ਕੈਟਰੀਨਾ-ਵਿੱਕੀ ਇਕ-ਦੂਜੇ 'ਚ ਡੁੱਬੇ ਆਏ ਨਜ਼ਰ, ਦੇਖੋ ਕਿਵੇਂ ਕੀਤਾ ਪਿਆਰ ਜ਼ਾਹਿਰ

katrina kaif vicky kaushal valentines day 2022: ਕੈਟਰੀਨਾ ਕੈਫ ਨੇ ਹਾਲ ਹੀ 'ਚ ਵਿੱਕੀ ਕੌਸ਼ਲ ਨਾਲ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆ ਕੀਤੀਆਂ ਹਨ। ਕੈਟਰੀਨਾ ਅਤੇ ਵਿੱਕੀ ਦੀਆਂ ਰੋਮਾਂਟਿਕ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਡੁੱਬ ਰਿਹਾ ਹੈ। ਦਰਅਸਲ, ਇਸ ਤਸਵੀਰ 'ਚ ਕੈਟਰੀਨਾ (katrina kaif) ਅਤੇ ਵਿੱਕੀ ਕੌਸ਼ਲ (vicky kaushal) ਇਕ-ਦੂਜੇ 'ਚ ਡੁੱਬੇ ਨਜ਼ਰ ਆ ਰਹੇ ਹਨ। ਆਪਣੇ ਦਿਲ ਦੀ ਗੱਲ ਕਰਨ ਵਾਲੀ ਇਹ ਜੋੜੀ ਇਨ੍ਹੀਂ ਦਿਨੀਂ ਬਾਲੀਵੁੱਡ ਦੀ ਪਾਵਰ ਕਪਲ ਮੰਨੀ ਜਾਂਦੀ ਹੈ।

katrina kaif vicky kaushal valentines day 2022 (Insta Pic)

 • Share this:
  katrina kaif vicky kaushal valentines day 2022: ਕੈਟਰੀਨਾ ਕੈਫ ਨੇ ਹਾਲ ਹੀ 'ਚ ਵਿੱਕੀ ਕੌਸ਼ਲ ਨਾਲ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆ ਕੀਤੀਆਂ ਹਨ। ਕੈਟਰੀਨਾ ਅਤੇ ਵਿੱਕੀ ਦੀਆਂ ਰੋਮਾਂਟਿਕ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਦਾ ਦਿਲ ਡੁੱਬ ਰਿਹਾ ਹੈ। ਦਰਅਸਲ, ਇਸ ਤਸਵੀਰ 'ਚ ਕੈਟਰੀਨਾ (katrina kaif) ਅਤੇ ਵਿੱਕੀ ਕੌਸ਼ਲ (vicky kaushal) ਇਕ-ਦੂਜੇ 'ਚ ਡੁੱਬੇ ਨਜ਼ਰ ਆ ਰਹੇ ਹਨ। ਆਪਣੇ ਦਿਲ ਦੀ ਗੱਲ ਕਰਨ ਵਾਲੀ ਇਹ ਜੋੜੀ ਇਨ੍ਹੀਂ ਦਿਨੀਂ ਬਾਲੀਵੁੱਡ ਦੀ ਪਾਵਰ ਕਪਲ ਮੰਨੀ ਜਾਂਦੀ ਹੈ।

  ਇੱਕ ਫੋਟੋ 'ਚ ਵਿੱਕੀ ਕੌਸ਼ਲ ਕੈਟਰੀਨਾ ਕੈਫ ਦੇ ਮੱਥੇ ਨੂੰ ਚੁੰਮਦੇ ਨਜ਼ਰ ਆ ਰਹੇ ਹਨ। ਕੈਟਰੀਨਾ ਅਤੇ ਵਿੱਕੀ ਦੇ ਇਸ ਮਿੱਠੇ ਰੋਮਾਂਸ ਨੂੰ ਦੇਖ ਕੇ ਨੇਟੀਜ਼ਨਸ ਜੋੜੇ ਤਾਰੀਫਾਂ ਦੇ ਪੁਲ ਬੰਨ੍ਹਦੇ ਨਹੀਂ ਥੱਕ ਰਹੇ ਹਨ। ਵਿੱਕੀ ਕੌਸ਼ਲ ਕੈਟਰੀਨਾ ਨੂੰ ਪਿਆਰ ਨਾਲ ਆਪਣੀਆਂ ਬਾਹਾਂ ਵਿੱਚ ਭਰਦੇ ਨਜ਼ਰ ਆ ਰਹੇ ਹਨ। ਕੈਟਰੀਨਾ ਨੇ ਇਨ੍ਹਾਂ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਵਿੱਕੀ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।
  View this post on Instagram

  A post shared by Katrina Kaif (@katrinakaif)

  ਕੈਟਰੀਨਾ ਨੇ ਕੈਪਸ਼ਨ 'ਚ ਲਿਖਿਆ, ਅਸੀਂ ਸ਼ਾਇਦ ਇਸ ਵਾਰ ਰੋਮਾਂਟਿਕ ਡਿਨਰ 'ਤੇ ਨਹੀਂ ਜਾ ਸਕਾਂਗੇ, ਪਰ ਤੁਸੀਂ ਮੁਸ਼ਕਿਲ ਪਲਾਂ ਨੂੰ ਵੀ ਬਿਹਤਰ ਬਣਾਉਂਦੇ ਹੋ, ਇਹ ਜ਼ਰੂਰੀ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਪਿਆਰ ਨੂੰ ਦੇਖ ਕੇ ਹਰ ਪ੍ਰਸ਼ੰਸਕ ਅਜਿਹੇ ਪਿਆਰ ਦੀ ਕਾਮਨਾ ਕਰਨ ਲੱਗਾ ਹੈ। ਕੈਟਰੀਨਾ ਅਤੇ ਵਿੱਕੀ ਦੀ ਇਸ ਤਸਵੀਰ 'ਚ ਨਜ਼ਰ ਆ ਰਿਹਾ ਮਿੱਠਾ ਰੋਮਾਂਸ ਇੰਟਰਨੈੱਟ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

  ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਦਸੰਬਰ 2021 ਵਿੱਚ ਹੋਇਆ ਸੀ। ਅਦਾਕਾਰਾਂ ਨੇ ਪਹਿਲਾਂ ਕਦੇ ਆਪਣੇ ਰਿਸ਼ਤੇ ਨੂੰ ਅਧਿਕਾਰਤ ਨਹੀਂ ਕੀਤਾ ਸੀ, ਇਹ ਪਹਿਲੀ ਵਾਰ ਹੈ ਜਦੋਂ ਕੈਟਰੀਨਾ ਨੇ ਜਨਤਕ ਤੌਰ 'ਤੇ ਵਿੱਕੀ ਲਈ ਇਸ ਤਰ੍ਹਾਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।

  ਵਰਕਫਰੰਟ ਦੀ ਗੱਲ ਕਰਿਏ ਤਾਂ ਕੈਟਰੀਨਾ ਅਤੇ ਵਿੱਕੀ ਦੋਵੇਂ ਵਿਆਹ ਤੋਂ ਬਾਅਦ ਆਪਣੀਆਂ-ਆਪਣੀਆਂ ਫਿਲਮਾਂ ਦੀ ਸ਼ੂਟਿੰਗ 'ਚ ਰੁੱਝ ਗਏ ਹਨ। ਕੈਟਰੀਨਾ ਕੈਫ ਇਸ ਸਮੇਂ ਸਲਮਾਨ ਖਾਨ ਨਾਲ ਦਬੰਗ 3 ਅਤੇ ਮੇਰੀ ਕ੍ਰਿਸਮਸ ਦੀ ਸ਼ੂਟਿੰਗ ਕਰ ਰਹੀ ਹੈ। ਦੂਜੇ ਪਾਸੇ ਵਿੱਕੀ ਕੌਸ਼ਲ ਨੇ ਹਾਲ ਹੀ 'ਚ ਸਾਰਾ ਅਲੀ ਖਾਨ ਨਾਲ ਇੰਦੌਰ 'ਚ ਸ਼ੂਟਿੰਗ ਖਤਮ ਕੀਤੀ ਹੈ। ਹਾਲਾਂਕਿ ਇਹ ਜੋੜਾ ਹਮੇਸ਼ਾ ਖਾਸ ਮੌਕਿਆਂ 'ਤੇ ਇਕੱਠੇ ਹੋਣ ਲਈ ਸਮਾਂ ਕੱਢਦਾ ਹੈ। ਚਾਹੇ ਕ੍ਰਿਸਮਿਸ-ਨਵਾਂ ਸਾਲ ਹੋਵੇ ਜਾਂ ਲੋਹੜੀ ਦਾ ਜਸ਼ਨ।
  Published by:rupinderkaursab
  First published: