ਦਿਓਲ ਪਰਿਵਾਰ 'ਚ ਜਲਦ ਹੀ ਗੂੰਜਣਗੀਆਂ ਸ਼ਹਿਨਾਈਆਂ? ਸਵਾਲ ਇਸ ਲਈ ਹੈ ਕਿਉਂਕਿ ਅਜਿਹੀਆਂ ਖਬਰਾਂ ਹਨ ਕਿ ਧਰਮਿੰਦਰ ਦੇ ਪੋਤੇ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਗਜ ਅਭਿਨੇਤਾ ਧਰਮਿੰਦਰ ਦੀ ਸਿਹਤ ਵਿਗੜਨ ਤੋਂ ਬਾਅਦ ਪਰਿਵਾਰ ਨੇ ਜਲਦਬਾਜ਼ੀ 'ਚ ਕਰਨ ਨਾਲ ਮੰਗਣੀ ਕਰ ਲਈ। ਕਰਨ ਜਲਦੀ ਹੀ ਆਪਣੀ ਪ੍ਰੇਮਿਕਾ ਦ੍ਰੀਸ਼ਾ (Karan Deol Girlfriend Drisha) ਨੂੰ ਦਿਓਲ ਪਰਿਵਾਰ ਦੀ ਨੂੰਹ ਦੇ ਰੂਪ ਵਿੱਚ ਲਿਆਉਣ ਜਾ ਰਿਹਾ ਹੈ।
ਫਿਲਮ 'ਅਪਨੇ 2' ਨੂੰ ਲੈ ਕੇ ਚਰਚਾ 'ਚ ਰਹੇ ਕਰਨ ਦਿਓਲ ਆਪਣੀ ਨਿੱਜੀ ਜ਼ਿੰਦਗੀ ਕਾਰਨ ਅਚਾਨਕ ਸੁਰਖੀਆਂ 'ਚ ਆ ਗਏ ਹਨ। ਫਿਲਮ 'ਪਲ ਪਲ ਦਿਲ ਕੇ ਪਾਸ' ਨਾਲ ਡੈਬਿਊ ਕਰਨ ਤੋਂ ਬਾਅਦ ਉਹ ਜਲਦ ਹੀ ਆਪਣੇ ਪਿਤਾ ਸੰਨੀ ਦਿਓਲ ਨਾਲ ਆਉਣ ਵਾਲੀ ਫੈਮਿਲੀ ਡਰਾਮਾ ਫਿਲਮ 'ਚ ਨਜ਼ਰ ਆਉਣਗੇ। ਪਰ ਇਸ ਦੌਰਾਨ, ਖਬਰ ਹੈ ਕਿ ਉਸਨੇ ਆਪਣੀ ਪ੍ਰੇਮਿਕਾ ਦ੍ਰੀਸ਼ਾ (Karan Deol Engagement) ਨਾਲ ਮੰਗਣੀ ਕਰ ਲਈ ਹੈ ਅਤੇ ਜਲਦੀ ਹੀ ਵਿਆਹ ਕਰਨ ਜਾ ਰਿਹਾ ਹੈ।
ਕੌਣ ਹੈ ਦ੍ਰੀਸ਼ਾ, ਜਿਸ ਨਾਲ ਕਰਨ ਦਿਓਲ ਨੇ ਕੀਤੀ ਮੰਗਣੀ?
ਮੀਡੀਆ ਰਿਪੋਰਟਾਂ ਮੁਤਾਬਕ ਕਰਨ ਦਿਓਲ ਨੇ ਦ੍ਰੀਸ਼ਾ ਨਾਂ ਦੀ ਲੜਕੀ ਨਾਲ ਮੰਗਣੀ ਕਰ ਲਈ ਹੈ। ਦ੍ਰੀਸ਼ਾ ਫਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਹੈ। ਦੋਵੇਂ ਚੰਗੇ ਦੋਸਤ ਹਨ ਅਤੇ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਦੇ ਰਿਸ਼ਤੇ ਨੂੰ ਦੇਖਦੇ ਹੋਏ ਉਨ੍ਹਾਂ ਦੇ ਪਰਿਵਾਰ ਨੇ ਇਸ ਰਿਸ਼ਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ।
ਜਲਦਬਾਜ਼ੀ ਦਾ ਕਾਰਨ ਬਣੀ ਧਰਮਿੰਦਰ ਦੀ ਸਿਹਤ!
ਰਿਲੇਸ਼ਨਸ਼ਿਪ 'ਚ ਰਹਿੰਦੇ ਹੋਏ ਕਰਨ ਅਤੇ ਦ੍ਰਿਸ਼ਾ ਦੋਹਾਂ ਦੀ ਮੰਗਣੀ ਹੋ ਗਈ ਸੀ ਅਤੇ ਜਲਦ ਹੀ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਦੀ ਸਿਹਤ ਖਰਾਬ ਹੋਣ ਕਾਰਨ ਦੋਹਾਂ ਪਰਿਵਾਰਾਂ ਨੇ ਜਲਦਬਾਜ਼ੀ 'ਚ ਇਹ ਫੈਸਲਾ ਲਿਆ ਹੈ।
ਕਰਨ ਦਿਓਲ ਦੀ ਟੀਮ ਨੇ ਦੱਸਿਆ ਸੱਚ
ਈ-ਟਾਈਮਜ਼ ਦੀ ਰਿਪੋਰਟ ਮੁਤਾਬਕ ਕਰਨ ਦਿਓਲ ਦੀ ਟੀਮ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਇਨ੍ਹਾਂ ਨੂੰ ਸਿਰਫ ਅਫਵਾਹਾਂ ਦੱਸਿਆ ਹੈ। ਕਰਨ ਦਿਓਲ ਦੀ ਟੀਮ ਨੇ ਕਿਹਾ ਹੈ ਕਿ ਜੋ ਖਬਰ ਆ ਰਹੀ ਹੈ ਉਹ ਝੂਠੀ ਹੈ। ਇਨ੍ਹਾਂ ਵਿੱਚ ਇੱਕ ਫੀਸਦੀ ਵੀ ਸੱਚਾਈ ਨਹੀਂ ਹੈ। ਕਰਨ ਅਤੇ ਦ੍ਰਿਸ਼ਾ ਬਚਪਨ ਦੇ ਦੋਸਤ ਹਨ ਪਰ ਮੰਗਣੀ ਦੀਆਂ ਖਬਰਾਂ ਝੂਠੀਆਂ ਹਨ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।