Home /News /entertainment /

Murder Mystery 2 'ਚ ਗੂੰਜੀ ਕਰਨ ਔਜਲਾ ਦੀ ਆਵਾਜ਼, ਗਾਇਕ ਖੁਸ਼ ਹੋ ਬੋਲਿਆ ਜ਼ਰੂਰ ਦੇਖੋ ਫਿਲਮ

Murder Mystery 2 'ਚ ਗੂੰਜੀ ਕਰਨ ਔਜਲਾ ਦੀ ਆਵਾਜ਼, ਗਾਇਕ ਖੁਸ਼ ਹੋ ਬੋਲਿਆ ਜ਼ਰੂਰ ਦੇਖੋ ਫਿਲਮ


Karan Aujla Songs in murder mystery 2 Click That B Kickin It

Karan Aujla Songs in murder mystery 2 Click That B Kickin It

Karan Aujla Songs in murder mystery 2 Click That B Kickin It: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਰਹੇ ਹਨ।

  • Share this:

Karan Aujla Songs in murder mystery 2 Click That B Kickin It: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ ਦੇਸ਼ ਦੇ ਨਾਲ-ਨਾਲ ਵਿਦੇਸ਼ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਕਰਵਾ ਰਹੇ ਹਨ। ਹਾਲ ਹੀ 'ਚ ਕਰਨ ਔਜਲਾ ਦਾ ਗੀਤ 'ਕਲਿਕ ਦੈਟ ਬੀ ਕਿਕਿਨ ਇਟ' ਹਾਲੀਵੁੱਡ ਫਿਲਮ (Murder Mystery 2) 'ਮਰਡਰ ਮਿਸਟਰੀ 2' ਵਿੱਚ ਸੁਣਨ ਨੂੰ ਮਿਲਿਆ। ਇਸ ਗੀਤ ਨੂੰ ਹਾਲੀਵੁੱਡ ਫਿਲਮ ਵਿੱਚ ਸੁਣਨ ਤੋਂ ਬਾਅਦ ਨਾਲ ਸਿਰਫ ਪ੍ਰਸ਼ੰਸ਼ਕ ਬਲਕਿ ਕਰਨ ਔਜਲਾ ਵੀ ਬੇਹੱਦ ਖੁਸ਼ ਹਨ। ਕਲਾਕਾਰ ਨੇ ਇਸਦੀ ਖੁਸ਼ੀ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸਾਂਝੀ ਕੀਤੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...









View this post on Instagram






A post shared by KIDDAAN (@kiddaan)



Kiddan.Com ਇੰਸਟਾਗ੍ਰਾਮ ਪੇਜ਼ ਉੱਪਰ ਸਾਂਝੀ ਕੀਤੀ ਗਈ ਵੀਡੀਓ ਵਿੱਚ ਤੁਸੀ ਹਾਲੀਵੁੱਡ ਫਿਲਮ  'ਮਰਡਰ ਮਿਸਟਰੀ 2' ਵਿੱਚ ਕਰਨ ਔਜਲਾ ਦਾ ਗੀਤ ਸੁਣ ਸਕਦੇ ਹੋ। ਇਸ ਉੱਪਰ ਔਜਲਾ ਵੱਲੋਂ ਵੀ ਖੁਸ਼ੀ ਜ਼ਾਹਿਰ ਕੀਤੀ ਗਈ ਹੈ।


ਦਰਅਸਲ, ਨੈੱਟਫਲਿਕਸ ਦੀ ਫਿਲਮ 'ਮਰਡਰ ਮਿਸਟਰੀ 2' 'ਚ ਕਰਨ ਔਜਲਾ ਦਾ ਗੀਤ ਫੀਚਰ ਕੀਤਾ ਗਿਆ ਹੈ। ਪੰਜਾਬੀਆਂ ਲਈ ਵੀ ਇਹ ਮਾਣ ਦੀ ਗੱਲ ਹੈ ਕਿ ਕਰਨ ਔਜਲਾ ਦਾ ਗੀਤ ਹਾਲੀਵੁੱਡ ਫਿਲਮ ਵਿੱਚ ਫੀਚਰ ਹੋਇਆ। ਇਸ ਨੂੰ ਦੇਖਣ ਤੋਂ ਬਾਅਦ ਕਰਨ ਔਜਲਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਇਸ ਉੱਪਰ ਰਿਐਕਸ਼ਨ ਦਿੰਦੇ ਹੋਏ ਲਿਖਿਆ, ਕਿ ਮਡਰ ਮਿਸਟਰੀ 2 ਜ਼ਰੂਰ ਦੇਖਣ ਜਾਓ...

ਵਰਕਫਰੰਟ ਦੀ ਗੱਲ ਕਰਿਏ ਤਾਂ ਆਪਣੇ ਗੀਤਾਂ ਦੇ ਨਾਲ-ਨਾਲ ਔਜਲਾ ਆਪਣੇ ਵਿਆਹ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਹਾਲ ਹੀ ਵਿੱਚ ਉਨ੍ਹਾਂ ਦੀ ਐਲਬਮ 'ਫੋਰ ਯੂ' ਰਿਲੀਜ਼ ਹੋਈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।

Published by:Rupinder Kaur Sabherwal
First published:

Tags: Entertainment, Entertainment news, Karan Aujla, Pollywood, Punjabi singer, Singer