HOME » NEWS » Films

ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦੀ ਹੋਵੇਗੀ ਟੱਕਰ, ਔਜਲਾ ਨੇ ਤਾਰੀਖ ਦਾ ਕੀਤਾ ਐਲਾਨ

News18 Punjabi | News18 Punjab
Updated: June 14, 2021, 2:12 PM IST
share image
ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦੀ ਹੋਵੇਗੀ ਟੱਕਰ, ਔਜਲਾ ਨੇ ਤਾਰੀਖ ਦਾ ਕੀਤਾ ਐਲਾਨ
ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦੀ ਹੋਵੇਗੀ ਟੱਕਰ, ਔਜਲਾ ਨੇ ਤਾਰੀਖ ਦਾ ਕੀਤਾ ਐਲਾਨ

  • Share this:
  • Facebook share img
  • Twitter share img
  • Linkedin share img
ਪੰਜਾਬੀ ਗਾਇਕ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦੀ ਟੱਕਰ ਚੱਲਦੀ ਰਹਿੰਦੀ ਹੈ। ਹੁਣ ਫ਼ਿਰ ਔਜਲਾ ਮੂਸੇਵਾਲਾ ਨੂੰ ਟੱਕਰ ਦੇਣ ਲਈ ਤਿਆਰ ਹੈ। ਇਸ ਲਈ ਕਰਨ
ਨੇ ਆਪਣੀ ਨਵੀਂ ਐਲਬਮ ਦੀ ਇੰਟਰੋ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਕਰਨ ਔਜਲਾ ਦੀ ਇਹ ਐਲਬਮ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਐਲਬਮਾਂ ਵਿੱਚੋਂ ਇੱਕ ਹੈ। ਉਸ ਦੇ ਫੈਨਸ ਕਾਫ਼ੀ ਲੰਬੇ ਸਮੇਂ ਤੋਂ ਉਸ ਦੀ ਐਲਬਮ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਸਿੱਧੂ ਮੂਸੇਵਾਲਾ ਦੀ ਮੂਸਟੇਪ ਦੇ ਰਿਲੀਜ਼ ਮਗਰੋਂ ਇਹ ਇੰਤਜ਼ਾਰ ਹੋਰ ਵਧ ਗਿਆ ਸੀ।
ਕਰਨ ਔਜਲਾ ਨੂੰ ਇੰਡਸਟਰੀ 'ਚ ਕਾਫ਼ੀ ਸਮਾਂ ਹੋ ਚੁੱਕਿਆ ਹੈ ਪਰ ਹੁਣ ਤੱਕ ਕਰਨ ਔਜਲਾ ਦੀ ਕੋਈ ਐਲਬਮ ਨਹੀਂ ਆਈ ਸੀ। ਹੁਣ ਤੱਕ ਸਿਰਫ਼ ਸਿੰਗਲ ਟਰੈਕ ਹੀ ਸਨ ਪਰ ਐਲਬਮ ਬਣਾਉਣ ਦਾ ਦੌਰ ਇੱਕ ਵਾਰ ਫੇਰ ਸ਼ੁਰੂ ਹੋਣ ਮਗਰੋਂ ਕਰਨ ਔਜਲਾ ਨੇ ਵੀ ਆਪਣੀ ਐਲਬਮ ਦਾ ਐਲਾਨ ਕਰ ਦਿੱਤਾ ਹੈ। ਕਰਨ ਦੀ ਇਹ ਡੈਬਿਊ ਐਲਬਮ ਸਪੀਡ ਰਿਕਾਰਡਸ ਵੱਲੋਂ ਰਿਲੀਜ਼ ਕੀਤੀ ਜਾਵੇਗੀ।
ਕਰਨ ਔਜਲਾ ਨੇ ਕੁਝ ਹਫ਼ਤੇ ਪਹਿਲਾਂ ਇੱਕ ਪੋਸਟਰ ਵੀ ਸ਼ੇਅਰ ਕੀਤਾ ਸੀ ਅਤੇ ਹੁਣ ਉਸ ਨੇ ਗਾਣੇ ਦੀ ਰਿਲੀਜ਼ ਦੀ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਕਰਨ ਔਜਲਾ ਦੀ ਇੰਟਰੋ ਵਿੱਚ ਗਾਣਾ ਵੀ ਹੋ ਸਕਦਾ ਹੈ ਜਾਂ ਇਹ ਵੀ ਹੋ ਸਕਦਾ ਹੈ ਕਿ ਇੰਟਰੋ ਗਾਣੇ ਦਾ ਹੀ ਨਾਮ ਹੋਵੇ ਜੋ 17 ਜੂਨ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਕਰਨ ਦੇ ਨਵੇਂ ਪੋਸਟਰ ਦੇ ਨਾਲ ਇਹ ਵੀ ਲਿਖਿਆ ਹੈ ਕਿ 17 ਨੂੰ ਇੰਟਰੋ ਆ ਰਹੀ ਹੈ, ਸਾਰੇ ਤਿਆਰੀ ਕਰਲੋ।
ਕਰਨ ਔਜਲਾ ਦੀ ਇਸ ਐਲਬਮ ਦਾ ਸਾਰਾ ਮਿਊਜ਼ਿਕ truskool ਨੇ ਤਿਆਰ ਕੀਤਾ ਹੈ। ਇੰਡਸਟਰੀ ਦੇ ਵਿੱਚ truskool ਦਾ ਵੱਡਾ ਨਾਮ ਹੈ। truskool ਆਪਣੇ ਲਾਈਵ ਇੰਸਟਰੂਮੈਂਟ ਰਿਕੋਰਡਿੰਗ ਦੇ ਲਈ ਜਾਣੇ ਜਾਂਦੇ ਹਨ।



ਪਿਛਲੇ ਦੋ ਸਾਲਾਂ ਤੋਂ ਕਰਨ ਔਜਲਾ ਦੀ ਇਸ ਐਲਬਮ ਦੇ ਉੱਤੇ ਕੰਮ ਚੱਲ ਰਿਹਾ ਹੈ। ਹੁਣ ਵੇਖਣਾ ਇਹ ਹੋਏਗਾ ਕਿ ਕੀ ਇਹ ਐਲਬਮ ਸਿੱਧੂ ਮੂਸੇਵਾਲਾ ਦੀ ਐਲਬਮ ਨੂੰ ਟੱਕਰ ਦਿੰਦੀ ਹੈ ਜਾਂ ਨਹੀਂ।

ਕਾਬਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਐਲਬਮ ਨੂੰ ਬਹੁਤ ਪਿਆਰ ਮਿਲਿਆ ਹੈ ਹੁਣ ਵਾਰੀ ਕਰਨ ਔਜਲਾ ਦੀ ਹੈ।
Published by: Ramanpreet Kaur
First published: June 14, 2021, 2:10 PM IST
ਹੋਰ ਪੜ੍ਹੋ
ਅਗਲੀ ਖ਼ਬਰ