ਕਰਨ ਜੌਹਰ ਆਪਣੇ ਬੱਚਿਆਂ ਨੂੰ ਕਿੱਨਾ ਪਿਆਰ ਕਰਦੇ ਨੇ ਇਹ ਤੇ ਜੱਗ ਜ਼ਾਹਿਰ ਹੈ। ਕਰਨ ਦੀਆਂ ਦੋ ਲਾਈਫ ਲਾਈਂਜ਼ ਯਸ਼ ਅਤੇ ਰੂਹੀ ਦੇ ਜਨਮ ਤੋਂ ਬਾਅਦ ਤੇ ਕਰਨ ਦੀ ਜ਼ਿੰਦਗੀ ਹੀ ਜਿਵੇਂ ਬਦਲ ਗਈ। ਇਹ ਸਿੰਗਲ ਡੈਡ ਆਪਣੇ ਬੱਚਿਆਂ ਨਾਲ ਬੇਹੱਦ ਖੁਸ਼ ਵੀ ਹੈ। ਆਏ ਹੀ ਦਿਨ ਕਰਨ ਜੌਹਰ ਆਪਣੇ ਬੱਚਿਆਂ ਨਾਲ ਕੋਈ ਨਾ ਕੋਈ ਤਸਵੀਰ ਅੱਪਲੋਡ ਕਰਦੇ ਰਹਿੰਦੇ ਨੇ। ਅਤੇ ਹਾਲ ਹੀ ਚ ਉਨ੍ਹਾਂ ਨੇ ਆਪਣੇ ਟਵਿੱਟਰ ਦੀ ਡਿਸਪਲੇਅ ਪਿਕਚਰ ਤੇ ਵੀ ਆਪਣੇ ਬੱਚਿਆਂ ਨਾਲ ਹੀ ਪਿਕਚਰ ਪੋਸਟ ਕੀਤੀ। ਕੋਈ ਇਵੇੰਟ ਕਿਓਂ ਨਾ ਹੋਏ, ਕਰਨ ਆਪਣੇ ਬੱਚਿਆਂ ਨੂੰ ਨਾਲ ਲੈਕੇ ਜਾਂਦੇ ਨੇ। ਕਰਨ ਦੇ ਇਹ ਜੁੜਵਾ ਬੱਚੇ ਸੇਰੋਗੈਸੀ ਰਾਹੀਂ 2017 ਚ ਹੋਏ ਸੀ ਜਿਸ ਉਪਰੰਤ ਮੀਡਿਆ ਚ ਜੰਮਦੇ ਹੀ ਇਹ ਦੋਨੋ ਛਾ ਗਏ।
ਕਰਨ ਕਈ ਵਾਰੀ ਕਹਿੰਦੇ ਨੇ ਕਿ ਉਹ ਆਪਣੇ ਬੱਚਿਆਂ ਨੂੰ ਫ਼ਿਲਮੀ ਸੈੱਟ ਤੇ ਵੱਡੇ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੇ ਬੱਚੇ ਹਰ ਫੈਸਲਾ ਆਪਣੇ ਬਾਰੇ ਖੁਦ ਲੈ ਸਕਦੇ ਨੇ। ਕ੍ਰਿਸਮਸ ਦੇ ਮੌਕੇ ਵੀ ਯਸ਼ ਅਤੇ ਰੂਹੀ ਲਗ ਰਹੇ ਸੀ ਬੇਹੱਦ ਕਿਉਟ।
ਬੱਚਿਆਂ ਦੇ ਜਨਮ ਤੇ ਜਿਥੇ ਬਾਕੀ ਸਿਤਾਰਿਆਂ ਨੇ ਕਈ ਤੋਹਫੇ ਦਿੱਤੇ ਸੀ ਉੱਥੇ ਹੀ ਜਾਵੇਦ ਅਖ਼ਤਰ ਨੇ ਯਸ਼ ਅਤੇ ਰੂਹੀ ਤੇ ਲਿਖ ਦਿਤੀ ਸੀ ਇਕ ਖੂਬਸੂਰਤ ਕਵਿਤਾ। ਸਿਤਾਰਿਆਂ ਦੇ ਨਿੱਕੇ ਬੱਚਿਆਂ ਚ ਯਸ਼ ਰੂਹੀ ਦੇ ਨਾਲ ਤੈਮੂਰ ਦਾ ਨਾਮ ਵੀ ਸਬ ਤੋਂ ਉੱਤੇ ਆਉਂਦਾ ਹੈ। ਰਾਣੀ ਮੁਖਰਜੀ ਦੀ ਬੇਟੀ ਆਦਿਰਾ ਦੇ ਜਨਮਦਿਨ ਤੇ ਯਸ਼, ਰੂਹੀ ਅਤੇ ਤੈਮੂਰ ਕੱਠੇ ਖੇਡ ਦੇ ਵੀ ਨਜ਼ਰ ਆਏ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Karan Johar, Yash Johar