Katrina Kaif On Mera Dil Yeh Pukare Aaja: ਬਾਲੀਵੁੱਡ ਫਿਲਮ 'ਨਾਗਿਨ' (Nagin) ਦਾ ਸੁਪਰਹਿੱਟ ਗੀਤ 'ਮੇਰਾ ਦਿਲ ਇਹ ਪੁਕਾਰੇ ਆਜਾ' (Mera Dil Yeh Pukare Aaja) ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈੈ। ਜਿਸ ਨੂੰ ਲੋਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਰੀਮਿਕਸ ਵਰਜ਼ਨ ਨੂੰ ਭਾਰਤ ਹੀ ਨਹੀਂ ਪਾਕਿਸਤਾਨ 'ਚ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਬਾਲੀਵੁੱਡ ਸਿਤਾਰਿਆਂ 'ਤੇ ਵੀ ਇਸ ਗੀਤ ਦਾ ਨਸ਼ਾ ਚੜ੍ਹ ਗਿਆ ਹੈ। ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ (Katrina Kaif) ਨੇ ਵੀ ਇਸ ਗੀਤ 'ਤੇ ਆਪਣਾ ਸ਼ਾਨਦਾਰ ਵੀਡੀਓ ਬਣਾਇਆ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਕੈਟਰੀਨਾ ਕੈਫ ਅਕਸਰ ਖਾਸ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਕੈਟਰੀਨਾ ਕੈਫ ਨੇ 'ਮੇਰਾ ਦਿਲ ਇਹ ਪੁਕਾਰੇ ਆਜਾ' ਗੀਤ 'ਤੇ ਵੀਡੀਓ ਬਣਾ ਕੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਅਭਿਨੇਤਰੀ ਗ੍ਰੇ ਰੰਗ ਦੀ ਡਿਜ਼ਾਈਨਰ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਨੇ ਮੁੰਦਰੀਆਂ ਵੀ ਪਾਈਆਂ ਹਨ। ਖੁਦ ਨੂੰ ਖੂਬਸੂਰਤ ਦਿਖਾਉਣ ਲਈ ਕੈਟਰੀਨਾ ਕੈਫ ਨੇ ਆਪਣੇ ਵਾਲਾਂ ਨੂੰ ਖੋਲਿਆ ਹੈ। ਉਹ ਆਪਣੇ ਵਾਲਾਂ ਨਾਲ ਸ਼ਾਨਦਾਰ ਐਕਸਪ੍ਰੈਸ਼ਨ ਦੇ ਰਹੀ ਹੈ।
ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਟਰੀਨਾ ਕੈਫ ਨੇ ਕੈਪਸ਼ਨ 'ਚ ਲਿਖਿਆ, 'ਮੇਰਾ ਦਿਲ ਯੇ ਪੁਕਾਰੇ ਆਜਾ'। ਕੈਟਰੀਨਾ ਕੈਫ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰਾ ਦੇ ਪ੍ਰਸ਼ੰਸਕਾਂ ਸਮੇਤ ਫਿਲਮੀ ਸਿਤਾਰੇ ਵੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਪ੍ਰਸ਼ੰਸਕ ਨੇ ਕਮੈਂਟ ਕਰਦੇ ਹੋਏ ਲਿਖਿਆ, ਵਿੱਕੀ ਭਾਈ ਤੁਹਾਨੂੰ ਦੇਖ ਰਹੇ ਹਨ। ਦੂਜੇ ਨੇ ਲਿਖਿਆ, ਵਿੱਕੀ ਭਰਾ, ਭਾਬੀ ਬੁਲਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਵੀ ਟਿੱਪਣੀਆਂ ਕੀਤੀਆਂ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Katrina Kaif, Viral, Viral news, Viral video