Katrina Kaif New Film 'Phone Bhoot': ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਸਟਾਰਰ ਫਿਲਮ 'ਫੋਨ ਭੂਤ' ਰਿਲੀਜ਼ ਲਈ ਤਿਆਰ ਹੈ। ਅਜਿਹੇ 'ਚ ਇਸ ਫਿਲਮ ਦੀ ਸਟਾਰ ਕਾਸਟ ਇਸ ਫਿਲਮ ਦੇ ਪ੍ਰਮੋਸ਼ਨ 'ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਇਹ ਤਿੰਨੋਂ ਕਲਾਕਾਰ ਫ਼ਿਲਮ ਨੂੰ ਦਰਸ਼ਕਾਂ ਤੱਕ ਪਹੁੰਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਇਸ ਦੌਰਾਨ ਫਿਲਮ ਦੀ ਪ੍ਰਮੋਸ਼ਨ ਦੌਰਾਨ ਕੈਟਰੀਨਾ ਕੈਫ ਆਪਣੇ ਕੋ-ਸਟਾਰ ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਨਾਲ ਇਕ ਸਪੋਰਟਸ ਚੈਨਲ ਦੇ ਸ਼ੋਅ 'ਚ ਪਹੁੰਚੀ।
ਦਰਅਸਲ, ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਇੱਕ ਸਪੋਰਟਸ ਚੈਨਲ 'ਤੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਮੈਚ ਦੌਰਾਨ ਟੀਮ ਇੰਡੀਆ ਨੂੰ ਉਤਸ਼ਾਹਿਤ ਕਰਨ ਪਹੁੰਚੇ ਸਨ। 'ਫੋਨ ਭੂਤ' ਦੇ ਕਲਾਕਾਰਾਂ ਨੇ ਹਰਭਜਨ ਸਿੰਘ ਅਤੇ ਸ਼ੋਅ ਦੇ ਹੋਸਟ ਨਾਲ ਕ੍ਰਿਕਟ ਵੀ ਖੇਡੀ। ਜਿੱਥੇ ਹਰਭਜਨ ਸਿੰਘ ਨੇ ਗੇਂਦਬਾਜ਼ੀ ਕੀਤੀ ਤਾਂ ਕੈਟਰੀਨਾ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ। ਉਸ ਨੇ ਹਰਭਜਨ ਦੀ ਗੇਂਦ 'ਤੇ ਚੌਕੇ ਅਤੇ ਛੱਕੇ ਜੜੇ।
Check out #KatrinaKaif playing cricket……!!! pic.twitter.com/SPEPyBaBYA
— 🦋Hourly Katrina Kaif 🦋 (@hourlykatrinak) October 30, 2022
ਕਾਮੇਡੀ ਫਿਲਮ ਹੈ 'ਫੋਨ ਭੂਤ'
'ਫੋਨ ਭੂਤ' ਆਪਣੇ ਗੀਤਾਂ ਅਤੇ ਟ੍ਰੇਲਰ ਨਾਲ ਦਰਸ਼ਕਾਂ ਨੂੰ ਪਹਿਲਾਂ ਹੀ ਪ੍ਰਭਾਵਿਤ ਕਰ ਚੁੱਕੀ ਹੈ ਅਤੇ ਹੁਣ ਦੇਸ਼ ਦੇ ਕ੍ਰਿਕਟ ਪ੍ਰਸ਼ੰਸਕਾਂ ਨਾਲ ਸਮਾਂ ਬਿਤਾ ਕੇ ਇਨ੍ਹਾਂ ਕਲਾਕਾਰਾਂ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਦੱਸ ਦਈਏ ਕਿ ਇਹ ਫਿਲਮ ਇਕ ਹਾਰਰ ਕਾਮੇਡੀ ਹੈ।
ਕੈਟਰੀਨਾ ਕੈਫ, ਸਿਧਾਂਤ ਚਤੁਰਵੇਦੀ, ਈਸ਼ਾਨ ਖੱਟਰ ਸਟਾਰਰ ਇਸ ਫਿਲਮ ਦਾ ਨਿਰਦੇਸ਼ਨ ਗੁਰਮੀਤ ਸਿੰਘ ਨੇ ਕੀਤਾ ਹੈ। ਇਹ ਫਿਲਮ ਐਕਸਲ ਐਂਟਰਟੇਨਮੈਂਟ ਦੁਆਰਾ ਬਣਾਈ ਗਈ ਹੈ। ਐਕਸਲ ਐਂਟਰਟੇਨਮੈਂਟ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦਾ ਪ੍ਰੋਡਕਸ਼ਨ ਬੈਨਰ ਹੈ। ਇਹ ਫਿਲਮ 4 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood actress, Entertainment news, Harbhajan Singh, In bollywood, Katrina Kaif, Vicky Kaushal