Home /News /entertainment /

ਕਰਨ ਔਜਲਾ ਨੇ ਨਵੀਂ ਐਲਬਮ ਦਾ ਪੋਸਟਰ ਕੀਤਾ ਰਿਲੀਜ਼

ਕਰਨ ਔਜਲਾ ਨੇ ਨਵੀਂ ਐਲਬਮ ਦਾ ਪੋਸਟਰ ਕੀਤਾ ਰਿਲੀਜ਼

ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦੀ ਹੋਵੇਗੀ ਟੱਕਰ, ਔਜਲਾ ਨੇ ਤਾਰੀਖ ਦਾ ਕੀਤਾ ਐਲਾਨ

ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਦੀ ਹੋਵੇਗੀ ਟੱਕਰ, ਔਜਲਾ ਨੇ ਤਾਰੀਖ ਦਾ ਕੀਤਾ ਐਲਾਨ

 • Share this:
  ਪੰਜਾਬੀਆਂ ਨੂੰ ਅਕਸਰ ਹੀ ਸਿੰਗਰਾਂ ਦੀਆਂ ਨਵੀਆਂ ਨਵੀਆਂ ਐਲਬਮਾਂ ਦਾ ਇੰਤਜ਼ਾਰ ਰਹਿੰਦਾ। ਹੁਣ ਕਰਨ ਔਜਲਾ ਦੀ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕਰਨ ਨੇ ਐਲਬਮ ਦਾ ਪੋਸਟਰ ਵੀ ਜਾਰੀ ਕਰ ਦਿੱਤਾ ਹੈ।

  ਕਰਨ ਔਜਲਾ ਦੀ ਐਲਬਮ ਦਾ ਨਾਂ ‘BacDaFucUp’ ਹੈ। ਐਲਬਮ ਦਾ ਪੋਸਟਰ ਸਾਂਝਾ ਕਰਦਿਆਂ ਕਰਨ ਔਜਲਾ ਨੇ
  ਕਿਹਾ ਕਿ ਉਹ ਆਪਣੀ ਐਲਬਮ ਦੀ ਇੰਟਰੋ ਵੀ ਬਹੁਤ ਜਲਦ ਰਿਲੀਜ਼ ਕਰਨਗੇ। ਇੰਟਰੋ ਦਾ ਜ਼ਿਕਰ ਕਰਦਿਆਂ ਕੈਪਸ਼ਨ ’ਚ ਕਰਨ ਔਜਲਾ ਨੇ ਲਿਖਿਆ, ‘10 ਕੁਮੈਂਟ ਕਰੋ ਤੇ ਮੈਂ ਤੁਹਾਨੂੰ ਇੰਟਰੋ ਦੀ ਰਿਲੀਜ਼ ਡੇਟ ਦੱਸਾਂਗਾ।’ ਇਸ ਦੇ ਨਾਲ ਹੀ ਕਰਨ ਔਜਲਾ ਨੇ ਹਾਸੇ ਵਾਲਾ ਇਮੋਜੀ ਵੀ ਬਣਾਇਆ ਹੈ।
  ਦੱਸਣਯੋਗ ਹੈ ਕਿ ਕਰਨ ਔਜਲਾ ਤੇ ਸਿੱਧੂ ਮੂਸੇ ਵਾਲਾ ’ਚ ਅਕਸਰ ਕੋਲਡ ਵਾਰ ਚੱਲਦੀ ਰਹਿੰਦੀ ਹੈ। ਦੋਵਾਂ ਦੇ ਪ੍ਰਸ਼ੰਸਕ ਵੀ ਵੱਡੀ ਗਿਣਤੀ ’ਚ ਹਨ। ਕਰਨ ਔਜਲਾ ਵਲੋਂ ਐਲਬਮ ਦਾ ਪੋਸਟਰ ਸਾਂਝਾ ਕਰਨ ਦੇ ਕੁਝ ਮਿੰਟਾਂ ’ਚ ਹੀ ਇਸ ’ਤੇ 1 ਲੱਖ ਤੋਂ ਵੱਧ ਕੁਮੈਂਟਸ ਆ ਚੁੱਕੇ ਸਨ।
  ਪੋਟਸਰ ਰਿਲੀਜ਼ ਹੋਣ ਤੋਂ ਬਾਅਦ ਹੁਣ ਐਲਬਮ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਇਸ ਐਲਬਮ ਵਿੱਚ ਕੀ ਖਾਸ ਹੋਵੇਗਾ।
  Published by:Ramanpreet Kaur
  First published:

  Tags: Karan aujla, Punjabi singer

  ਅਗਲੀ ਖਬਰ