Home /News /entertainment /

Kaur B World Tour Announced: 'ਕੌਰ ਬੀ' ਨੇ ਲੰਬੇ ਸਮੇਂ ਬਾਅਦ ਕੰਮ 'ਤੇ ਕੀਤੀ ਵਾਪਸੀ, ਵਰਲਡ ਟੂਰ ਦਾ ਕੀਤਾ ਐਲਾਨ

Kaur B World Tour Announced: ਪੰਜਾਬੀ ਗਾਇਕਾ 'ਕੌਰ ਬੀ' (Kaur B) ਆਪਣੀ ਗਾਇਕੀ 'ਤੇ ਖੂਬਸੂਰਤ ਅੰਦਾਜ਼ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਕੌਰ ਬੀ ਕਈ ਮਸ਼ਹੂਰ ਪੰਜਾਬੀ ਗਾਇਕਾਂ ਨਾਲ ਕੰਮ ਕਰ ਚੁੱਕੀ ਹੈ। ਇਸ ਦੇ ਨਾਲ ਹੀ ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ। ਉਨ੍ਹਾਂ ਵੱਲੋਂ ਆਪਣੇ ਚਾਹੁਣ ਵਾਲਿਆਂ ਲਈ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਗਾਇਕਾ ਵੱਲੋਂ ਆਪਣੇ ਵਰਲਡ ਟੂਰ ਦਾ ਐਲਾਨ ਕੀਤਾ ਗਿਆ ਹੈ।

ਹੋਰ ਪੜ੍ਹੋ ...
  • Share this:

ਗਾਇਕਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ਸੂਟ ਤੇ ਫੇਰ ਬਣਵਾ ਲਏ ਹੋਣੇ👧👩‍❤️‍👩. ਲੰਬੇ ਸਮੇਂ ਬਾਅਦ ਆਖ਼ਰਕਾਰ ਸਟੇਜ 'ਤੇ ਵਾਪਸ ਆਉਣ ਦਾ ਸਮਾਂ ਆ ਗਿਆ ਹੈ, #AusTour🇦🇺 ਵਿੱਚ ਹੋਰ ਸੰਗੀਤਕ ਮਸਤੀ ਲਈ ਜਲਦੀ ਹੀ ਮਿਲਦੇ ਹਾਂ। ਕੁਝ ਹੋਰ ਸੰਗੀਤਕ ਪਲਾਂ ਲਈ ਤਿਆਰ ਹੋ ਜਾਓ ਕਿਉਂਕਿ ਕੌਰ ਬੀ ਹੋਰ ਧਮਾਕੇ ਨਾਲ ਵਾਪਸ ਆ ਗਈ ਹੈ। ਇਸ ਵੀਡੀਓ ਵਿੱਚ ਕੌਰ ਬੀ
ਪੂਰੇ ਜੋਸ਼ ਨਾਲ ਸਟੇਜ ਤੇ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹਨਾਂ ਦੇ ਫੈਨਜ਼ ਵੀ ਕਾਫ਼ੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

'ਕੌਰ ਬੀ' ਸੋਸ਼ਲ ਮੀਡਿਆ ਉੱਤੇ ਕਾਫੀ ਐਕਟਿਵ ਰਹਿੰਦੀ ਹਨ। ਆਪਣੀ ਗਾਇਕੀ 'ਤੇ ਖੂਬਸੂਰਤ ਅੰਦਾਜ਼ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਕੌਰ ਬੀ ਕਈ ਮਸ਼ਹੂਰ ਪੰਜਾਬੀ ਗਾਇਕਾਂ ਨਾਲ ਕੰਮ ਕਰ ਚੁੱਕੀ ਹੈ। ਦੱਸ ਦੇਈਏ ਕਿ ਗਾਇਕਾ ਦਾ ਤੇਰੀ ਜੱਟੀ ਗੀਤ 16 ਮਈ ਨੂੰ ਰਿਲੀਜ਼ ਹੋਇਆ ਸੀ। ਜਿਸਨੂੰ ਪ੍ਰਸ਼ੰਸ਼ਕਾਂ ਨੇ ਖੂਬ ਪਸੰਦ ਕੀਤਾ। ਕੌਰ ਬੀ ਜ਼ੈਜੀ ਬੀ ਦੇ ਨਾਲ ਮਿੱਤਰਾਂ ਦੇ ਬੂਟ ਗੀਤ ਤੋਂ ਕਾਫੀ ਮਸ਼ਹੂਰ ਹੋਈ ਸੀ। ਇਸ ਗੀਤ ਦੇ ਬਾਅਦ ਕੌਰ ਬੀ ਨੇ ਇੱਕ ਦੇ ਬਾਅਦ ਇੱਕ ਕਈ ਸੁਪਰਹਿਟ ਗੀਤ ਦਿੱਤੇ। ਅੱਜ ਕੌਰ ਬੀ ਦੇ ਨਾਮ ਤੋਂ ਹਰ ਕੋਈ ਜਾਣੂ ਹੈ। ਉਸਨੇ "ਪਰਾਂਦਾ," ਕੰਨੀਆਂ," "ਜਸਟ ਦੇਸੀ," "ਮਾਂ ਨੂੰ ਚਿੱਠੀ," "ਅੱਲ੍ਹਾ ਹੋ," "ਮਿਸ ਯੂ," "ਵੇਲੀ ਜੱਟ," "ਕੌਰਿਜ਼ਮ" ਮਿੱਤਰਾਂ ਦੇ ਬੂਟ ਸਮੇਤ ਕਈ ਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ।

ਸਿੱਧੂ ਮੂਸੇਵਲਾਲਾ ਦੀ ਮੌਤ ਤੋਂ ਬਾਅਦ ਵਾਪਸੀ

ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕੌਰ ਬੀ ਆਪਣੇ ਕੰਮ ਤੇ ਵਾਪਸੀ ਕਰ ਰਹੀ ਹੈ। ਕੌਰ ਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬੇਹੱਦ ਕਰੀਬ ਸੀ। ਹੁਣ ਉਹ ਹੌਲੀ-ਹੌਲੀ ਇਸ ਦਰਦ ਤੋਂ ਬਾਹਰ ਆਉਣ ਦੀ ਕੋਸ਼ਿਸ਼ ਨਾਲ ਅੱਗੇ ਵੱਧ ਰਹੀ ਹੈ। ਉੱਥੇ ਹੀ ਫੈਨਜ਼ ਵੀ ਗਾਇਕਾ ਦੀ ਵਾਪਸੀ ਨੂੰ ਲੈ ਕੇ ਉਤਸ਼ਾਹਿਤ ਹਨ।
Published by:rupinderkaursab
First published:

Tags: Entertainment news, Kaur B, Kaur B New Song Teri Jatti, Kaur B Pics, Kaur B Songs, Pollywood, Punjabi industry

ਅਗਲੀ ਖਬਰ