ਕੀ ਕੌਰ ਬੀ ਦਾ 'ਬਜਟ' ਗਾਣਾ ਲੋਕਾਂ ਨੂੰ ਪਸੰਦ ਆਇਆ ਹੈ......

Harneep Kaur
Updated: September 12, 2018, 5:37 PM IST
ਕੀ ਕੌਰ ਬੀ ਦਾ 'ਬਜਟ' ਗਾਣਾ ਲੋਕਾਂ ਨੂੰ ਪਸੰਦ ਆਇਆ ਹੈ......
Harneep Kaur
Updated: September 12, 2018, 5:37 PM IST
ਕੌਰ ਬੀ ਇਕ ਪ੍ਰਸਿੱਧ ਪੰਜਾਬੀ ਗਾਇਕਾ ਹੈ। ਉਹ ਇਕੋ ਇੱਕ ਪੰਜਾਬੀ ਗਾਇਕਾ ਹੈ ਜਿਸ ਦੇ ਫੇਸਬੁੱਕ ਅਤੇ ਟਵਿੱਟਰ ਵਰਗੀਆਂ ਸੋਸ਼ਲ ਪਲੇਟਫਾਰਮਾਂ 'ਤੇ ਵੱਡੀ ਗਿਣਤੀ' ਚ (ਲਗਭਗ 4.7 ਲੱਖ) ਪ੍ਰਸ਼ੰਸਕ ਹਨ। ਕੌਰ ਬੀ ਸਾਰੇ ਪੰਜਾਬ ਵਿੱਚ ਆਪਣੇ ਵੱਖ-ਵੱਖ ਲਾਈਵ ਪ੍ਰਦਰਸ਼ਨਾਂ ਲਈ ਪ੍ਰਸਿੱਧ ਹੈ। ‘ਪਰਾਂਦਾ’, ‘ਐਨਗੇਜਡ ਜੱਟੀ’, ‘ਤੇਰੀ ਵੇਟ’ ਆਦਿ ਗੀਤਾਂ ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ। ਜੇਕਰ ਦੇਖਿਆ ਜਾਵੇਂ ਤਾਂ ‘ਕੌਰ ਬੀ’ ਨੂੰ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ ਵੀ ਕਾਫੀ ਪਸੰਦ ਹੈ। ਹਾਲ ਹੀ ਵਿੱਚ ਇਹਨਾਂ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਤਸਵੀਰਾਂ ਸ਼ੇਅਰ ਕੀਤੀਆ ਹਨ ਜੋ ਕਿ ਕਹਿਰ ਢਾਹ ਰਹੀਆਂ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕੌਰ ਬੀ ਮੁੜ ਤੋਂ ਆਪਣਾ ਨਵਾਂ ਗਾਣਾ 'ਬੱਜਟ' ਲੈ ਕੇ ਆਏ ਹਨ। ਹਰ ਗੀਤ ਨੂੰ ਉਨ੍ਹਾਂ ਨੇ ਆਪਣੇ ਵੱਖਰੇ ਹੀ ਅੰਦਾਜ਼ ‘ਚ ਪੇਸ਼ ਕਰਕੇ ਲੋਕਾਂ ਤੋਂ ਵਾਹ – ਵਾਹੀ ਖੱਟੀ ਹੈ। ਹੁਣ ਕੌਰ ਬੀ ਆਪਣੇ ਨਵੇਂ ਗੀਤ ‘ਬਜਟ’ ਨਾਲ ਮੁੜ ਤੋਂ ਅਪਾਣੇ ਦਰਸ਼ਕਾਂ ਲਈ ਰੂਬਰੂ ਹੋਈ ਹੈ। ਇਸ ਗਾਣੇ ਦੇ ਬੋਲ ਰਾਵ ਹੰਜਰਾ ਨੇ ਲਿੱਖੇ ਹਨ ਜਦਕਿ ਇਸ ਗਾਣੇ ਨੂੰ ਡਾਇਰੈਕਟ ਸੁਖ ਸੰਘੇੜਾ ਨੇ ਕੀਤਾ ਹੈ। ਇਸ ਗਾਣੇ ਨੂੰ ਆਏ ਹੋਏ ਹਾਲੇ ਦੂ ਦਿਨ ਹੀ ਹੋਏ ਹਨ ਅਤੇ ਇਹਨਾਂ ਦੋ ਦਿਨਾਂ ਚ ਇਸ ਗਾਣੇ ਦੇ 3,340,364 views
49K likes, 6.6K dislikes ਹਨ।
First published: September 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...