਕਾਂ ਨਾਲ ਗਾਉਂਦੇ ਨਜ਼ਰ ਆਏ।

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੇ ਅਵਸਰ ਉਤੇ ਪੰਜਾਬ ਦੀ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਨੇ ਇਕ ਸਿੰਗਲ ਵੀਡੀਓ ਗਾਣਾ ਜਾਰੀ ਕੀਤਾ ਹੈ। ਇਸ ਵੀਡੀਓ ਗਾਣੇ ਵਿੱਚ ਕਈ ਮਸ਼ਹੂਰ ਗਾਇਕ ਨਜ਼ਰ ਆ ਰਹੇ ਹਨ। ਪਰ ਇਸ ਸਭ ਦੇ ਵਿਚਕਾਰ ਕਾਮੇਡੀ ਕਿੰਗ ਕਪਿਲ ਸ਼ਰਮਾ ਵੀ ਗਾਉਂਦੇ ਸੁਣਿਆ ਜਾਂਦਾ ਹੈ। ਉਨ੍ਹਾਂ ਨੇ ਦਸਤਾਰ ਸਜਾਈ ਹੋਈ ਹੈ।

ਇਸ ਵੀਡੀਓ ਵਿੱਚ ਹਰਸ਼ਦੀਪ ਕੌਰ ਅਤੇ ਕਪਿਲ ਸ਼ਰਮਾ ਤੋਂ ਇਲਾਵਾ ਜਸਵਿੰਦਰ ਨਰੂਲਾ, ਨੀਤੀ ਮੋਹਨ, ਰਿਚਾ ਸ਼ਰਮਾ, ਸਲੀਮ ਮਰਚੈਂਟ, ਸ਼ਾਨ, ਸ਼ੰਕਰ ਮਹਾਦੇਵਨ, ਸ਼ੇਖਰ ਰਵੀਜਿਆਨੀ, ਸੁਖਸ਼ਿੰਦਰ ਸ਼ਿੰਦਾ ਨੇ ਵੀ ਆਵਾਜ਼ ਦਿੱਤੀ ਹੈ। ਇਸ ਗੀਤ ਨੂੰ ਜਗਮੀਤ ਬੱਲ ਅਤੇ ਚਰਨਜੀਤ ਸਿੰਘ ਨੇ ਲਿਖਿਆ ਹੈ।

 
First published: November 3, 2019
ਹੋਰ ਪੜ੍ਹੋ
ਅਗਲੀ ਖ਼ਬਰ