
ਕੈਟਰੀਨਾ-ਵਿੱਕੀ ਦੇ ਵਿਆਹ ‘ਚ ਇਹ ਬਾਲੀਵੁੱਡ ਹਸਤੀਆਂ ਹੋਣਗੀਆਂ ਸ਼ਾਮਲ, ਮਹਿਮਾਨਾਂ ਦੀ ਲਿਸਟ ਹੋਈ ਲੀਕ
ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦਾ ਵਿਆਹ ਬੀ-ਟਾਊਨ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਵੀ ਇਸ ਜੋੜੀ ਦੇ ਪਿਆਰ ਦੇ ਰਿਸ਼ਤੇ ਅਤੇ ਵਿਆਹ ਦੀ ਚਰਚਾ ਜ਼ੋਰਾਂ ‘ਤੇ ਹੈ। ਇਹ ਜੋੜੀ ਦਸੰਬਰ ਦੇ ਪਹਿਲੇ ਜਾਂ ਦੂਜੇ ਹਫਤੇ ਵਿਆਹ ਦੇ ਬੰਧਨ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ। ਕੈਟਰੀਨਾ ਤੇ ਵਿੱਕੀ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹੇ ਦੇ ਸਿਕਸ ਸੈਂਸ ਫੋਰਟ ਹੋਟਲ ਵਿੱਚ ਵਿਆਹ ਰਚਾਉਣਗੇ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦਾ ਜਸ਼ਨ 7 ਤੋਂ 12 ਦਸੰਬਰ ਤੱਕ ਚੱਲੇਗਾ। ਵਿਆਹ ਲਈ ਹੋਟਲ 'ਚ ਬੁਕਿੰਗ ਵੀ ਹੋ ਚੁੱਕੀ ਹੈ। ਹਾਲਾਂਕਿ ਇਸ ਦਾ ਰਸਮੀ ਐਲਾਨ ਹੋਣਾ ਬਾਕੀ ਹੈ।
ਕੈਟਰੀਨਾ-ਵਿੱਕੀ ਦੋਵੇਂ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਰਾਜਸਥਾਨ 'ਚ ਸ਼ਾਹੀ ਵਿਆਹ ਕਰਨ ਜਾ ਰਹੇ ਹਨ। ਹੁਣ ਤੱਕ ਦੋਹਾਂ ਦੇ ਵਿਆਹ ਦੀਆਂ ਕਈ ਖਬਰਾਂ ਆ ਚੁੱਕੀਆਂ ਹਨ। ਵਿੱਕੀ-ਕੈਟਰੀਨਾ ਭਾਵੇਂ ਹੀ ਆਪਣੇ ਵਿਆਹ ਅਤੇ ਲਵ ਲਾਈਫ ਨੂੰ ਲੈ ਕੇ ਚੁੱਪੀ ਧਾਰ ਰਹੇ ਹੋਣ ਪਰ ਪਰਿਵਾਰ ਅਤੇ ਦੋਸਤਾਂ ਦੀ ਮੌਜੂਦਗੀ 'ਚ ਉਹ ਇਸ ਖਾਸ ਦਿਨ ਨੂੰ ਖਾਸ ਬਣਾਉਣ ਜਾ ਰਹੇ ਹਨ। ਇਸ ਖਾਸ ਵਿਆਹ 'ਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਦੀ ਕਥਿਤ ਸੂਚੀ ਸਾਹਮਣੇ ਆਈ ਹੈ, ਜਿਸ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਦੇ ਨਾਂ ਸ਼ਾਮਲ ਹਨ।
ਕਈ ਇਵੈਂਟ ਕੰਪਨੀਆਂ ਮਿਲ ਕੇ ਕਰ ਰਹੀਆਂ ਹਨ ਤਿਆਰੀ
ਕਈ ਈਵੈਂਟ ਕੰਪਨੀਆਂ ਇਸ ਵੀਆਈਪੀ ਵਿਆਹ ਦਾ ਆਯੋਜਨ ਕਰਨ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਇਸ ਸਭ ਖਬਰਾਂ ਵਿਚਾਲੇ ਉਨ੍ਹਾਂ ਮਹਿਮਾਨਾਂ ਦੀ ਲਿਸਟ ਸਾਹਮਣੇ ਆਈ ਹੈ, ਜੋ ਦੋਵਾਂ ਦੇ ਇਸ ਹਾਈ-ਪ੍ਰੋਫਾਈਲ ਡੈਸਟੀਨੇਸ਼ਨ ਵੈਡਿੰਗ 'ਚ ਸ਼ਾਮਲ ਹੋਣ ਜਾ ਰਹੇ ਹਨ।
ਇਹ ਬਾਲੀਵੁੱਡ ਸਿਤਾਰੇ ਹੋਣਗੇ ਸ਼ਾਮਲ
ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਇਨ੍ਹਾਂ ਮਹਿਮਾਨਾਂ 'ਚ ਬਾਲੀਵੁੱਡ ਦੇ ਕਈ ਸਿਤਾਰੇ ਸ਼ਾਮਲ ਹਨ। ਇਸ ਸੂਚੀ 'ਚ ਕਰਨ ਜੌਹਰ, ਅਲੀ ਅੱਬਾਸ ਜ਼ਫਰ, ਕਬੀਰ ਖਾਨ, ਮਿੰਨੀ ਮਾਥੁਰ, ਰੋਹਿਤ ਸ਼ੈੱਟੀ, ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਤੋਂ ਇਲਾਵਾ ਵਰੁਣ ਧਵਨ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਵਰਗੀਆਂ ਮਸ਼ਹੂਰ ਹਸਤੀਆਂ ਸ਼ਾਮਲ ਹਨ।
ਦੀਵਾਲੀ 'ਤੇ ਕੀਤੀ ਗਈ ਸੀ ਰੋਕੇ ਦੀ ਰਸਮ
ਮੀਡੀਆ ਰਿਪੋਰਟਾਂ ਮੁਤਾਬਕ ਕੈਟਰੀਨਾ ਅਤੇ ਵਿੱਕੀ ਦੇ ਰੋਕੇ ਦੀ ਰਸਮ ਉਨ੍ਹਾਂ ਦੇ ਪਰਿਵਾਰ ਵਾਲਿਆਂ ਦੀ ਮੌਜੂਦਗੀ 'ਚ ਅਦਾ ਕੀਤੀ ਗਈ। ਰੋਕਾ ਫਿਲਮ ਨਿਰਮਾਤਾ ਕਬੀਰ ਖਾਨ ਦੇ ਘਰ ਦੀਵਾਲੀ ਵਾਲੇ ਦਿਨ ਹੋਇਆ।
ਗੱਡੀਆਂ ਦੀ ਹੋਈ ਥੋੜ੍ਹ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਿਲਮ ਅਤੇ ਟੀਵੀ ਕਰੂ, ਜੋ ਆਪਣੇ ਵਿਆਹ ਦੀਆਂ ਤਰੀਕਾਂ ਦੇ ਨੇੜੇ ਸ਼ੂਟਿੰਗ ਕਰ ਰਹੇ ਹਨ, ਉਨ੍ਹਾਂ ਨੂੰ ਕਿਰਾਏ ਦੀਆਂ ਗੱਡੀਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕੈਟਰੀਨਾ ਅਤੇ ਵਿੱਕੀ ਦੇ ਵਿਆਹ ਲਈ ਜ਼ਿਆਦਾਤਰ SUV ਅਤੇ ਉੱਚ ਦਰਜੇ ਦੀਆਂ ਕਾਰਾਂ ਪਹਿਲਾਂ ਹੀ ਬੁੱਕ ਹੋ ਚੁੱਕੀਆਂ ਹਨ। ਜੋ ਕਿ ਮਹਿਮਾਨਾਂ ਨੂੰ ਏਅਰਪੋਰਟ ਤੋਂ ਹੋਟਲ ਤੱਕ ਪਿਕ-ਅੱਪ ਅਤੇ ਡਰਾਪ ਦੀ ਸਹੂਲਤ ਪ੍ਰਦਾਨ ਕਰਨਗੀਆਂ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।