ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦੇ ਵਿਆਹ ਦੀ ਚਰਚਾ ਦੇਸ਼ ਭਰ ਵਿੱਚ ਹੋ ਰਹੀ ਹੈ। ਚਰਚਾ ਹੋਵੇ ਵੀ ਕਿਉਂ ਨਾ? ਆਖ਼ਰ ਇਹ ਵਿਆਹ ਸ਼ਾਹੀ ਰੰਗ ਢੰਗ ਨਾਲ ਜੋ ਹੋ ਰਿਹਾ ਹੈ। ਵਿੱਕੀ-ਕੈਟ ਨੇ ਵਿਆਹ ਲਈ ਰਾਜਸਥਾਨ ਦੇ ਬਰਵਾੜਾ ਦਾ ਵੀਆਈਪੀ ਹੋਟਲ ਚੁਣਿਆ, ਜੋ ਕਿ 700 ਸਾਲ ਪੁਰਾਣਾ ਕਿਲਾ ਹੈ। ਜਿਸ ਨੂੰ ਹੁਣ 7 ਸਿਤਾਰਾ ਹੋਟਲ ਵਿੱਚ ਤਬਦੀਲ ਕਰ ਦਿਤਾ ਗਿਆ ਹੈ। ਦੇਸ਼ਾਂ ਵਿਦੇਸ਼ਾਂ ਤੋਂ ਵੀਵੀਆਈਪੀਜ਼ ਇੱਥੇ ਆ ਕੇ ਰਹਿੰਦੇ ਹਨ।
ਦੁਲਹਨ ਵਾਂਗ ਸਜਿਆ ਹੈ ਹੋਟਲ
ਇਸ ਹੋਟਲ ਨੂੰ ਵਿੱਕੀ-ਕੈਟਰੀਨਾ ਦੇ ਵਿਆਹ ਤੇ ਵਿਆਹ ਦੀਆਂ ਰਸਮਾਂ ਲਈ ਦੁਲਹਨ ਵਾਂਗ ਸਜਾਇਆ ਗਿਆ ਹੈ। ਸਜਾਵਟ ਇਹੋ ਜਿਹੀ ਹੈ ਕਿ ਦੇਖ ਕੇ ਤੁਹਾਡਾ ਦਿਲ ਖ਼ੁਸ਼ ਹੋ ਜਾਵੇਗਾ। ਲਾਲ ਤੇ ਪੀਲੀਆਂ ਲਾਈਟਾਂ ਨਾਲ ਹੋਟਲ ਜਗਮਗਾ ਰਿਹਾ ਹੈ। ਇਸ ਦੇ ਨਾਲ ਹੀ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਹੋਟਲ ਦੇ ਆਲੇ ਦੁਆਲੇ ਘੁੰਮਣ ਦੀ ਵੀ ਸਖ਼ਤ ਮਨਾਹੀ ਹੈ। ਵੈਡਿੰਗ ਵੈਨਿਊ ਦੀ ਸਕਿਉਰਟੀ ਦੀ ਪੂਰੀ ਜ਼ਿੰਮੇਵਾਰੀ ਸਲਮਾਨ ਖ਼ਾਨ ਦੇ ਬੌਡੀਗਾਰਡ ਸ਼ੇਰਾ ਨੂੰ ਸੌਂਪੀ ਗਈ ਹੈ। ਉਨ੍ਹਾਂ ਦੇ ਨਾਲ ਰਾਜਸਥਾਨ ਪੁਲਿਸ ਦੇ 25 ਕਰਮਚਾਰੀਆਂ ਦੀ ਡਿਊਟੀ ਲਗਾਈ ਹੈ। ਜੋ ਕਿ 7 ਦਸੰਬਰ ਤੋਂ ਲੈਕੇ 10 ਦਸੰਬਰ ਤੱਕ ਰਾਤੀਂ 8 ਵਜੇ ਤੱਕ ਹੋਟਲ ਦੀ ਸੁਰੱਖਿਆ ‘ਚ ਤੈਨਾਤ ਰਹਿਣਗੇ।
ਕੈਟਰੀਨਾ ਦੇ ਹੱਥਾਂ ‘ਤੇ ਲੱਗੀ ਸੋਜਤ ਦੀ ਮਹਿੰਦੀ
ਕੈਟਰੀਨਾ ਕੈਫ਼ ਤੇ ਵਿੱਕੀ ਕੌਸ਼ਲ ਦੀ ਮਹਿੰਦੀ ਦੀ ਰਸਮ 7 ਦਸੰਬਰ ਨੂੰ ਸ਼ਾਮ 5.30 ਵਜੇ ਦੇ ਕਰੀਬ ਅਦਾ ਕੀਤੀ ਗਈ। ਇਸ ਦੌਰਾਨ ਕੈਟਰੀਨਾ ਦੇ ਹੱਥਾਂ ‘ਤੇ ਸੋਜਾਤ ਤੋਂ ਆਈ ਮਹਿੰਦੀ ਲਗਾਈ ਗਈ। ਇਸ ਦੇ ਨਾਲ ਹੀ 7 ਦਸੰਬਰ ਨੂੰ ਹੀ ਕੈਟ-ਵਿੱਕੀ ਦੀ ਸੰਗੀਤ ਸੈਰਾਮਨੀ ਸ਼ੁਰੂ ਕੀਤੀ ਗਈ। ਖ਼ਬਰ ਹੈ ਕਿ ਸੰਗੀਤ ‘ਚ ਗੁਰਦਾਸ ਮਾਨ ਆਪਣੇ ਸੁਰਾਂ ਨਾਲ ਮਹਿਫ਼ਿਲ ਸਜਾਉਣਗੇ। ਇਸ ਦੇ ਨਾਲ ਇਸ ਸੰਗੀਤ ‘ਚ ਵਿੱਕੀ ਤੇ ਕੈਟਰੀਨਾ ਦੀ ਇਕੱਠੇ ਇੱਕ ਸਪੈਸ਼ਲ ਡਾਂਸ ਆਈਟਮ ਹੈ। ਸੰਗੀਤ ਪ੍ਰੋਗਰਾਮ ਲਈ ਖਰਬੂਜਾ ਮਹਿਲ ਦੇ ਹੇਠਾਂ ਪਲੇਟਫ਼ਾਰਮ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਵਿੱਕੀ ਕੈਟ ਦੇ ਵਿਆਹ ਦੇ ਸਾਰੇ ਅਰੇਂਜਮੈਂਟ ਮੁੰਬਈ ਦੀ ਇੱਕ ਇਵੈਂਟ ਕੰਪਨੀ ਵੱਲੋਂ ਕੀਤੇ ਗਏ ਹਨ।
ਇਹ ਹਨ ਵਿਆਹ ਦੇ ਵੀਵੀਆਈਪੀ ਗੈਸਟ
ਤੁਹਾਨੂੰ ਦੱਸ ਦਈਏ ਕਿ ਸ਼ਾਹਰੁਖ਼ ਖ਼ਾਨ, ਕਰਨ ਜੌਹਰ, ਰਿਤਿਕ ਰੌਸ਼ਨ, ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਅਤੇ ਮਿੰਨੀ ਮਾਥੁਰ ਲਈ ਓਬਰਾਏ ਹੋਟਲ ਵਿੱਚ ਕਮਰੇ ਬੁੱਕ ਕੀਤੇ ਗਏ ਹਨ। ਉੱਧਰ ਅਕਸ਼ੇ ਕੁਮਾਰ ਲਈ ਹੋਟਲ ਤਾਜ ਵਿੱਚ ਕਮਰਾ ਬੁੱਕ ਹੈ। ਵਿਆਹ ਤੇ ਵਿਆਹ ਦੀਆਂ ਰਸਮਾਂ ਵਿੱਚ ਸ਼ਾਮਲ ਹੋਣ ਲਈ ਲਗਭਗ ਸਾਰੇ ਮਹਿਮਾਨ ਬਰਵਾੜਾ ਪਹੁੰਚ ਚੁੱਕੇ ਹਨ। ਪਰ ਹਾਲੇ ਤੱਕ ਇਸ ਵਿਆਹ ‘ਚ ਸ਼ਾਹਰੁਖ਼ ਖ਼ਾਨ ਤੇ ਅਕਸ਼ੇ ਕੁਮਾਰ ਨਜ਼ਰ ਨਹੀਂ ਆਏ ਹਨ।
ਕਾਬਿਲੇਗ਼ੌਰ ਹੈ ਕਿ ਵਿਕੀ ਕੈਟਰੀਨਾ ਆਪਣੇ ਜ਼ਿੰਦਗੀ ਦੇ ਇਸ ਹਸੀਨ ਪਲ ਨੂੰ ਪ੍ਰਾਇਵੇਟ ਰੱਖਣਾ ਚਾਹੁੰਦੇ ਸੀ ਪਰ ਇਨ੍ਹਾਂ ਦੇ ਰੋਕੇ ਤੋਂ ਲੈਕੇ ਵਿਆਹ ਦੀਆਂ ਤਿਆਰੀਆਂ ਤੱਕ ਹਰ ਖ਼ਬਰ ਤੇ ਜਾਣਕਾਰੀ ਮੀਡੀਆ ਤੱਕ ਪਹੁੰਚਦੀ ਰਹੀ ਹੈ। ਦਸ ਦਈਏ ਕਿ ਬੀਤੇ ਦਿਨ ਕੈਟਰੀਨਾ ਤੇ ਵਿੱਕੀ ਸਮੇਤ ਇਨ੍ਹਾਂ ਦੋਵਾਂ ਦੇ ਪਰਿਵਾਰ ਰਾਜਸਥਾਨ ਪਹੁੰਚ ਗਏ ਸਨ। ਇਸ ਦੇ ਨਾਲ ਹੀ ਮੰਗਲਵਾਰ ਨੂੰ ਵਿਆਹ ਵਿਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੇ ਵੀ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਹੈ। 9 ਦਸੰਬਰ ਨੂੰ ਕੈਟ ਤੇ ਵਿੱਕੀ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ, ਜਿਸ ਦਾ ਇਨ੍ਹਾਂ ਦੋਵਾਂ ਦੇ ਫ਼ੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Akshay Kumar, Bollywood, Entertainment news, Gurdas Mann, Karan Johar, Katrina Kaif, Neha Dhupia, Punjabi wedding, Rajasthan, Salman Khan, Shahrukh Khan, Vicky Kaushal, Wedding