HOME » NEWS » Films

ਕਰੀਨਾ ਕਪੂਰ ਖ਼ਾਨ ਨੇ ਸੀਤਾ ਦੇ ਰੋਲ ਲਈ ਮੰਗੇ 12 ਕਰੋੜ ਰੁਪਏ, ਇੰਟਰਨੈੱਟ ਤੇ ਮੱਚਿਆ ਬਵਾਲ, ਲੋਕ ਪੁੱਛ ਕਹੇ 'ਕੀ ਉਸ ਨੇ ਰਮਾਇਣ ਵੀ ਪੜ੍ਹੀ ਹੈ'

News18 Punjabi | Trending Desk
Updated: June 14, 2021, 2:01 PM IST
share image
ਕਰੀਨਾ ਕਪੂਰ ਖ਼ਾਨ ਨੇ ਸੀਤਾ ਦੇ ਰੋਲ ਲਈ ਮੰਗੇ 12 ਕਰੋੜ ਰੁਪਏ, ਇੰਟਰਨੈੱਟ ਤੇ ਮੱਚਿਆ ਬਵਾਲ, ਲੋਕ ਪੁੱਛ ਕਹੇ 'ਕੀ ਉਸ ਨੇ ਰਮਾਇਣ ਵੀ ਪੜ੍ਹੀ ਹੈ'
ਕਰੀਨਾ ਕਪੂਰ ਖ਼ਾਨ ਨੇ ਸੀਤਾ ਦੇ ਰੋਲ ਲਈ ਮੰਗੇ 12 ਕਰੋੜ ਰੁਪਏ, ਇੰਟਰਨੈੱਟ ਤੇ ਮੱਚਿਆ ਬਵਾਲ, ਲੋਕ ਪੁੱਛ ਕਹੇ 'ਕੀ ਉਸ ਨੇ ਰਮਾਇਣ ਵੀ ਪੜ੍ਹੀ ਹੈ'

  • Share this:
  • Facebook share img
  • Twitter share img
  • Linkedin share img
ਅਲੌਕਿਕ ਦੇਸਾਈ ਦੀ ਆਉਣ ਵਾਲੀ ਫ਼ਿਲਮ ਵਿੱਚ ਅਦਾਕਾਰ ਕਰੀਨਾ ਕਪੂਰ ਖ਼ਾਨ ਸੀਤਾ ਦਾ ਕਿਰਦਾਰ ਨਿਭਾ ਸਕਦੀ ਹੈ। ਇਸ ਗੱਲ ਦੀਆਂ ਚਰਚਾਵਾਂ ਤਾਂ ਸਭ ਪਾਸੇ ਹਨ ਤੇ ਕਿਹਾ ਦਾ ਰਹਿ ਹੈ ਕਿ ਇਹ ਫ਼ਿਲਮ ਨੂੰ ਹਿੰਦੂ ਮਹਾਂਕਾਵਿ ਰਾਮਾਇਣ ਦਾ ਬਾਲੀਵੁੱਡ ਵਰਜ਼ਨ ਹੋਵੇਗਾ। ਹੁਣ, ਤਾਜ਼ਾ ਰਿਪੋਰਟਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਦਾਅਵਾ ਕੀਤਾ ਹੈ ਕਿ ਅਭਿਨੇਤਰੀ ਕਰੀਨਾ ਕਪੂਰ ਖ਼ਾਨ ਨੇ ਇਸ ਰੋਲ ਲਈ ਇੱਕ ਵੱਡੀ ਰਕਮ ਦੀ ਮੰਗ ਕੀਤੀ ਹੈ। ਬਾਲੀਵੁੱਡ ਹੰਗਾਮਾ ਦੀ ਇੱਕ ਰਿਪੋਰਟ ਦੇ ਅਨੁਸਾਰ, 'ਜਬ ਵੀ ਮੈਟ' ਸਟਾਰ ਨੇ ਕਥਿਤ ਤੌਰ 'ਤੇ ਇਸ ਭੂਮਿਕਾ ਲਈ ਉਸ ਦੀ ਫ਼ੀਸ ਵਧਾ ਦਿੱਤੀ ਹੈ ਅਤੇ ਇਸ ਪ੍ਰਾਜੈਕਟ ਲਈ 12 ਕਰੋੜ ਰੁਪਏ ਦੀ ਮੰਗ ਕੀਤੀ ਹੈ।

ਇਹ ਖ਼ਬਰ ਨੇ ਇੰਟਰਨੈੱਟ ਤੇ ਕਰੀਨਾ ਖ਼ਿਲਾਫ਼ ਲੋਕਾਂ ਨੂੰ ਖੜ੍ਹਾ ਕਰ ਦਿੱਤਾ ਹੈ। ਟਵਿੱਟਰ 'ਤੇ ਕਰੀਨਾ ਕਪੂਰ ਖ਼ਾਨ ਨੂੰ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਕਰੀਨਾ ਫ਼ਿਲਮ ਵਿੱਚ ਸੀਤਾ ਦਾ ਕਿਰਦਾਰ ਨਿਭਾਉਣ ਲਈ ਬਹੁਤ ਜ਼ਿਆਦਾ ਪੈਸੇ ਮੰਗ ਰਹੀ ਹੈ ਤੇ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ ਤੇ ਉਨ੍ਹਾਂ ਨੇ ਇਸ ਨੂੰ ‘ਮਨੁੱਖਤਾ ਦੇ ਵਿਰੁੱਧ’ ਦੱਸਿਆ ਹੈ। #BoycottKareenaKhan ਦਾ ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ। ਇੱਕ ਯੂਜ਼ਰ ਨੇ ਟਵੀਟ ਕੀਤਾ, "ਯਾਦ ਕਰੋ ਜਿਸ ਢੰਗ ਨਾਲ ਉਸ ਨੇ ਘਮੰਡ ਨਾਲ ਜਨਤਾ ਨੂੰ ਜਵਾਬ ਦਿੱਤਾ ਸੀ ਕਿ ਇਹ ਲੋਕ ਮੂਰਖ ਹਨ ਜੋ ਸਾਨੂੰ ਸਟਾਰ ਬਣਾਉਂਦੇ ਹਨ, ਮੇਰੀਆਂ ਫ਼ਿਲਮਾਂ ਦੇਖੋ ਨਾ ਦੇਖੋ, ਮੈਨੂੰ ਪ੍ਰਵਾਹ ਨਹੀਂ। ਆਓ ਅਜਿਹੇ ਅਯੋਗ ਲੋਕਾਂ ਨੂੰ ਨਾ ਹੀ ਵੇਖੀਏ।" ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹ ਭੂਮਿਕਾ ਅਦਾਕਾਰਾ ਨਹੀਂ ਨਿਭਾ ਸਕਦੀ ਜੋ ਹਿੰਦੂ ਭਗਵਾਨ ਦਾ ਸਤਿਕਾਰ ਨਹੀਂ ਕਰਦੀ। #ਬਾਈਕਾਟ ਕਰੀਨਾਖਾਨ।”


ਇਸ ਤੋਂ ਇਲਾਵਾ ਸੈਫ਼ ਅਲੀ ਖ਼ਾਨ ਨੂੰ ਵੀ ਲੋਕਾਂ ਦੀ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਫ਼ ਅਲੀ ਖ਼ਾਨ ਆਉਣ ਵਾਲੀ ਬਾਲੀਵੁੱਡ ਫ਼ਿਲਮ ਆਦੀਪੁਰਸ਼ ਵਿੱਚ ਰਾਵਣ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਇੱਕ ਇੰਟਰਵਿਊ ਦੌਰਾਨ, ਫ਼ਿਲਮ ਅਤੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਸੈਫ਼ ਨੇ ਕਿਹਾ ਸੀ ਕਿ ਫ਼ਿਲਮ ਵਿੱਚ ਰਾਵਣ ਦੇ ਚੰਗੇ ਰੂਪ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਰਾਵਣ ਦਾ ਪੱਖ ਲੈਣ ਲਈ ਸੈਫ਼ ਅਲੀ ਖ਼ਾਨ ਨੂੰ ਕਾਫ਼ੀ ਅਲੋਚਨਾ ਦਾ ਸਾਹਮਣਾ ਕਰਨਾ ਪਿਆ। ਇੰਟਰਵਿਊ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਲੋਕਾਂ ਨੇ ਸੈਫ਼ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ।
Published by: Ramanpreet Kaur
First published: June 14, 2021, 2:01 PM IST
ਹੋਰ ਪੜ੍ਹੋ
ਅਗਲੀ ਖ਼ਬਰ