ਰਿਸ਼ਤੇਦਾਰਾਂ ਤੇ ਬਾੱਲੀਵੁੱਡ ਹਸਤੀਆਂ ਨੂੰ ਰਿਸੈਪਸ਼ਨ ਪਾਰਟੀ ਦੇਣ ਤੋਂ ਬਾਅਦ ਕਪਿਲ ਹੁਣ ਵਪਾਰੀਆਂ ਤੇ ਸਿਆਸਤਦਾਨਾਂ ਨੂੰ ਦੇਣਗੇ ਰਿਸੈਪਸ਼ਨ ਪਾਰਟੀ


Updated: January 24, 2019, 4:24 PM IST
ਰਿਸ਼ਤੇਦਾਰਾਂ ਤੇ ਬਾੱਲੀਵੁੱਡ ਹਸਤੀਆਂ ਨੂੰ ਰਿਸੈਪਸ਼ਨ ਪਾਰਟੀ ਦੇਣ ਤੋਂ ਬਾਅਦ ਕਪਿਲ ਹੁਣ ਵਪਾਰੀਆਂ ਤੇ ਸਿਆਸਤਦਾਨਾਂ ਨੂੰ ਦੇਣਗੇ ਰਿਸੈਪਸ਼ਨ ਪਾਰਟੀ
ਕਪਿਲ ਸ਼ਰਮਾ ਤੇ ਗਿੰਨੀ ਚਤਰਥ

Updated: January 24, 2019, 4:24 PM IST
ਕਪਿਲ ਸ਼ਰਮਾ ਕੁੱਝ ਅਜਿਹਾ ਕਰਨ ਜਾ ਰਹੇ ਹਨ ਜੋ ਸ਼ਾਇਦ ਹੀ ਅੱਜ ਤੋਂ ਪਹਿਲਾਂ ਕਿਸੇ ਨੇ ਕੀਤਾ ਹੋਵੇ। ਇਹ ਜਾਣ ਕੇ ਉਨ੍ਹਾਂ ਦੇ ਫੈਨਸ, ਕਰੀਬੀ ਤੇ ਰਿਸ਼ਤੇਦਾਰ ਸਾਰੇ ਹੈਰਾਨ ਹਨ। ਕਪਿਲ ਸ਼ਰਮਾ ਇੰਨੀ ਜਲਦੀ ਵਿਆਹ ਦੀ ਸੈਲੀਬ੍ਰੇਸ਼ਨ ਖ਼ਤਮ ਕਰਨ ਦੇ ਮੂਡ ਵਿੱਚ ਨਹੀਂ ਹਨ। ਇਸੇ ਜਸ਼ਨ ਨੂੰ ਬਰਕਰਾਰ ਬਣਾਏ ਰੱਖਣ ਲਈ ਉਨ੍ਹਾਂ ਨੇ ਇੱਕ ਖ਼ਾਸ ਪਲਾਨਿੰਗ ਕਰ ਲਈ ਹੈ। ਕਾੱਮੇਡੀ ਕਿੰਗ ਦਾ ਪਲਾਨ ਇਹ ਹੈ ਕਿ ਉਹ ਵਿਆਹ ਤੋਂ ਬਾਅਦ ਹੁਣ ਤੀਜਾ ਰਿਸੈਪਸ਼ਨ ਦੇਣ ਵਾਲੇ ਹਨ।

ਵਿਆਹ ਦੇ ਤੁਰੰਤ ਬਾਅਦ ਸਾਰੇ ਦੋ ਰਿਸੈਪਸ਼ਨ ਦਿੰਦੇ ਹਨ ਪਰ ਕਪਿਲ ਦੇ ਮਾਮਲੇ ਵਿੱਚ ਗੱਲ ਅਲੱਗ ਹੈ। 12 ਦਸੰਬਰ ਨੂੰ ਵਿਆਹ ਕਰਵਾਉਣ ਵਾਲੇ ਕਪਿਲ ਨੇ ਉਸ ਸਮੇਂ ਤਾਂ ਰਿਸੈਪਸ਼ਨ ਦਿੱਤਾ ਹੀ ਸੀ ਤੇ ਹੁਣ ਉਹ ਕਰੀਬ ਡੇਢ ਮਹੀਨੇ ਬਾਅਦ ਇੱਕ ਹੋਰ ਰਿਸੈਪਸ਼ਨ ਦੇਣ ਵਾਲੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਇਹ ਰਿਸੈਪਸ਼ਨ ਦਿੱਲੀ ਵਿੱਚ ਫਰਵਰੀ ਦੇ ਮਹੀਨੇ ਵਿੱਚ ਹੋਵੇਗਾ। ਇਸ ਰਿਸੈਪਸ਼ਨ ਵਿੱਚ ਕਪਿਲ ਤੇ ਗਿੰਨੀ ਦੇ ਕਰੀਬੀ ਲੋਕਾਂ ਤੋਂ ਇਲਾਵਾ ਬਿਜ਼ਨੈਸ ਤੇ ਪਾੱਲਿਟਿਕਸ ਨਾਲ ਜੁੜੇ ਦਿੱਗਜ਼ ਲੋਕ ਮੌਜੂਦ ਰਹਿਣਗੇ। ਇਸ ਤੋਂ ਪਹਿਲਾਂ ਕਪਿਲ ਨੇ ਜਲੰਧਰ ਤੇ ਮੁੰਬਈ ਵਿੱਚ ਰਿਸੈਪਸ਼ਨ ਦਿੱਤੀ ਸੀ। ਜਲੰਧਰ ਦਾ ਰਿਸੈਪਸ਼ਨ ਰਿਸ਼ਤੇਦਾਰਾਂ ਤੇ ਕਰੀਬੀਆਂ ਲਈ ਸੀ, ਉੱਥੇ ਹੀ ਮੁੰਬਈ ਵਾਲੀ ਰਿਸੈਪਸ਼ਨ ਵਿੱਚ ਗਲੈਮਰ ਇੰਡਸਟਰੀ ਨਾਲ ਜੁੜੀਆਂ ਹਸਤੀਆਂ ਸਨ। ਹੁਣ ਕਪਿਲ ਨੇਤਾਵਾਂ ਤੇ ਬਿਜ਼ਨੈੱਸ ਦੀ ਦੁਨੀਆਂ ਨਾਲ ਜੁੜੇ ਵੱਡੇ ਨਾਵਾਂ ਲਈ ਇੱਕ ਪਾਰਟੀ ਹੋਸਟ ਕਰਨ ਦਾ ਫ਼ੈਸਲਾ ਕੀਤਾ ਹੈ।
First published: January 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...