ਕੋਰੋਨਾ ਤੋਂ ਬਾਅਦ ਕਪਿਲ ਸ਼ਰਮਾ ਦੀ ਵਾਪਸੀ ਤਾਂ ਹੋਈ ਪਰ ਕਪਿਲ ਕਾਫੀ ਸਿਹਤਮੰਦ ਦਿਖਾਈ ਦਿੰਦੇ ਰਹੇ ਹਨ। ਪਰ ਸ਼ਾਇਦ ਹੁਣ ਕਪਿਲ ਸ਼ਰਮਾ ਨੇ ਆਪਣੀ ਫਿੱਟਨੈੱਸ ਨੂੰ ਸੀਰੀਅਸ ਲੈਣਾ ਸ਼ੁਰੂ ਕਰ ਦਿੱਤਾ ਹੈ। ਕਪਿਲ ਸ਼ਰਮਾ ਦੇ ਬਦਲੇ ਹੋਏ ਅਵਤਾਰ ਨੂੰ ਦੇਖ ਕੇ ਲੋਕ ਹੈਰਾਨ ਹਨ। ਦਸ ਦਈਏ ਕਿ ਬੁੱਧਵਾਰ ਨੂੰ ਲੋਕਾਂ ਨੇ ਉਨ੍ਹਾਂ ਨੂੰ ਸਵੇਰੇ-ਸਵੇਰੇ ਜਿੰਮ ਵਿੱਚ ਪਸੀਨਾ ਵਹਾਉਂਦੇ ਹੋਏ ਦੇਖਿਆ ਹੈ ਅਤੇ ਇਸ ਤੋਂ ਇਲਾਵਾ ਉਹ ਸਵੇਰ ਸਮੇਂ ਆਪਣੀ ਬਾਈਕ ਰਾਈਡ ਕਰਦੇ ਵੀ ਦਿਖਾਈ ਦਿੱਤੇ ਹਨ।
ਇਸ ਬਦਲੇ ਹੋਏ ਅੰਦਾਜ਼ ਨੂੰ ਦੇਖ ਕੇ ਲੋਕਾਂ ਨੂੰ ਲੱਗਣ ਲੱਗਾ ਹੈ ਕਿ ਕਪਿਲ ਹੁਣ ਫਿਟਨੈੱਸ ਫ੍ਰੀਕ ਬਣ ਗਏ ਹਨ। ਕਪਿਲ ਨੇ ਹਾਲ ਹੀ ਵਿੱਚ ਬਾਈਕ ਰਾਈਡ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਹਿ ਰਹੇ ਹਨ ਕਿ ਇਹ ਅਕਸ਼ੇ ਕੁਮਾਰ ਦੇ ਬੋਲਾਂ ਦਾ ਅਸਰ ਹੈ, ਜੋ ਹੁਣ ਕਪਿਲ ਵਿੱਚ ਨਜ਼ਰ ਆ ਰਿਹਾ ਹੈ।ਇਹ ਤਾਂ ਸਭ ਜਾਣਦੇ ਹਾਂ ਕਿ ਕਪਿਲ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਧਰ ਲੋਕ ਵੀ ਅਜਿਹੀਆਂ ਵੀਡੀਓਜ਼ ਦੇਖਣ ਲਈ ਉਤਸੁਕ ਰਹਿੰਦੇ ਹਨ। ਇਸੇ ਲਈ ਸਵੇਰੇ-ਸਵੇਰੇ ਲੋਕਾਂ ਨੇ ਬਿਸਤਰ ਤੋਂ ਉੱਠ ਕੇ ਇੰਸਟਾਗ੍ਰਾਮ ਚੈੱਕ ਕਰਨਾ ਸ਼ੁਰੂ ਕੀਤਾ ਅਤੇ ਦੇਖਿਆ ਕਿ ਕਪਿਲ ਸ਼ਰਮਾ ਆਪਣੀ ਮਨਪਸੰਦ ਬਾਈਕ 'ਤੇ ਸਵਾਰੀ ਲਈ ਰਵਾਨਾ ਹੋਏ ਹਨ।
ਦਰਅਸਲ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਰੀਲ ਸ਼ੇਅਰ ਕੀਤੀ ਹੈ। ਜਿਸ ਵਿੱਚ ਕਪਿਲ ਸ਼ਰਮਾ ਆਪਣੀ ਬੁਲੇਟ ਬਾਈਕ 'ਤੇ ਸਵੇਰ ਦੀ ਠੰਡ ਦਾ ਮਜ਼ਾ ਲੈ ਰਹੇ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਪੀਲੇ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਪੈਂਟ ਪਾਈ ਨਜ਼ਰ ਆਏ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਰ 'ਤੇ ਹੈਲਮੇਟ ਵੀ ਪਾਇਆ ਹੋਇਆ ਹੈ।
ਵੀਡੀਓ ਵਿੱਚ ਕਪਿਲ ਦਾ ਚਿਹਰਾ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਉਹ ਬਾਈਕ ਚਲਾਉਂਦੇ ਹੋਏ ਕਾਫੀ ਆਰਾਮ ਮਹਿਸੂਸ ਕਰ ਰਹੇ ਹਨ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ ਹੈ- 'Enjoying a morning ride on my favourite bike।' ਕਪਿਲ ਸ਼ਰਮਾ ਨੇ ਇਹ ਬਾਈਕ ਰਾਈਡਿੰਗ ਭੁਵਨੇਸ਼ਵਰ ਦੀਆਂ ਸੜਕਾਂ 'ਤੇ ਕੀਤੀ ਹੈ।
ਕਪਿਲ ਦੇ ਪ੍ਰਸ਼ੰਸਕ ਇਸ ਵੀਡੀਓ 'ਤੇ ਕਾਫੀ ਕਮੈਂਟ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਅਜਿਹਾ ਲੱਗ ਰਿਹਾ ਹੈ ਕਿ ਅਕਸ਼ੈ ਦੀਆਂ ਗੱਲਾਂ ਦਾ ਉਨ੍ਹਾਂ 'ਤੇ ਅਸਰ ਹੋਣ ਲੱਗਾ ਹੈ। ਇੱਕ ਯੂਜ਼ਰ ਨੇ ਲਿਖਿਆ- 'ਕਪਿਲ ਸ਼ਰਮਾ ਇੰਨੀ ਜਲਦੀ ਉੱਠਿਆ', ਦੂਜੇ ਨੇ ਲਿਖਿਆ- 'ਅਕਸ਼ੇ ਕੁਮਾਰ ਤੋਂ ਪ੍ਰੇਰਿਤ'। ਇੱਕ ਹੋਰ ਨੇ ਲਿਖਿਆ- 'ਕਿੱਥੇ ਚੱਲੇ ਸਵੇਰੇ-ਸਵੇਰੇ'।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।