ਪੰਜਾਬੀ ਸਿੰਗਰ ਕਰਨ ਔਜਲਾ ਦੇ ਫ਼ੈਨਜ਼ ਦੀ ਉਡੀਕ ਖ਼ਤਮ ਹੋ ਗਈ ਹੈ। ਕਰਨ ਔਜਲਾ ਵੱਲੋਂ ਜਲਦ ਹੀ ਨਵੀਂ ਐਲਬਮ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਦਸ ਦਈਏ ਕਿ ਵੇ ਅਹੈੱਡ ਨਾਂ ਦੀ ਇਹ ਐਲਬਮ 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਸ ਬਾਰੇ ਔਜਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ `ਤੇ ਫ਼ੈਨਜ਼ ਨਾਲ ਜਾਣਕਾਰੀ ਸ਼ੇਅਰ ਕੀਤੀ। ਉਨ੍ਹਾਂ ਨੇ ਐਲਬਮ ਦਾ ਪੋਸਟਰ ਸ਼ੇਅਰ ਕਰ ਕੈਪਸ਼ਨ `ਚ 10 ਮਈ ਲਿਖਿਆ। ਕਰੀਬ 2 ਘੰਟੇ ਪਹਿਲਾਂ ਪਾਈ ਗਈ ਇਸ ਪੋਸਟ `ਤੇ ਔਜਲਾ ਦੇ ਫ਼ੈਨਜ਼ ਨੇ ਖ਼ੂਬ ਕਮੈਂਟਸ ਕੀਤੇ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਔਜਲਾ ਦੇ ਫ਼ੈਨਜ਼ ਨੂੰ ਉਨ੍ਹਾਂ ਦੀ ਨਵੀਂ ਐਲਬਮ ਦਾ ਕਿਸ ਕਦਰ ਇੰਤਜ਼ਾਰ ਸੀ।
ਗੱਲ ਕੀਤੀ ਜਾਵੇ ਨਵੀਂ ਐਲਬਮ ਬਾਰੇ ਤਾਂ ਇਹ ਐਲਬਮ ਰੇਹਾਨ ਸੰਦੀਪ ਤੇ ਕਰਨ ਔਜਲਾ ਸਾਂਝੇ ਤੌਰ ਤੇ ਲੈ ਕੇ ਆ ਰਹੇ ਹਨ। ਇਸ ਦੇ ਨਾਲ ਹੀ ਐਲਬਮ ਦੇ ਗਾਣਿਆਂ ਨੂੰ ਸੁਰ, ਸੰਗੀਤ ਨਾਲ ਕਰਨ ਔਜਲਾ ਨੇ ਸਜਾਇਆ ਹੈ। ਇਸ ਤੋਂ ਇਲਾਵਾ ਗੀਤਾਂ ਦੇ ਬੋਲ ਵੀ ਖ਼ੁਦ ਔਜਲਾ ਨੇ ਲਿਖੇ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।