Sidharth-Kiara Wedding: ਬਾਲੀਵੁੱਡ ਦੀ ਮਸ਼ਹੂਰ ਜੋੜੀ ਸਿਧਾਰਥ ਮਲਹੋਤਰਾ (Sidharth Malhotra) ਅਤੇ ਕਿਆਰਾ ਅਡਵਾਨੀ (Kiara Advani) ਅੱਜ ਯਾਨਿ 7 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਇਸ ਵਿਚਕਾਰ ਉਨ੍ਹਾਂ ਦੇ ਵਿਆਹ ਨਾਲ ਸੰਬੰਧਤ ਸਥਾਨਾਂ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਦੱਸ ਦੇਈਏ ਕਿ ਕਿਆਰਾ ਅਤੇ ਸਿਧਾਰਥ ਸੂਰਿਆਗੜ੍ਹ ਪੈਲੇਸ 'ਚ ਸੱਤ ਫੇਰੇ ਲੈਣਗੇ। 4 ਫਰਵਰੀ ਤੋਂ ਮਹਿਮਾਨ ਜੈਸਲਮੇਰ ਪਹੁੰਚਣੇ ਸ਼ੁਰੂ ਹੋ ਗਏ ਸੀ। ਦੂਜੇ ਪਾਸੇ 5 ਫਰਵਰੀ ਨੂੰ ਸਿਧਾਰਥ ਅਤੇ ਕਿਆਰਾ ਵੀ ਆਪਣੇ ਪਰਿਵਾਰ ਸਮੇਤ ਸੂਰਿਆਗੜ੍ਹ ਪੈਲੇਸ ਪਹੁੰਚੇ ਸਨ।
ਦੇਖੋ ਵਿਆਹ ਦੀ ਗੁਲਾਬੀ ਥੀਮ
ਇਨ੍ਹਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿਆਰਾ ਅਤੇ ਸਿਧਾਰਥ ਦੇ ਵਿਆਹ ਦੀ ਥੀਮ ਪਿੰਕ ਹੈ। ਸਿਧਾਰਥ ਦੇ ਵਿਆਹ ਲਈ ਦਿੱਲੀ ਤੋਂ ਸਪੈਸ਼ਲ ਬੈਂਡ ਬੁਲਾਇਆ ਗਿਆ ਹੈ। ਜੋ ਗੁਲਾਬੀ ਰੰਗ ਦੀ ਪਹਿਰਾਵਾ ਪਹਿਨੀ ਨਜ਼ਰ ਆ ਰਹੀ ਹੈ। ਅੱਜ ਬਾਅਦ ਦੁਪਹਿਰ ਹੋਣ ਵਾਲੇ ਸਮਾਗਮ ਤੋਂ ਪਹਿਲਾਂ ਕੁਝ ਲੋਕ ਢੋਲ ਵਜਾ ਕੇ ਤੇ ਪੱਗਾਂ ਬੰਨ੍ਹਦੇ ਦੇਖੇ ਗਏ।
ਤਸਵੀਰਾਂ ਹੋ ਰਹੀਆਂ ਹਨ ਵਾਇਰਲ
ਸਿਧਾਰਥ ਅਤੇ ਕਿਆਰਾ ਸੱਤ ਫੇਰੇ ਲੈਣ ਤੋਂ ਬਾਅਦ ਇੱਕ-ਦੂਜੇ ਦੇ ਹੋ ਜਾਣਗੇ। ਸਿਧਾਰਥ ਅਤੇ ਕਿਆਰਾ ਦੇ ਵਿਆਹ ਤੋਂ ਪਹਿਲਾਂ ਹੀ ਮੰਡਪ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਡ-ਕਿਆਰਾ ਦੇ ਵਿਆਹ ਦੀ ਥੀਮ ਵੀ ਗੁਲਾਬੀ ਹੈ।
Haldi Today 💥#SidharthMalhotra#SidKiaraWedding#KiaraSidharthwedding#SidharthKiaraWedding#KiaraAdvani pic.twitter.com/FH1q0tAbuI
— Ayush (@Ayushh_11) February 7, 2023
Sidharth-Kiara Wedding: ਸਿਧਾਰਥ-ਕਿਆਰਾ ਦਾ ਵਿਆਹ ਅੱਜ, ਸੂਰਿਆਗੜ੍ਹ ਪੈਲੇਸ 'ਚ ਬਾਲੀਵੁੱਡ ਸਮੇਤ ਕਈ VIP ਹੋਣਗੇ ਸ਼ਾਮਲ
Sidharth-Kiara Wedding: ਸਿਧਾਰਥ-ਕਿਆਰਾ ਦਾ ਭਵਿੱਖ ਰਹੇਗਾ ਖੁਸ਼ਹਾਲ, ਜੋਤਸ਼ੀ ਮੁਲਾਂਕਣ 'ਚ ਹੋਏ ਕਈ ਦਿਲਚਸਪ ਖੁਲਾਸੇ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Sidharth Malhotra, Wedding