ਕਪਿਲ ਸ਼ਰਮਾ, ਸਤੀਸ਼ ਕੌਲ ਦੀ ਮਦਦ ਲਈ ਆਏ ਅੱਗੇ, ਲੋਕਾਂ ਤੋਂ ਮੰਗਿਆ ਫ਼ੋਨ ਨੰਬਰ ਤੇ ਪਤਾ

Damanjeet Kaur
Updated: January 9, 2019, 3:40 PM IST
ਕਪਿਲ ਸ਼ਰਮਾ, ਸਤੀਸ਼ ਕੌਲ ਦੀ ਮਦਦ ਲਈ ਆਏ ਅੱਗੇ, ਲੋਕਾਂ ਤੋਂ ਮੰਗਿਆ ਫ਼ੋਨ ਨੰਬਰ ਤੇ ਪਤਾ
ਕਪਿਲ ਸ਼ਰਮਾ, ਸਤੀਸ਼ ਕੌਲ ਦੀ ਮਦਦ ਲਈ ਆਏ ਅੱਗੇ
Damanjeet Kaur
Updated: January 9, 2019, 3:40 PM IST
ਪਿਛਲੇ ਕਿੰਨੇ ਦਿਨਾਂ ਤੋਂ ਮੀਡੀਆ ਵੱਲੋਂ ਅਭਿਨੇਤਾ ਸਤੀਸ਼ ਕੌਲ ਦੀ ਵਿਗੜਦੀ ਸਿਹਤ ਤੇ ਕਿਸੇ ਵੱਲ਼ੋਂ ਉਸਦੀ ਕੋਈ ਸਾਰ ਨਾ ਲਏ ਜਾਣ ਦੀਆਂ ਖ਼ਬਰਾਂ ਦਿੱਤੀਆਂ ਜਾ ਰਹੀਆਂ ਹਨ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਤੀਸ਼ ਕੌਲ ਦੀ ਮਦਦ ਲਈ ਹੱਥ ਅੱਗੇ ਵਧਾਇਆ ਗਿਆ ਤੇ ਅੱਜ ਕਾਮੇਡੀਅਨ ਕਪਿਲ ਸ਼ਰਮਾ ਮਦਦ ਲਈ ਅੱਗੇ ਆਏ ਹਨ। ਕਪਿਲ ਨੇ ਰਿਪਲਾਈ ਕਰਦੇ ਹੋਏ ਸਤੀਸ਼ ਕੌਲ ਦਾ ਪਤਾ ਤੇ ਫੋਨ ਮੰਗਿਆ ਹੈ। ਇਕ ਸਮਾਂ ਸੀ ਜਦੋਂ ਸਤੀਸ਼ ਕੌਲ ਨੂੰ ਪੰਜਾਬੀ ਫਿਲਮੀ ਜਗਤ ‘ਚ ਉਹਨਾਂ ਨੂੰ ਪਾਲੀਵੁੱਡ ਦਾ ਅਮਿਤਾਭ ਬੱਚਨ ਮੰਨਿਆ ਜਾਂਦਾ ਹੈ। ਦੱਸ ਦਈਏ ਕਿ ਸਤੀਸ਼ ਕੌਲ ਨੇ 300  ਤੋਂ ਵੱਧ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ ਤੇ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਹਨ।

ਸਤੀਸ਼ ਕੌਲ ਪਿਛਲੇ ਲੰਬੇ ਅਰਸੇ ਤੋਂ ਬਿਮਾਰ ਚੱਲ ਰਹੇ ਹਨ ਤੇ ਉਹ ਪਹਿਲਾਂ ਲੁਧਿਆਣਾ ਦੇ ਕਿਸੇ ਬਿਰਧ ਆਸ਼ਰਮ ਵਿੱਚ ਰਹਿੰਦੇ ਸਨ ਤੇ ਬਾਅਦ ਵਿੱਚ ਉਨ੍ਹਾਂ ਦੀ ਕੋਈ ਫੈਨ ਉਨ੍ਹਾਂ ਨੂੰ ਆਪਣੇ ਘਰ ਲੈ ਆਈ ਤੇ ਉਨ੍ਹਾਂ ਦੀ ਸੇਵਾ ਕਰ ਰਹੀ ਹੈ।
First published: January 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...