HOME » NEWS » Films

ਬਾਜ਼ਾਰ 'ਚ ਆਇਆ ਸੈਫ-ਕਰੀਨਾ ਦੇ ਮੁੰਡੇ 'ਤੈਮੂਰ ਅਲੀ ਖਾਨ' ਵਰਗਾ ਖਿਡੌਣਾ

News18 Punjab
Updated: November 22, 2018, 11:44 AM IST
share image
ਬਾਜ਼ਾਰ 'ਚ ਆਇਆ ਸੈਫ-ਕਰੀਨਾ ਦੇ ਮੁੰਡੇ 'ਤੈਮੂਰ ਅਲੀ ਖਾਨ' ਵਰਗਾ ਖਿਡੌਣਾ

  • Share this:
  • Facebook share img
  • Twitter share img
  • Linkedin share img
ਸੈਫ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਅਲੀ ਖਾਨ ਦੀ ਪ੍ਰਸਿੱਧੀ ਕਿਸੇ ਤੋਂ ਲੁੱਕੀ ਨਹੀਂ ਹੈ ਪਰ ਹੁਣ ਤਾਂ ਤੈਮੂਰ ਦੀ ਦੀਵਾਨਗੀ ਇੰਨ੍ਹੀਂ ਵਧ ਗਈ ਹੈ ਕਿ ਲੋਕ ਉਸ ਦੇ ਨਾਂ ਦੇ ਖਿਡੌਣੇ ਵੇਚ ਰਹੇ ਹਨ। ਜੀ ਹਾਂ, ਇਹ ਬਿਲਕੁਲ ਸੱਚ ਹੈ ਕਿ, ਜਿਸ ਦਾ ਸਬੂਤ ਹੈ ਇਹ ਤਸਵੀਰ, ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਕੈਪਸ਼ਨ ’ਚ ਲਿਖਿਆ ਹੈ, ‘‘ਇਹ ਗੁੱਡਾ ਕੇਰਲਾ ਦੇ ਇਕ ਸਟੋਰ ’ਚ ਵਿਕ ਰਿਹਾ ਹੈ।’’ ਮਤਲਬ ਇਹ ਖਿਡੌਣਾ ਕੰਪਨੀਆਂ ਨੂੰ ਵੀ ਤੈਮੂਰ ਦੀ ਪ੍ਰਸਿੱਧੀ ਦਾ ਅੰਦਾਜ਼ਾ ਹੈ ਤਾਂ ਹੀ ਉਸ ਦੇ ਨਾਂ ਨਾਲ ਖਿਡੌਣੇ ਵੇਚੇ ਜਾ ਰਹੇ ਹਨ। ਇਸ ਗੁੱਡੇ ਦਾ ਲੁੱਕ ਵੀ ਤੈਮੂਰ ਵਰਗਾ ਹੀ ਹੈ। ਤੈੂਮਰ ਵਰਗੇ ਖਿਲਰੇ ਵਾਲ, ਗੋਲ ਚਿਹਰਾ ਤੇ ਮਾਸੂਮੀਅਤ। ਇੰਨਾ ਹੀ ਨਹੀਂ ਗੁੰਡੇ ਦੇ ਕਵਰ ’ਤੇ ਵੀ ਤੈਮੂਰ ਲਿਖਿਆ ਹੋਇਆ ਹੈ।

ਤੈਮੂਰ ਤੋਂ ਕਰਾਉਣਾ ਚਾਹੁੰਦੇ ਹਨ ਨੈਪੀ ਐਡ
ਕੁਝ ਸਮੇਂ ਪਹਿਲਾਂ ਹੀ ਇਕ ਇੰਟਰਵਿਊ ਦੌਰਾਨ ਸੈਫ ਅਲੀ ਖਾਨ ਨੇ ਮਜ਼ਾਕ ’ਚ ਇਹ ਗੱਲ ਆਖੀ ਸੀ ਕਿ ਜੇਕਰ ਉਸ ਨੂੰ ਤੈਮੂਰ ਦੇ ਜਰੀਏ ਚੰਗਾ ਪੈਸਾ ਕਮਾਉਣ ਲਈ ਮਿਲਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੈ। ਸੈਫ ਨੇ ਤਾਂ ਇਹ ਵੀ ਕਿਹਾ ਸੀ ਕਿ ਜੇਕਰ ਕਿਸੇ ਕੋਲ ਚੰਗਾ ਨੈਪੀ ਵਿਗਿਆਪਨ ਹੋਵੇ ਤਾਂ ਤੈਮੂਰ ਨੂੰ ਕਾਸਟ ਕਰ ਸਕਦੇ ਹਨ। ਹਾਲਾਂਕਿ ਤੈਮੂਰ ਦੀ ਕਿਊਟਨੈਸ ਨਾਲ ਰੁਪਏ ਕਮਾਉਣ ’ਤੇ ਕਰੀਨਾ ਕਪੂਰ ਖਾਨ ਆਪਣੇ ਪਤੀ ਤੋਂ ਉਲਟ ਸੋਚਦੀ ਹੈ। ਸੈਫ ਮੁਤਾਬਕ, ਜਦੋਂ ਉਨ੍ਹਾਂ ਨੇ ਇਹ ਗੱਲ ਮਜ਼ਾਕੀਆ ਤਰੀਕੇ ਨਾਲ ਕਰੀਨਾ ਨੂੰ ਆਖੀ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਤੁਸੀਂ ਇੰਨੇ ਚੀਪ ਨਾ ਬਣੋ।
First published: November 22, 2018
ਹੋਰ ਪੜ੍ਹੋ
ਅਗਲੀ ਖ਼ਬਰ