ਬਾਲੀਵੁੱਡ ਦੇ ਤਿੰਨੋ ਖਾਨਜ਼ ਅਤੇ ਕਰਨ ਜੌਹਰ ਦਾ ਨਾਤਾ ਪੁਰਾਣਾ ਹੈ। ਖ਼ਾਸਕਰ ਸ਼ਾਹਰੁਖ-ਕਰਨ ਦਾ, ਜੋ ਕਿ ਇੰਡਸਟਰੀ ਦੇ ਬੈਸਟ ਫਰੈਂਡਸ ਫਾਰਐਵਰ ਨੇ। ਕਰਨ ਜੌਹਰ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਖੇ ਇੱਕ ਮੁਕਾਮ ਹਾਸਿਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ। ਜੇਕਰ ਕੋਈ ਸਿਤਾਰਾ ਪੂਰੀ ਲੱਗਨ ਨਾਲ ਇਸ ਮੁਕਾਮ ਨੂੰ ਹਾਸਿਲ ਕਰਨ ਪਿੱਛੇ ਲੱਗ ਜਾਵੇ ਤੇ ਉਹ ਬੜੀ ਆਸਾਨੀ ਨਾਲ ਇਹ ਕਰ ਵੀ ਲੈਂਦਾ ਹੈ। ਪਰ ਅਸਲ ਚ ਜੇੜੀ ਗੱਲ ਅਉੱਖੀ ਹੈ, ਉਹ ਹੈ ਇਸ ਸਟਾਰਡਮ ਨੂੰ ਬਰਕਰਾਰ ਰੱਖਣਾ। 45 ਸਾਲਾ ਕਰਨ ਦਾ ਕਹਿਣਾ ਹੈ ਕਿ ਤਿੰਨੋ ਖਾਨ- ਸਲਮਾਨ, ਸ਼ਾਹਰੁਖ, ਆਮਿਰ ਅਤੇ ਹੋਰ ਵੱਡੇ ਸਿਤਾਰੇ ਜਿਵੇ ਕਿ ਅਜੇ ਦੇਵਗਨ ਅਤੇ ਅਕਸ਼ੇ ਕੁਮਾਰ ਦੀ ਸਫਲਤਾ ਦਾ ਇਹੀ ਰਾਜ ਹੈ ਕਿ ਉਹ ਔਡੀਅਂਸ ਦੇ ਨਾਲ ਜੁੜੇ ਰਹੇ। ਉਹ ਉੱਸ ਹੀ ਰੂਪ ਚ ਨਜ਼ਰ ਆਏ ਜਿਸ ਤਰਾਹ ਔਡੀਅਂਸ ਉਨ੍ਹਾਂ ਨੂੰ ਦੇੱਖਣਾ ਚਹੁੰਦੀ ਸੀ। ਕਰਨ ਕਹਿੰਦੇ ਨੇ, " ਇਹ ਸਿਤਾਰੇ ਬੱਸ ਚਲਦੇ ਰਹੇ, ਚਲਦੇ ਰਹੇ, ਜੋ ਕਿ ਬੇਹੱਦ ਅਉੱਖਾ ਹੈ।" ਕਰਨ ਅੱਗੇ ਕਹਿੰਦੇ ਨੇ, " 2019 ਚ ਮੌੰਨੂ 20 ਸਾਲ ਹੋ ਜਾਣਗੇ ਇੰਡਸਟਰੀ ਚ। ਇਥੇ ਸਫਲਤਾ ਹਾਸਿਲ ਕਰਨੀ ਸੌਖੀ ਹੈ, ਪਰ ਉਸ ਸਫਲਤਾ ਨੂੰ ਬਰਕਰਾਰ ਰੱਖਣਾ ਅਉੱਖਾ ਹੈ।"
ਕਰਨ ਦਾ ਮੰਨਣਾ ਹੈ ਕਿ ਨਿਊ-ਮੀਡਿਆ ਦੇ ਆਉਣ ਕਰ ਕੇ, ਅਪ-ਕੰਮਿਂਗ ਸਿਤਾਰਿਆ ਨੂੰ ਅਉੱਖਾ ਹੋ ਗਿਆ ਹੈ, ਖਾਨਜ਼ ਵਰਗੀ ਸਫਲਤਾ ਦਾ ਸਵਾਦ ਚੱਖਣਾ ਕਿਓਂਕਿ ਅੱਜ ਦੀ ਔਡੀਅਂਸ ਕੋਲ ਮਨੋਰੰਜਨ ਦੇ ਹੋਰ ਵੀ ਕਈ ਜ਼ਰੀਏ ਨੇ।
ਕਰਨ ਜੌਹਰ ਅੱਗੇ ਕਹਿੰਦੇ ਨੇ, "ਸ਼ਾਹਰੁਖ, ਆਮਿਰ ਅਤੇ ਸਲਮਾਨ ਨੂੰ ਸਿਨੇਮਾ ਤੇ ਰਾਜ ਕਰਦਿਆਂ 30 ਸਾਲ ਹੋ ਚੁਕੇ ਨੇ। ਅਤੇ ਮੈਂ ਸਲੂਟ ਕਰਦਾ ਹਾਂ ਸਲਮਾਨ, ਸ਼ਾਹਰੁਖ, ਆਮਿਰ, ਅਜੇ ਦੇਵਗਨ ਅਤੇ ਅਕਸ਼ੇ ਨੂੰ ਉਨ੍ਹਾਂ ਦੀ ਇਸ ਸਫਲਤਾ ਤੇ, ਕਿਓਂਕਿ ਇਹ ਕੋਈ ਸੌਖੀ ਗੱਲ ਨਹੀਂ ਹੈ 30 ਸਾਲਾਂ ਤਕ ਇਕ ਹੀ ਮੁਕਾਮ ਤੇ ਬਣੇ ਰਹਿਣਾ"। ਕਰਨ ਛੋਟੇ ਪਰਦੇ ਤੇ ਇਕ ਰਿਯਲਿਟੀ ਸ਼ੋ ਜੱਜ ਕਰਦੇ ਨਜ਼ਰ ਆਉਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aamir Khan, Bollywood, Karan Johar, Salman Khan, Shahrukh Khan