• Home
  • »
  • News
  • »
  • entertainment
  • »
  • KAPIL SHARMA ON NETFLIX FANS ARE EXCITED TO WATCHH KAPIL ON 28 TH JAN BOLLYWOOD AND POLLYWOOD CELEBS WISH THE BEST FOR HIM AP AS

Kapil Sharma on Netflix: ਕਪਿਲ ਦੇ ਪਹਿਲੇ ਵੈੱਬ ਸ਼ੋਅ ਨੂੰ ਲੈਕੇ ਫ਼ੈਨਜ਼ ਉਤਸ਼ਾਹਤ, ਦਿੱਗਜ ਸੈਲੇਬ੍ਰਿਟੀਜ਼ ਨੇ ਕਪਲਿ ਨੂੰ ਦਿੱਤੀ ਸ਼ੁੱਭਕਾਮਨਾ

ਕਾਬਿਲੇਗ਼ੌਰ ਹੈ ਕਿ ਆਈ ਐਮ ਨਾਟ ਡਨ' ਕਪਿਲ ਦਾ ਸਟੈਂਡਅੱਪ ਹੋਵੇਗਾ, ਜਿਸ 'ਚ ਉਹ ਲੋਕਾਂ ਨੂੰ ਆਪਣੀ ਅਸਲ ਜ਼ਿੰਦਗੀ ਬਾਰੇ ਦੱਸਦੇ ਹੋਏ ਨਜ਼ਰ ਆਉਣਗੇ। ਕਪਿਲ ਦਾ ਇਹ ਸ਼ੋਅ 28 ਜਨਵਰੀ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗਾ।

  • Share this:
    ਕਾਮੇਡੀ ਕਿੰਗ ਕਪਿਲ ਸ਼ਰਮਾ ਨੈੱਟਫ਼ਲਿਕਸ `ਤੇ ਆਪਣਾ ਪਹਿਲਾ ਵੈੱਬ ਸ਼ੋਅ ਲੈਕੇ ਆ ਰਹੇ ਹਨ। ਇਹ ਸ਼ੋਅ 28 ਜਨਵਰੀ ਨੂੰ ਨੈਟਫ਼ਲਿਕਸ `ਤੇ ਰਿਲੀਜ਼ ਹੋ ਜਾਵੇਗਾ। ਜਿਸ ਸਬੰਧੀ ਕਪਿਲ ਨੇ ਖ਼ੁਦ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਇਸ ਦਾ ਅਧਿਕਾਰਤ ਐਲਾਨ ਕੀਤਾ। ਉਨ੍ਹਾਂ ਨੇ ਨੈੱਟਫ਼ਲਿਕਸ ਸ਼ੋਅ ਦਾ ਇੱਕ ਛੋਟਾ ਜਿਹਾ ਹਿੱਸਾ ਕੱਟ ਕੇ ਇੰਸਟਾ `ਤੇ ਪੋਸਟ ਕੀਤਾ। ਤਕਰੀਬਨ ਡੇਢ ਕੁ ਮਿੰਟ ਦੇ ਇਸ ਵੀਡੀਓ ਨਾਲ ਕਪਿਲ ਨੇ ਇਹ ਸਾਬਤ ਕਰ ਦਿਤਾ ਕਿ ਇਹ ਤਾਂ ਸਿਰਫ਼ ਟਰੇਲਰ ਹੈ, "ਪਿਕਚਰ ਅਭੀ ਬਾਕੀ ਹੈ ਮੇਰੇ ਦੋਸਤ"। ਖ਼ੈਰ ਇਹ ਤਾਂ ਰਹੀ ਪੁਰਾਣੀ ਖ਼ਬਰ। ਹੁਣ ਤੁਹਾਨੂੰ ਇਸ ਖ਼ਬਰ ਚ ਕੁੱਝ ਨਵਾਂ ਦਸਦੇ ਹਾਂ।








    View this post on Instagram






    A post shared by Kapil Sharma (@kapilsharma)






    ਦਰਅਸਲ ਕਪਿਲ ਦੇ ਇਸ ਨੈੱਟਫ਼ਲਿਕਸ ਦੇ ਵੀਡੀਓ ਨੂੰ ਹੁਣ ਤੱਕ 17 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਉਨ੍ਹਾਂ ਦੇ ਫ਼ੈਨਜ਼ ਹੀ ਨਹੀਂ, ਸਗੋਂ ਪੂਰਾ ਇੰਡੀਆ ਉਨ੍ਹਾਂ ਨੂੰ ਨੈੱਟਫ਼ਲਿਕਸ `ਤੇ ਪਰਫ਼ਾਰਮ ਕਰਦੇ ਦੇਖਣਾ ਚਾਹੁੰਦਾ ਹੈ। ਇਸ ਦਾ ਪਤਾ ਤੁਹਾਨੂੰ ਉਦੋਂ ਲਗਦਾ ਹੈ ਜਦੋਂ ਤੁਸੀਂ ਕਪਿਲ ਦੀ ਇਸ ਵੀਡੀਓ ;ਤੇ ਕਲਿੱਕ ਕਰਦੇ ਹੋ।

    ਕਪਿਲ ਦੀ ਇਹ ਪੋਸਟ ਕਮੈਂਟਸ ਨਾਲ ਭਰੀ ਹੋਈ ਹੈ। ਜੇ ਤੁਸੀਂ ਅੱਗੇ ਕਰਕੇ ਕਮੈਂਟਸ ਪੜ੍ਹਦੇ ਜਾਓ ਤਾਂ ਤੁਹਾਨੂੰ ਇਸ ਵਿੱਚ ਬਾਲੀਵੁੱਡ ਤੇ ਪਾਲੀਵੁੱਡ ਦੇ ਦਿੱਗਜ ਸੈਲੀਬ੍ਰਿਟੀਜ਼ ਦੇ ਕਮੈਂਟਸ ਵੀ ਨਜ਼ਰ ਆਉਣਗੇ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕਪਿਲ ਸ਼ਰਮਾ ਦੇ ਇਸ ਨਵੇਂ ਵੈੱਬ ਸ਼ੋਅ ਨੂੰ ਲੈਕੇ ਪੂਰਾ ਇੰਡੀਆ ਐਕਸਾਈਟਿਡ (ਉਤਸ਼ਾਹਤ) ਹੈ।
    ਕਪਿਲ ਦੀ ਇਸ ਪੋਸਟ ਤੇ ਪਾਲੀਵੁੱਡ ਕੁਈਨ ਨੀਰੂ ਬਾਜਵਾ ਨੇ ਕਮੈਂਟ ਕੀਤਾ।



    ਇਸ ਦੇ ਨਾਲ ਹੀ ਬਾਲੀਵੁੱਡ ਦੇ ਹੈਂਡਸਮ ਹੰਕ ਰਣਵੀਰ ਸਿੰਘ ਨੇ ਕਮੈਂਟ ;ਚ ਲਿਖਿਆ ਕਿ "ਪਾਜੀ ਤੁਹਾਡੇ ਸ਼ੋਅ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ, ਮੈਂ ਬੇਤਾਬ ਹਾਂ ਤੁਹਾਨੂੰ ਦੇਖਣ ਲਈ"।

    ਇਸ ਦੇ ਨਾਲ ਹੀ ਏਸ਼ਾ ਗੁਪਤਾ, ਚੰਦਨ ਪ੍ਰਭਾਕਰ, ਸੁਮੋਨਾ ਚੱਕਰਵਰਤੀ, ਰਾਹੁਲ ਵੈਦਿਆ, ਵਰੁਣ ਸ਼ਰਮਾ, ਐਲੀ ਅਵਰਾਮ, ਸੋਫ਼ੀ ਚੌਧਰੀ, ਬਾਲੀਵੁੱਡ ਗਾਇਕ ਮੀਕਾ ਸਮੇਤ ਹੋਰ ਕਈ ਟੈਲੀਵਿਜ਼ਨ, ਬਾਲੀਵੁੱਡ ਤੇ ਪਾਲੀਵੁੱਡ ਸੈਲੀਬ੍ਰਿਟੀਜ਼ ਨੇ ਕਮੈਂਟ ਕਰਕੇ ਕਪਿਲ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।

    ਦਿੱਗਜ ਸੈਲੇਬ੍ਰਿਟੀਜ਼ ਨੇ ਕਪਿਲ ਨੂੰ ਦਿਤੀਆਂ ਸ਼ੁੱਭਕਾਮਨਾਵਾਂ


    ਦ ਕਪਿਲ ਸ਼ਰਮਾ ਸ਼ੋਅ `ਚ ਕਪਿਲ ਦੀ ਸਹਿ ਕਲਾਕਾਰ ਸੁਮੋਨਾ ਚੱਕਰਵਰਤੀ ਨੇ ਕਪਿਲ ਨੂੰ ਕੀਤਾ Cheer Up


    ਉੱਧਰ ਕਪਿਲ ਸ਼ਰਮਾ ਖ਼ੁਦ ਵੀ ਆਪਣੇ ਇਸ ਪਹਿਲੇ ਵੈੱਬ ਸ਼ੋਅ ਨੂੰ ਲੈਕੇ ਕਾਫ਼ੀ ਉਤਸ਼ਾਹਤ ਨਜ਼ਰ ਆ ਰਹੇ ਹਨ। ਇਹੀ ਨਹੀਂ ਉਹ ਫ਼ੈਨਜ਼ ਅਤੇ ਇੰਡਸਟਰੀ ਦੇ ਆਪਣੇ ਦੋਸਤਾਂ ਵੱਲੋਂ ਸ਼ੁੱਭਕਾਮਨਾਵਾਂ ਮਿਲਣ ਤੋਂ ਵੀ ਕਾਫ਼ੀ ਖ਼ੁਸ਼ ਹਨ।



    ਕਪਿਲ ਨੇ ਆਪਣੀ ਇੰਸਟਾ ਸਟੋਰੀ `ਤੇ ਆਪਣੇ ਦੋਸਤਾਂ ਦੇ ਕਮੈਂਟਸ ਨੂੰ ਕੀਤਾ ਸ਼ੇਅਰ



    ਆਪਣੀ ਖ਼ੁਸ਼ੀ ਦਾ ਇਜ਼ਹਾਰ ਉਨ੍ਹਾਂ ਨੇ ਆਪਣੇ ਦੋਸਤਾਂ ਦੀਆਂ ਸ਼ੁੱਭਕਾਮਨਾਵਾਂ ਨੂੰ ਆਪਣੀ ਇੰਸਟਾ ਸਟੋਰੀ `ਤੇ ਪੋਸਟ ਕਰਕੇ ਕੀਤਾ। ਦੇਖੋ ਕਿਸ ਕਿਸ ਨੇ ਕਪਿਲ ਦਾ ਵਧਾਇਆ ਹੌਸਲਾ।



    ਕਾਬਿਲੇਗ਼ੌਰ ਹੈ ਕਿ ਆਈ ਐਮ ਨਾਟ ਡਨ' ਕਪਿਲ ਦਾ ਸਟੈਂਡਅੱਪ ਹੋਵੇਗਾ, ਜਿਸ 'ਚ ਉਹ ਲੋਕਾਂ ਨੂੰ ਆਪਣੀ ਅਸਲ ਜ਼ਿੰਦਗੀ ਬਾਰੇ ਦੱਸਦੇ ਹੋਏ ਨਜ਼ਰ ਆਉਣਗੇ। ਕਪਿਲ ਦਾ ਇਹ ਸ਼ੋਅ 28 ਜਨਵਰੀ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗਾ। ਇਸ ਸ਼ੋਅ ਨਾਲ ਕਪਿਲ ਪਹਿਲੀ ਵਾਰ OTT ਦੀ ਦੁਨੀਆ 'ਚ ਐਂਟਰੀ ਕਰ ਰਹੇ ਹਨ। ਕਪਿਲ ਨੇ ਆਪਣੀ ਸ਼ੁਰੂਆਤੀ ਵੀਡੀਓ 'ਚ ਦੱਸਿਆ ਕਿ ਕਿਸ ਤਰ੍ਹਾਂ ਉਹ ਇਸ ਸ਼ੋਅ 'ਚ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦੇ ਨਜ਼ਰ ਆਉਣਗੇ।
    Published by:Amelia Punjabi
    First published: