Home /News /entertainment /

Sidharth-Kiara Wedding: ਸਿਧਾਰਥ ਨਾਲ ਵਿਆਹ ਰਚਾਉਣ ਲਈ ਜੈਸਲਮੇਰ ਰਵਾਨਾ ਹੋਈ ਕਿਆਰਾ, ਦੇਖੋ ਕਿਵੇਂ ਚੱਲ ਰਹੀਆਂ ਤਿਆਰੀਆਂ

Sidharth-Kiara Wedding: ਸਿਧਾਰਥ ਨਾਲ ਵਿਆਹ ਰਚਾਉਣ ਲਈ ਜੈਸਲਮੇਰ ਰਵਾਨਾ ਹੋਈ ਕਿਆਰਾ, ਦੇਖੋ ਕਿਵੇਂ ਚੱਲ ਰਹੀਆਂ ਤਿਆਰੀਆਂ

sidharth malhotra kiara advani wedding

sidharth malhotra kiara advani wedding

Sidharth-Kiara Wedding: ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ (Siddharth Malhotra) ਅਤੇ ਕਿਆਰਾ ਅਡਵਾਨੀ (Kiara Advani) ਦੇ ਵਿਆਹ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਇਹ ਜੋੜਾ 6 ਜਾਂ 7 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਪਰ ਅਜੇ ਤੱਕ ਉਨ੍ਹਾਂ ਨੇ ਇਸ ਖਬਰ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਹੈ।

ਹੋਰ ਪੜ੍ਹੋ ...
  • Share this:

Sidharth-Kiara Wedding: ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ (Siddharth Malhotra) ਅਤੇ ਕਿਆਰਾ ਅਡਵਾਨੀ (Kiara Advani) ਦੇ ਵਿਆਹ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਇਹ ਜੋੜਾ 6 ਜਾਂ 7 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਪਰ ਅਜੇ ਤੱਕ ਉਨ੍ਹਾਂ ਨੇ ਇਸ ਖਬਰ ਦਾ ਅਧਿਕਾਰਕ ਐਲਾਨ ਨਹੀਂ ਕੀਤਾ ਹੈ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਦੇ ਜੈਸਲਮੇਰ ਲਈ ਰਵਾਨਾ ਹੋਣ ਨਾਲ ਇਸ ਖਬਰ ਦੀ ਪੁਸ਼ਟੀ ਹੋ ​​ਗਈ ਹੈ। ਇਸ ਵਿਚਕਾਰ (Kiara Advani Off To Jaisalmer) ਕਿਆਰਾ ਅਡਵਾਨੀ ਵੀ ਰਾਜਸਥਾਨ ਲਈ ਰਵਾਨਾ ਹੋ ਗਈ ਹੈ। ਅਭਿਨੇਤਰੀ ਨੂੰ ਹਾਲ ਹੀ 'ਚ ਮੁੰਬਈ ਦੇ ਇਕ ਪ੍ਰਾਈਵੇਟ ਏਅਰਪੋਰਟ ਦੇ ਬਾਹਰ ਦੇਖਿਆ ਗਿਆ, ਜਿੱਥੇ ਉਹ ਬੇਹੱਦ ਸਾਧਾਰਨ ਲੁੱਕ 'ਚ ਨਜ਼ਰ ਆਈ।


ਕਿਆਰਾ ਅਡਵਾਨੀ ਨੂੰ ਸ਼ਨੀਵਾਰ ਸਵੇਰੇ ਕਾਲੀਨਾ ਏਅਰਪੋਰਟ 'ਤੇ ਦੇਖਿਆ ਗਿਆ। ਇਸ ਦੌਰਾਨ ਉਸ ਨੇ ਚਿੱਟੇ ਰੰਗ ਦੀ ਪੈਂਟ-ਵਾਈਟ ਟਾਪ ਪਹਿਨੀ ਹੋਈ ਸੀ। ਇਸ ਦੇ ਨਾਲ ਉਸ ਨੇ ਮੈਜੇਂਟਾ ਪਿੰਕ ਸ਼ਾਲ ਲਿਆ ਸੀ। ਏਅਰਪੋਰਟ 'ਤੇ ਪਾਪਰਾਜ਼ੀ ਨੂੰ ਦੇਖ ਕੇ ਅਦਾਕਾਰਾ ਨੇ ਪਿਆਰੀ ਮੁਸਕਰਾਹਟ ਨਾਲ ਸਵਾਗਤ ਕੀਤਾ ਅਤੇ ਫਿਰ ਅੰਦਰ ਚਲੀ ਗਈ। ਇਸ ਦੌਰਾਨ ਦੁਲਹਨ ਦੇ ਚਿਹਰੇ 'ਤੇ ਚਮਕ ਦੇਖਣ ਯੋਗ ਸੀ। ਕਿਆਰਾ ਦੇ ਨਾਲ ਕੁਝ ਹੋਰ ਲੋਕ ਵੀ ਏਅਰਪੋਰਟ 'ਤੇ ਨਜ਼ਰ ਆਏ, ਜੋ ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣਗੇ।

ਸਿਧਾਰਥ-ਕਿਆਰਾ ਨੇ ਨਹੀਂ ਕੀਤਾ ਅਧਿਕਾਰਤ ਐਲਾਨ

ਹਾਲਾਂਕਿ ਅਜੇ ਤੱਕ ਸਿਧਾਰਥ ਨੂੰ ਏਅਰਪੋਰਟ ਦੇ ਬਾਹਰ ਨਹੀਂ ਦੇਖਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਬਾਰੇ ਕੋਈ ਜਾਣਕਾਰੀ ਸਾਹਮਣੇ ਆਈ ਹੈ। ਕਿਆਰਾ-ਸਿਧਾਰਥ ਨੇ ਵਿਆਹ ਦੀ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ। ਅਜਿਹੇ 'ਚ ਸੈਲੀਬ੍ਰਿਟੀ ਜੋੜੇ ਦੇ ਪ੍ਰਸ਼ੰਸਕ ਥੋੜੇ ਨਿਰਾਸ਼ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਿਧਾਰਥ-ਕਿਆਰਾ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ 5 ਫਰਵਰੀ ਤੋਂ ਸ਼ੁਰੂ ਹੋਣਗੀਆਂ। ਅਜਿਹੇ 'ਚ ਸਾਰੇ 4 ਨੂੰ ਜੈਸਲਮੇਰ ਪਹੁੰਚ ਜਾਣਗੇ।


ਸੂਰਜਗੜ੍ਹ ਹੋਟਲ 'ਚ ਹੋਵੇਗਾ ਸਿਧਾਰਥ-ਕਿਆਰਾ ਦਾ ਵਿਆਹ

ਸਿਧਾਰਥ-ਕਿਆਰਾ ਦੇ ਵਿਆਹ ਦੀਆਂ ਤਿਆਰੀਆਂ ਸੂਰਿਆਗੜ੍ਹ ਹੋਟਲ 'ਚ ਵੀ ਸ਼ੁਰੂ ਹੋ ਗਈਆਂ ਹਨ। ਵਿਆਹ 'ਚ ਕਈ ਵੀ.ਵੀ.ਆਈ.ਪੀ ਮਹਿਮਾਨ ਸ਼ਾਮਲ ਹੋਣ ਜਾ ਰਹੇ ਹਨ, ਇਸ ਲਈ ਹੋਟਲ 'ਚ ਸੁਰੱਖਿਆ 'ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਖਬਰਾਂ ਮੁਤਾਬਕ ਮੁੰਬਈ ਦੀ ਇਕ ਵੈਡਿੰਗ ਪਲੈਨਰ ​​ਕੰਪਨੀ ਸੂਰਿਆਗੜ੍ਹ ਹੋਟਲ ਦੇ ਸਾਰੇ ਇੰਤਜ਼ਾਮਾਂ ਨੂੰ ਦੇਖ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸੂਰਿਆਗੜ੍ਹ ਹੋਟਲ ਜੈਸਲਮੇਰ ਤੋਂ ਲਗਭਗ 16 ਕਿਲੋਮੀਟਰ ਦੂਰ ਸਥਿਤ ਹੈ, ਜੋ ਕਿ ਬਹੁਤ ਹੀ ਖੂਬਸੂਰਤ ਅਤੇ ਆਲੀਸ਼ਾਨ ਹੈ।

Published by:Rupinder Kaur Sabherwal
First published:

Tags: Bollywood, Entertainment, Entertainment news, Sidharth Malhotra, Wedding