HOME » NEWS » Films

ਕੈਟਰੀਨਾ ਨੇ ਖ਼ੂਬਸੂਰਤ ਪੋਸਟ ਸਾਂਝੀ ਕਰ ਵਿਕੀ ਕੌਸ਼ਲ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਚੱਲ ਰਹੀਆਂ ਦੋਵਾਂ ਦੇ ਅਫੇਅਰ ਦੀਆਂ ਗੱਲਾਂ

News18 Punjabi | TRENDING DESK
Updated: May 17, 2021, 6:24 PM IST
share image
ਕੈਟਰੀਨਾ ਨੇ ਖ਼ੂਬਸੂਰਤ ਪੋਸਟ ਸਾਂਝੀ ਕਰ ਵਿਕੀ ਕੌਸ਼ਲ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਚੱਲ ਰਹੀਆਂ ਦੋਵਾਂ ਦੇ ਅਫੇਅਰ ਦੀਆਂ ਗੱਲਾਂ
ਕੈਟਰੀਨਾ ਨੇ ਖ਼ੂਬਸੂਰਤ ਪੋਸਟ ਸਾਂਝੀ ਕਰ ਵਿਕੀ ਕੌਸ਼ਲ ਨੂੰ ਦਿੱਤੀ ਜਨਮ ਦਿਨ ਦੀ ਵਧਾਈ, ਚੱਲ ਰਹੀਆਂ ਦੋਵਾਂ ਦੇ ਅਫੇਅਰ ਦੀਆਂ ਗੱਲਾਂ

  • Share this:
  • Facebook share img
  • Twitter share img
  • Linkedin share img
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਕੀ ਕੌਸ਼ਲ ਨੇ ਕੱਲ੍ਹ 16 ਮਈ ਨੂੰ ਆਪਣਾ ਜਨਮਦਿਨ ਮਨਾਇਆ। ਇੰਡਸਟਰੀ ਦੇ ਦੋਸਤਾਂ ਤੋਂ ਲੈ ਕੇ ਅਦਾਕਾਰ ਦੇ ਪ੍ਰਸ਼ੰਸਕਾਂ ਤੱਕ, ਵਿਕੀ ਕੌਸ਼ਲ ਨੂੰ ਇਸ ਖ਼ਾਸ ਦਿਨ ਦੀਆਂ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਮਿਲੀਆਂ। ਪਰ ਇੱਕ ਖ਼ਾਸ ਸ਼ਖ਼ਸ ਦੀ ਬਰਥਡੇ ਵਿਸ਼ ਤੇ ਸਾਰਿਆਂ ਦੀਆਂ ਨਜ਼ਰਾਂ ਸਨ। ਉਹ ਸੀ ਕੈਟਰੀਨਾ ਕੈਫ ਦੀ ਬਰਥਡੇ ਵਿਸ਼। ਵਿਕੀ ਕੌਸ਼ਲ ਦੇ ਫੈਨ ਇਹ ਅੰਦਾਜ਼ਾ ਲਗਾ ਰਹੇ ਸਨ ਕਿ ਦੋਵਾਂ ਦੇ ਅਫੇਅਰ ਦੀਆਂ ਖ਼ਬਰਾਂ ਵਿਚਕਾਰ ਕੈਟਰੀਨਾ ਕੈਫ ਵਿਕੀ ਨੂੰ ਵਿਸ਼ ਕਰੇਗੀ ਜਾਂ ਨਹੀਂ।



ਵਿਕੀ ਕੌਸ਼ਲ ਨੂੰ ਕੈਟਰੀਨਾ ਕੈਫ ਦੁਆਰਾ ਸੋਸ਼ਲ ਮੀਡੀਆ 'ਤੇ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਕੈਟਰੀਨਾ ਕੈਫ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿਚ ਵਿਕੀ ਦੀ ਫ਼ੋਟੋ ਲਗਾ ਕੇ ਉਸ ਨੂੰ ਵਿਸ਼ ਕੀਤਾ। ਕੈਟਰੀਨਾ ਨੇ ਵਿਕੀ ਦੀ ਹੱਸਦੇ ਹੋਏ ਇੱਕ ਸ਼ਾਨਦਾਰ ਫ਼ੋਟੋ ਸ਼ੇਅਰ ਕੀਤੀ। ਇਸ ਫ਼ੋਟੋ ਨੂੰ ਸਾਂਝਾ ਕਰਦੇ ਹੋਏ ਕੈਟਰੀਨਾ ਨੇ ਲਿਖਿਆ ਹੈ, 'ਹੈਪੀ ਬਰਥਡੇ ਵਿਕੀ, ਹਮੇਸ਼ਾ ਇਸ ਤਰ੍ਹਾਂ ਹੱਸਦੇ ਰਹੋ'। ਦੱਸ ਦੇਈਏ ਕਿ ਵਿਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਅਫੇਅਰ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਗੱਲਾਂ ਚੱਲ ਰਹੀਆਂ ਹਨ। ਇਸ ਗੋਸਿਪ ਨੂੰ ਹੋਰ ਹਵਾ ਉਸ ਸਮੇਂ ਮਿਲੀ ਜਦੋਂ ਕੈਟਰੀਨਾ ਕੈਫ ਤੇ ਵਿਕੀ ਕੌਸ਼ਲ ਕਈ ਵਾਰ ਇਕੱਠੇ ਸਪਾਟ ਕੀਤੇ ਗਏ। ਵਿਕੀ ਕਈ ਵਾਰ ਕੈਟਰੀਨਾ ਦੇ ਅਪਾਰਟਮੈਂਟ ਦੇ ਹੇਠਾਂ ਵੀ ਸਪਾਟ ਕੀਤੇ ਗਏ ਹਨ। ਅਜਿਹੀ ਸਥਿਤੀ ਵਿੱਚ ਹੁਣ ਕੈਟਰੀਨਾ ਨੇ ਵਿਕੀ ਲਈ ਪੋਸਟ ਕਰਕੇ ਆਪਣੇ ਅਫੇਅਰ ਦੀ ਖ਼ਬਰ ਨੂੰ ਹੋਰ ਹਵਾ ਦਿੱਤੀ ਹੈ।
ਵਿਕੀ ਕੌਸ਼ਲ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਫ਼ਿਲਮ 'ਸੈਮ ਬਹਾਦੁਰ' (ਸੈਮ ਬਹਾਦਰ) 'ਚ ਨਜ਼ਰ ਆਉਣਗੇ। ਇਹ ਫ਼ਿਲਮ ਭਾਰਤ ਦੇ ਮਹਾਨ ਸਿਪਾਹੀ ਫ਼ੀਲਡ ਮਾਰਸ਼ਲ ਸੈਮ ਮਨੇਕਸ਼ਾ ਦੇ ਜੀਵਨ 'ਤੇ ਆਧਾਰਤ ਹੈ। ਇਸ ਤੋਂ ਇਲਾਵਾ ਉਹ 'ਸਰਦਾਰ ਊਧਮ ਸਿੰਘ' 'ਤੇ ਆਧਾਰਤ ਫ਼ਿਲਮ 'ਚ ਵੀ ਕੰਮ ਕਰ ਰਹੇ ਹਨ। ਰਿਪੋਰਟਾਂ ਅਨੁਸਾਰ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਗਈ ਹੈ। 'ਮੈਰੀ ਕ੍ਰਿਸਮਸ' 'ਚ ਕੈਟਰੀਨਾ ਵਿਜੇ ਸੇਤੁਪਤੀ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਕੈਟਰੀਨਾ ਬਾਲੀਵੁੱਡ ਫ਼ਿਲਮ 'ਫ਼ੋਨ ਭੂਤ' 'ਚ ਵੀ ਨਜ਼ਰ ਆਵੇਗੀ। ਇਸ ਫ਼ਿਲਮ ਵਿੱਚ ਕੈਟਰੀਨਾ ਦੇ ਨਾਲ ਸਿਧਾਂਤ ਚਤੁਰਵੇਦੀ ਅਤੇ ਈਸ਼ਾਨ ਖੱਟਰ ਮੁੱਖ ਭੂਮਿਕਾਵਾਂ ਵਿੱਚ ਹੋਣਗੇ।
Published by: Ramanpreet Kaur
First published: May 17, 2021, 5:08 PM IST
ਹੋਰ ਪੜ੍ਹੋ
ਅਗਲੀ ਖ਼ਬਰ