Kangana Ranaut New Tweet On Diljit Dosanjh: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਦਿਲਜੀਤ ਦੋਸਾਂਝ ਦੀ ਟਵਿੱਟਰ ਵਾਰ ਤੋਂ ਹਰ ਕੋਈ ਜਾਣੂ ਹੈ। ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਅਤੇ ਦਿਲਜੀਤ ਆਹਮੋ-ਸਾਹਮਣੇ ਆਏ ਸੀ। ਉਸ ਤੋਂ ਬਾਅਦ ਹੁਣ ਖਾਲਿਸਤਾਨੀਆ ਦੇ ਸਮਰਥਨ ਨੂੰ ਲੈ ਕੰਗਨਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਪਿੱਛੇ ਪਈ ਹੈ। ਉਹ ਲਗਾਤਾਰ ਆਪਣੇ ਟਵਿੱਟਰ ਹੈਂਡਲ ਤੇ ਦਿਲਜੀਤ ਦੋਸਾਂਝ ਨੂੰ ਟੈਗ ਕਰ ਪੋਸਟ ਸ਼ੇਅਰ ਕਰ ਰਹੀ ਹੈ। ਇੱਕ ਵਾਰ ਫਿਰ ਤੋਂ ਕੰਗਨਾ ਨੇ ਦੋਸਾਂਝਾਵਾਲੇ ਦੇ ਖਿਲਾਫ ਪੋਸਟ ਪਾਈ ਹੈ। ਤੁਸੀ ਵੀ ਵੇਖੋ ਇਸ ਵਿੱਚ ਕੰਗਨਾ ਨੇ ਕੀ ਕਿਹਾ...
Pehle toh yeh @diljitdosanjh badi dhamkiyaan deta tha, iske Khalistani supporters trended Kangana ko pel ( raped/f@&d) diya for one week, aab kahan chup ke baithe hain sab?? Kiss ke dum pe uchal rahe the aur aab kiske darr se dubak gaye hain ?? Please explain!! https://t.co/B3AwcsnQwk
— Kangana Ranaut (@KanganaTeam) March 22, 2023
ਦਰਅਸਲ, ਕੰਗਨਾ ਰਣੌਤ ਨੇ ਟਵੀਟ ਕਰਦੇ ਹੋਏ ਲਿਖਿਆ, ਪਹਿਲਾਂ ਤਾਂ ਇਹ @diljitdosanjh ਬੜੀਆਂ ਧਮਕੀਆਂ ਦਿੰਦਾ ਸੀ, ਇਸਦੇ ਖਾਲਿਸਤਾਨੀ ਸਮਰਥਕ ਟ੍ਰੈਡਿੰਡ ਕੰਗਨਾ ਨੂੰ ਪੇਲ ( raped/f@&d) ਦਿੱਤਾ ਇੱਕ ਹਫ਼ਤੇ ਚ, ਹੁਣ ਕਿੱਥੇ ਲੁੱਕ ਕੇ ਬੈਠੇ ਹਨ ਸਾਰੇ ?? ਕਿਸੇ ਦੇ ਦਮ ਤੇ ਉੱਛਲ ਰਹੇ ਸੀ ਅਤੇ ਹੁਣ ਕਿਸਦੇ ਡਰ ਨਾਲ ਦੁਬਕ ਗਏ ਹਨ ?? ਪਲੀਜ਼ ਐਕਸਪਲੇਨ!!
ਕਾਬਿਲੇਗੌਰ ਹੈ ਕਿ ਅਦਾਕਾਰਾ ਨੇ ਹਾਲ ਹੀ ਵਿੱਚ ਕੱਟੜਪੰਥੀ ਸਿੱਖ ਪ੍ਰਚਾਰਕ ਅਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਪੰਜਾਬ ਪੁਲਿਸ ਦੀ ਕਾਰਵਾਈ ਦੌਰਾਨ ਕੰਗਨਾ ਨੇ ਗਾਇਕ-ਅਦਾਕਾਰ ਦਿਲਜੀਤ ਨੂੰ ਇਕ ਪੋਸਟ ਰਾਹੀਂ ਚੇਤਾਵਨੀ ਦਿੱਤੀ। ਉਸਨੇ ਫੂਡ ਡਿਲੀਵਰੀ ਪਾਰਟਨਰ Swiggy India ਦਾ ਇੱਕ ਸਕ੍ਰੀਨਸ਼ੌਟ ਸਾਂਝਾ ਕੀਤਾ ਅਤੇ ਸਿੱਧੇ ਤੌਰ 'ਤੇ ਦਿਲਜੀਤ ਦੀ ਗ੍ਰਿਫਤਾਰੀ ਬਾਰੇ ਗੱਲ ਕੀਤੀ। ਉਸ ਦਾ ਕਹਿਣਾ ਹੈ ਕਿ ਹੁਣ ਦੇਸ਼ ਨੂੰ ਧੋਖਾ ਦੇਣ ਜਾਂ ਤੋੜਨ ਦੀ ਕੋਸ਼ਿਸ਼ ਕਰਨੀ ਮਹਿੰਗੀ ਪਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Diljit Dosanjh, Kangana Ranaut, Khalistani, Punjab, Singer