Home /News /entertainment /

Sidhu Moose Wala: ਸਿੱਧੂ ਮੂਸੇਵਾਲਾ ਦੀ ਮਾਂ ਲਈ ਕਰਨ ਔਜਲਾ ਨੇ ਗਾਇਆ ਗੀਤ, ਗਾਣੇ ਦੇ ਬੋਲ ਤੁਹਾਨੂੰ ਕਰ ਦੇਣਗੇ ਭਾਵੁਕ

Sidhu Moose Wala: ਸਿੱਧੂ ਮੂਸੇਵਾਲਾ ਦੀ ਮਾਂ ਲਈ ਕਰਨ ਔਜਲਾ ਨੇ ਗਾਇਆ ਗੀਤ, ਗਾਣੇ ਦੇ ਬੋਲ ਤੁਹਾਨੂੰ ਕਰ ਦੇਣਗੇ ਭਾਵੁਕ

Sidhu Moose Wala: ਸਿੱਧੂ ਮੂਸੇਵਾਲਾ ਦੀ ਮਾਂ ਲਈ ਕਰਨ ਔਜਲਾ ਨੇ ਗਾਇਆ ਗੀਤ, ਗਾਣੇ ਦੇ ਬੋਲ ਤੁਹਾਨੂੰ ਕਰ ਦੇਣਗੇ ਭਾਵੁਕ

Sidhu Moose Wala: ਸਿੱਧੂ ਮੂਸੇਵਾਲਾ ਦੀ ਮਾਂ ਲਈ ਕਰਨ ਔਜਲਾ ਨੇ ਗਾਇਆ ਗੀਤ, ਗਾਣੇ ਦੇ ਬੋਲ ਤੁਹਾਨੂੰ ਕਰ ਦੇਣਗੇ ਭਾਵੁਕ

Karan Aujla Sings Maa Song For Sidhu Moosewala Mother: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਮੂਸੇਵਾਲਾ ਦੀਆਂ ਯਾਦਾਂ ਅੱਜ ਵੀ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਕਈ ਮਸ਼ਹੂਰ ਕਲਾਕਾਰ ਆਪਣੇ ਸਟੇਜ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਜ਼ਰੂਰ ਯਾਦ ਕਰਦੇ ਹਨ। ਮਰਹੂਮ ਗਾਇਕ ਨੂੰ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਪਸੰਦ ਕਰਨ ਵਾਲੇ ਕਈ ਸਿਤਾਰੇ ਮੌਜੂਦ ਹਨ। ਜੋ ਆਪਣੇ ਸ਼ੋਅ ਦੌਰਾਨ ਸਿੱਧੂ ਨੂੰ ਸ਼ਰਧਾਜਲੀ ਦਿੰਦੇ ਹੋਏ ਨਜ਼ਰ ਆਉਂਦੇ ਹਨ। ਸਿੱਧੂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ `ਚ ਅੱਜ ਵੀ ਜ਼ਿੰਦਾ ਹੈ।

ਹੋਰ ਪੜ੍ਹੋ ...
  • Share this:
Karan Aujla Sings Maa Song For Sidhu Moosewala Mother: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੀ ਮੌਤ ਨੂੰ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਮੂਸੇਵਾਲਾ ਦੀਆਂ ਯਾਦਾਂ ਅੱਜ ਵੀ ਦਰਸ਼ਕਾਂ ਦੀਆਂ ਅੱਖਾਂ ਨਮ ਕਰ ਜਾਂਦੀਆਂ ਹਨ। ਕਈ ਮਸ਼ਹੂਰ ਕਲਾਕਾਰ ਆਪਣੇ ਸਟੇਜ ਸ਼ੋਅ ਦੌਰਾਨ ਸਿੱਧੂ ਮੂਸੇਵਾਲਾ ਨੂੰ ਜ਼ਰੂਰ ਯਾਦ ਕਰਦੇ ਹਨ। ਮਰਹੂਮ ਗਾਇਕ ਨੂੰ ਨਾ ਸਿਰਫ ਦੇਸ਼ ਬਲਕਿ ਵਿਦੇਸ਼ ਵਿੱਚ ਵੀ ਪਸੰਦ ਕਰਨ ਵਾਲੇ ਕਈ ਸਿਤਾਰੇ ਮੌਜੂਦ ਹਨ। ਜੋ ਆਪਣੇ ਸ਼ੋਅ ਦੌਰਾਨ ਸਿੱਧੂ ਨੂੰ ਸ਼ਰਧਾਜਲੀ ਦਿੰਦੇ ਹੋਏ ਨਜ਼ਰ ਆਉਂਦੇ ਹਨ। ਸਿੱਧੂ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ `ਚ ਅੱਜ ਵੀ ਜ਼ਿੰਦਾ ਹੈ। ਇਸ ਵਿਚਕਾਰ ਹੀ ਪੰਜਾਬੀ ਗਾਇਕ ਕਰਨ ਔਜਲਾ (Karan Aujla) ਨੇ ਵੀ ਇੱਕ ਗੀਤ ਰਾਹੀਂ ਕਲਾਕਾਰ ਨੂੰ ਸ਼ਰਧਾਜਲੀ ਦਿੱਤੀ ਹੈ।



ਹਾਲ ਹੀ ਵਿੱਚ ਕੈਨੇਡੀਅਨ ਰੈਪਰ ਡਰੇਕ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਲਾਈਵ ਸ਼ੋਅ `ਚ ਸ਼ਰਧਾਂਜਲੀ ਦਿੱਤੀ ਸੀ। ਡਰੇਕ ਤੋਂ ਬਾਅਦ ਗਾਇਕ ਕਰਨ ਔਜਲਾ ਨੇ ਸਿੱਧੂ ਮੂਸੇਵਾਲਾ ਨੂੰ ਗੀਤ ਮਾਂ ਗਾ ਸ਼ਰਧਾਜਲੀ ਦਿੱਤੀ ਹੈ। ਦਰਅਸਲ, ਇਹ ਗੀਤ ਔਜਲਾ ਨੇ ਸਿੱਧੂ ਦੀ ਮਾਂ ਲਈ ਗਾਇਆ ਹੈ। ਗੀਤ ਦੇ ਬੋਲ ਹਨ "ਮਾਂ ਬੋਲਦੀ ਆਂ"। ਯਾਨਿ ਕਿ ਸਿੱਧੂ ਦੀ ਮਾਂ ਦੇ ਦਰਦ ਨੂੰ ਸੰਗੀਤ ਰਾਹੀਂ ਕਰਨ ਔਜਲਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇਸ ਗੀਤ ਨੂੰ ਸੁਣ ਕੇ ਸਿਰਫ਼ ਮੂਸੇਵਾਲਾ ਦੇ ਫ਼ੈਨਜ਼ ਹੀ ਨਹੀਂ, ਸਗੋਂ ਕਰਨ ਔਜਲਾ ਦੇ ਫ਼ੈਨਜ਼ ਵੀ ਭਾਵੁਕ ਹੋ ਰਹੇ ਹਨ। ਇਸ ਗੀਤ ਨੂੰ ਬੀਤੇ ਦਿਨ ਯੂਟਿਊਬ `ਤੇ ਰਿਲੀਜ਼ ਕੀਤਾ ਗਿਆ। ਫ਼ਿਲਹਾਲ ਇਸ ਗੀਤ ਦਾ ਵੀਡੀਓ ਸਾਹਮਣੇ ਨਹੀਂ ਆਇਆ ਹੈ। ਇਹ ਗੀਤ ਯੂਟਿਊਬ `ਤੇ ਸੁਣਿਆ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੇ ਕਤਲ `ਚ ਕੈਨੇਡਾ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਦਾ ਨਾਂ ਮਾਸਟਰ ਮਾਈਂਡ ਵਜੋਂ ਸਾਹਮਣੇ ਆ ਰਿਹਾ ਹੈ। ਜੋ ਕਿ ਹਾਲੇ ਤੱਕ ਪੰਜਾਬ ਪੁਲਿਸ ਦੇ ਸ਼ਿਕੱਜੇ ਵਿੱਚ ਨਹੀਂ ਆਇਆ ਹੈ।

ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਤੇ ਕਰਨ ਔਜਲਾ ਇਕੱਠੇ ਇੱਕ ਪ੍ਰਾਜੈਕਟ ਵਿੱਚ ਕੰਮ ਕਰਦੇ ਹੋਏ ਨਜ਼ਰ ਆਉਣ ਵਾਲੇ ਸੀ। ਪਰ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਲਾਨ ਵਿਚਕਾਰ ਹੀ ਰਹਿ ਗਿਆ। ਫ਼ੈਨਜ਼ ਵੀ ਸਿੱਧੂ ਤੇ ਔਜਲਾ ਦੀ ਕੋਲੈਬੋਰੇਸ਼ਨ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਸੀ। ਅਜਿਹੇ `ਚ ਔਜਲਾ ਦਾ ਮੂਸੇਵਾਲਾ ਨੂੰ ਸ਼ਰਧਾਜਲੀ ਵਜੋਂ ਇਹ ਗੀਤ ਗਾਉਣਾ ਹਰ ਕਿਸੇ ਦੀਆਂ ਅੱਖਾਂ ਨਮ ਕਰ ਗਿਆ।
Published by:rupinderkaursab
First published:

Tags: Entertainment news, Karan aujla, Pollywood, Punjabi industry, Sidhu Moosewala, Sidhu moosewala news update

ਅਗਲੀ ਖਬਰ