9 ਦਸੰਬਰ ਨੂੰ ਬਾਲੀਵੁੱਡ ਕਲਾਕਾਰ ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦਾ ਵਿਆਹ ਹੋ ਗਿਆ। ਇਨ੍ਹਾਂ ਦੇ ਰਿਸ਼ਤੇ ਤੇ ਵਿਆਹ ਦੀਆਂ ਖ਼ਬਰਾਂ ਲੰਮੇ ਸਮੇਂ ਤੋਂ ਸੁਰਖ਼ੀਆਂ ਵਿੱਚ ਬਣੀਆਂ ਹੋਈਆਂ ਸਨ। ਪਿਛਲੇ ਮਹੀਨੇ 2 ਨਵੰਬਰ ਨੂੰ ਕੈਟ-ਵਿੱਕੀ ਦਾ ਰੋਕਾ ਹੋਇਆ। ਜਿਸ ਨੂੰ ਇਸ ਜੋੜੇ ਤੇ ਜੋੜੇ ਦੇ ਪਰਿਵਾਰ ਨੇ ਪੂਰੀ ਤਰ੍ਹਾਂ ਨਿੱਜੀ ਤੇ ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਦੇ ਵਿਆਹ ਨਾਲ ਜੁੜੀ ਹਰ ਖ਼ਬਰ ਮੀਡੀਆ ਵਿੱਚ ਆਉਂਦੀ ਰਹੀ।
ਕੈਟ ਵਿੱਕੀ ਦੇ ਫ਼ੈਨਜ਼ ਹੀ ਪੂਰੇ ਦੇਸ਼ ਨੂੰ ਬੇਸਵਰੀ ਨਾਲ ਇੰਤਜ਼ਾਰ ਸੀ ਇਹ ਦੋਵੇਂ ਆਖ਼ਰ ਆਪਣੇ ਰਿਸ਼ਤੇ ਤੇ ਵਿਆਹ ਦਾ ਅਧਿਕਾਰਤ ਐਲਾਨ ਕਦੋਂ ਕਰਨਗੇ। ਆਖ਼ਰਕਾਰ ਰਾਜਸਥਾਨ ਦੇ ਬਰਵਾੜਾ ਦੇ 7 ਸਿਤਾਰਾ ਹੋਟਲ ਵਿੱਚ 9 ਦਸੰਬਰ ਦੀ ਸ਼ਾਮ ਨੂੰ ਇਨ੍ਹਾਂ ਦੋਵਾਂ ਦਾ ਵਿਆਹ ਹੋ ਗਿਆ। ਜਿਸ ਤੋਂ ਇਨ੍ਹਾਂ ਦੋਵਾਂ ਨੇ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਆਪਣੇ ਇਨ੍ਹਾਂ ਹਸੀਨ ਪਲਾਂ ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ।
ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਅੱਗ ਵਾਂਗ ਫ਼ੈਲ ਗਈਆਂ। ਇਕੱਲੇ ਇੰਸਟਾਗ੍ਰਾਮ ਤੇ ਕੈਟਰੀਨਾ ਤੇ ਵਿੱਕੀ ਦੀਆਂ ਫ਼ੋਟੋਆਂ ‘ਤੇ 1 ਕਰੋੜ ਲਾਈਕਸ ਹਨ (ਦੋਵਾਂ ਦੀਆਂ ਤਸਵੀਰਾਂ ਦੇ ਲਾਈਕਸ ਦਾ ਔਸਤ ਜੋੜ)। ਇਹੀ ਨਹੀਂ ਕੈਟਰੀਨਾ ਕੈਫ਼ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਹਰ ਸਕਿੰਟ ‘ਚ ਉਨ੍ਹਾਂ ਦੀ ਵਿਆਹ ਦੀ ਫ਼ੋਟੋ ‘ਤੇ ਇੱਕ ਹਜ਼ਾਰ ਲਾਈਕਸ ਆ ਰਹੇ ਸੀ। ਇਸ ਸਮੇਂ ਦੀ ਗੱਲ ਕੀਤੀ ਜਾਏ ਤਾਂ ਖ਼ਬਰ ਲਿਖੇ ਜਾਣ ਤੱਕ ਕੈਟਰੀਨਾ ਦੇ ਵਿਆਹ ਦੀ ਫ਼ੋੇਟੋ ‘ਤੇ 88 ਲੱਖ ਲਾਈਕਸ ਹਨ, ਜਦਕਿ ਵਿੱਕੀ ਕੌਸ਼ਲ ਦੀ ਪੋਸਟ ‘ਤੇ 59 ਲੱਖ ਲਾਈਕਸ ਹਨ।
ਹੋਰ ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਮੁਕਾਬਲੇ ਕੈਟ-ਵਿੱਕੀ ਦੇ ਵਿਆਹ ਦੀ ਫ਼ੋਟੋ ‘ਤੇ ਸਭ ਤੋਂ ਜ਼ਿਆਦਾ ਲਾਈਕਸ ਹਨ। ਲਾਈਕਸ ਹੋਣ ਵੀ ਕਿਉਂ ਨਾ? ਆਖ਼ਰ ਇਨ੍ਹਾਂ ਦਾ ਵਿਆਹ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਵਿਆਹ ਸੀ। ਇਸ ਦੇ ਨਾਲ ਇਨ੍ਹਾਂ ਵੱਲੋਂ ਵਿਆਹ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਵਿਆਹ ਦੇ ਕਿਸੇ ਵੀ ਫ਼ੰਕਸ਼ਨ ਦੀ ਕੋਈ ਤਸਵੀਰ ਹੀ ਸਾਂਝੀ ਕੀਤੀ ਗਈ। ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ‘ਚ ਹੋਰ ਉਤਸ਼ਾਹ ਸੀ। ਇਹ ਵੀ ਇੱਕ ਕਾਰਨ ਹੈ ਕਿ ਇਨ੍ਹਾਂ ਦੇ ਵਿਆਹ ਦੀ ਪਹਿਲੀ ਫ਼ੋਟੋਆਂ ਸੋਸ਼ਲ ਮੀਡੀਆ ;’ਤੇ ਆਉਂਦੇ ਹੀ ਵਾਇਰਲ ਹੋ ਗਈਆਂ।
ਹੋਰਨਾਂ ਸੈਲੀਬ੍ਰਿਟੀਜ਼ ਦੀ ਗੱਲ ਕਰੀਏ ਤਾਂ ਅਨੁਸ਼ਕਾ ਸ਼ਰਮਾ ਦਾ ਵਿਆਹ ਵੀ ਕਾਫ਼ੀ ਚਰਚਾ ‘ਚ ਬਣਿਆ ਰਿਹਾ ਸੀ, ਆਖ਼ਰ ਉਨ੍ਹਾਂ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨਾਲ ਵਿਆਹ ਕੀਤਾ ਸੀ ਅਤੇ ਨਾਲ ਹੀ ਅਨੁਸ਼ਕਾ ਦਾ ਆਪਣਾ ਮੁਕਾਮ ਵੀ ਕਾਫ਼ੀ ਉੱਚਾ ਸੀ। ਉਨ੍ਹਾਂ ਦੇ ਵਿਆਹ ਦੀ ਫ਼ੋਟੋ ਤੇ 34 ਲੱਖ ਦੇ ਕਰੀਬ ਲਾਈਕਸ ਸਨ। ਜਦਕਿ ਦੀਪੀਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਵਿਆਹ ਦੀ ਫ਼ੋਟੋ ‘ਤੇ 64 ਲੱਖ ਦੇ ਕਰੀਬ ਲਾਈਕਸ ਸਨ।
ਪ੍ਰਿਯੰਕਾ ਚੋਪੜਾ ਦੇ ਵਿਆਹ ਦੀ ਫ਼ੋਟੋ ਤੇ 54 ਲੱਖ ਲਾਈਕਸ ਸਨ। ਜਦਕਿ ਉਨ੍ਹਾਂ ਦੇ ਕ੍ਰਿਸ਼ਚੀਅਨ ਰੀਤੀ ਰਿਵਾਜ਼ ਨਾਲ ਕੀਤੇ ਗਏ ੁਿਵਆਹ ਦੀ ਫ਼ੋਟੋ ‘ਤੇ 62 ਲੱਖ ਲਾਈਕਸ ਸਨ। ਇਹ 3 ਵਿਆਹ ਬਾਲੀਵੁੱਡ ;ਚ ਸਭ ਤੋਂ ਜ਼ਿਆਦਾ ਸੁਰਖ਼ੀਆਂ ‘ਚ ਰਹੇ। ਇਨ੍ਹਾਂ ਦੇ ਵਿਆਹ ਦੀਆਂ ਫ਼ੋਟੋਆਂ ਨੂੰ ਇਨ੍ਹਾਂ ਦੇ ਫ਼ੈਨਜ਼ ਨੇ ਖ਼ੂਬ ਪਿਆਰ ਦਿਤਾ। ਪਰ ਕੈਟਰੀਨਾ ਕੈਫ਼ ਇਨ੍ਹਾਂ ਸਾਰੀਆਂ ਸੁੰਦਰੀਆਂ ਤੋਂ ਅੱਗੇ ਨਿਕਲ ਗਈ। ਉਨ੍ਹਾਂ ਦੇ ਵਿਆਹ ਦੀ ਫ਼ੋਟੋ ‘ਤੇ ਸਭ ਤੋਂ ਜ਼ਿਆਦਾ ਲਾਈਕਸ ਅਤੇ ਕਮੈਂਟਸ ਹਨ।
ਇਹੀ ਨਹੀਂ ਕੈਟਰੀਨਾ ਦੇ ਵਿਆਹ ਦੀ ਫ਼ੋਟੋ ‘ਤੇ ਕਮੈਂਟ ਬਾਕਸ ਵਿੱਚ ਬਾਲੀਵੁੱਡ ਦੇ ਲਗਭਗ ਹਰ ਸੈਲੀਬ੍ਰਿਟੀ ਨੇ ਕਮੈਂਟ ਕੀਤਾ। ਜੇ ਤੁਸੀਂ ਕੈਟਰੀਨਾ ਕੈਫ਼ ਦੇ ਵਿਆਹ ਦੀ ਫ਼ੋਟੋ ਦੇਖੋ ਤਾਂ ਕਮੈਂਟ ਬਾਕਸ ਵਿੱਚ 2 ਲੱਖ ਦੇ ਕਰੀਬ ਲਾਈਕਸ ਹਨ। ਅਤੇ 88 ਲੱਖ ਲਾਈਕਸ ਹਨ। ਜੋ ਬਾਲੀਵੁੱਡ ਦੇ ਹੋਰਨਾਂ ਸੈਲੀਬ੍ਰਿਟੀਜ਼ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕੈਟਰੀਨਾ ਦੇ ਵਿਆਹ ਦੇ ਅਧਿਕਾਰਤ ਐਲਾਨ ਅਤੇ ਵਿਆਹ ਦੀ ਤਸਵੀਰ ਦਾ ਇੰਤਜ਼ਾਰ ਪੂਰੇ ਦੇਸ਼ ਨੂੰ ਸੀ।
ਕਾਬਿਲੇਗ਼ੌਰ ਹੈ ਕਿ 9 ਦਸੰਬਰ ਨੂੰ ਕੈਟ ਵਿੱਕੀ ਨੇ ਰਾਜਸਥਾਨ ‘ਚ ਹਿੰਦੂ ਰੀਤੀ ਰਿਵਾਜ਼ਾਂ ਦੇ ਮੁਤਾਬਕ ਵਿਆਹ ਕੀਤਾ। ਉਹ ਦੋਵੇਂ ਅੱਜ ਯਾਨਿ ਸ਼ੁੱਕਰਵਾਰ ਨੂੰ ਜਹਾਜ਼ ਰਾਹੀ ਮੁੰਬਈ ਪਰਤੇ। ਖ਼ਬਰਾਂ ਆ ਰਹੀਆਂ ਹਨ ਕਿ ਇਸ ਤੋਂ ਇਹ ਦੋਵੇਂ ਮੁੰਬਈ ਤੋਂ ਆਪਣੇ ਹਨੀਮੂਨ ਲਈ ਮਾਲਦੀਵਜ਼ ਲਈ ਰਵਾਨਾ ਹੋ ਜਾਣਗੇ। ਖ਼ਬਰਾਂ ਇਹ ਵੀ ਹਨ ਕਿ ਇਨ੍ਹਾਂ ਦੋਵਾਂ ਨੇ ਅਨੁਸ਼ਕਾ ਵਿਰਾਟ ਦੇ ਗੁਆਂਢ ‘ਚ ਕਿਰਾਏ ‘ਤੇ ਆਲੀਸ਼ਾਨ ਫ਼ਲੈਟ ਲਿਆ ਹੈ। ਜਿੱਥੇ ਹਨੀਮੂਨ ਤੋਂ ਪਰਤ ਕੇ ਇਹ ਦੋਵੇਂ ਆਪਣਾ ਆਸ਼ੀਆਨਾ ਵਸਾਉਣਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।