Home /News /entertainment /

Sidharth-Kiara Wedding Pics: ਕਿਆਰਾ-ਸਿਧਾਰਥ ਨੇ ਵਿਆਹ ਦੀ ਪਹਿਲੀ ਤਸਵੀਰ ਸਾਂਝੀ ਕਰ ਕਿਹਾ - 'ਸਾਡੀ ਹੋਈ ਪਰਮਾਨੈਂਟ ਬੁਕਿੰਗ'

Sidharth-Kiara Wedding Pics: ਕਿਆਰਾ-ਸਿਧਾਰਥ ਨੇ ਵਿਆਹ ਦੀ ਪਹਿਲੀ ਤਸਵੀਰ ਸਾਂਝੀ ਕਰ ਕਿਹਾ - 'ਸਾਡੀ ਹੋਈ ਪਰਮਾਨੈਂਟ ਬੁਕਿੰਗ'

Sidharth-Kiara Wedding Pics

Sidharth-Kiara Wedding Pics

Sidharth-Kiara Wedding: ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ (Siddharth Malhotra) ਅਤੇ ਕਿਆਰਾ ਅਡਵਾਨੀ (Kiara Advani) ਵਿਆਹ ਦੇ ਬੱਧਣ ਵਿੱਚ ਬੱਝ ਚੁੱਕੇ ਹਨ। ਉਨ੍ਹਾਂ ਦੇ ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ।

  • Share this:

Sidharth-Kiara Wedding: ਬਾਲੀਵੁੱਡ ਸਟਾਰ ਸਿਧਾਰਥ ਮਲਹੋਤਰਾ (Siddharth Malhotra) ਅਤੇ ਕਿਆਰਾ ਅਡਵਾਨੀ (Kiara Advani) ਵਿਆਹ ਦੇ ਬੱਧਣ ਵਿੱਚ ਬੱਝ ਚੁੱਕੇ ਹਨ। ਉਨ੍ਹਾਂ ਦੇ ਵਿਆਹ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਦੋਵਾਂ ਦੀ ਖੂਬਸੂਰਤ ਜੋੜੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਦੋਵਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜੋ ਹਰ ਕਿਸੇ ਨੂੰ ਆਪਣਾ ਦੀਵਾਨਾ ਬਣਾ ਰਹੀਆਂ ਹਨ।









View this post on Instagram






A post shared by KIARA (@kiaraaliaadvani)



ਕਿਆਰਾ ਅਡਵਾਨੀ ਅਤੇ ਸਿਧਾਰਥ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਗ੍ਰਾਮ ਉੱਪਰ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਦੋਵਾਂ ਨੇ ਕੈਪਸ਼ਨ ਵਿੱਚ ਲਿਖਿਆ, ਹੁਣ ਸਾਡੀ ਪਰਮਾਨੈਂਟ ਬੁਕਿੰਗ ਹੋ ਗਈ ਹੈ...ਅਸੀਂ ਅੱਗੇ ਦੀ ਯਾਤਰਾ 'ਤੇ ਤੁਹਾਡੇ ਆਸ਼ੀਰਵਾਦ ਅਤੇ ਪਿਆਰ ਦੀ ਮੰਗ ਕਰਦੇ ਹਾਂ ❤️🙏

Sidharth-Kiara Wedding Pics

ਕਿਆਰਾ ਨੇ ਆਪਣੇ ਵਿਆਹ ਵਾਲੇ ਦਿਨ ਪਾਊਡਰ ਪਿੰਕ ਰੰਗ ਦਾ ਲਹਿੰਗਾ ਪਾਇਆ ਸੀ। ਜਦਕਿ ਸਿਧਾਰਥ ਮਲਹੋਤਰਾ ਨੇ ਗੋਲਡਨ ਸ਼ੇਰਵਾਨੀ ਪਹਿਨੀ ਸੀ। ਦੋਵਾਂ ਦੀ ਦਿੱਖ ਬਿਲਕੁਲ ਕਾਤਲ ਹੈ। ਦੋਵਾਂ ਨੂੰ ਪ੍ਰਸ਼ੰਸ਼ਕਾਂ ਅਤੇ ਫਿਲਮੀ ਸਿਤਾਰਿਆਂ ਵੱਲੋਂ ਵਿਆਹ ਦੀ ਵਧਾਈਆਂ ਦਾ ਸਿਲਸਿਲਾ ਜਾਰੀ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੇ ਨਾਲ ਹੀ ਮਹਿਮਾਨਾਂ ਦੇ ਘਰ ਵਾਪਸੀ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।

ਕਿਆਰਾ ਅਡਵਾਨੀ ਸਿਧਾਰਥ ਮਲਹੋਤਰਾ

ਸਿਧਾਰਥ ਅਤੇ ਕਿਆਰਾ ਦੇ ਵਿਆਹ 'ਚ ਸ਼ਾਮਲ ਹੋਣ ਲਈ ਕਈ ਸੈਲੇਬਸ ਵਿਆਹ ਵਾਲੀ ਥਾਂ 'ਤੇ ਪਹੁੰਚੇ ਸਨ। ਬਾਲੀਵੁੱਡ ਦੇ ਕਈ ਸਿਤਾਰੇ ਜੈਸਲਮੇਰ ਜਾਂਦੇ ਹੋਏ ਨਜ਼ਰ ਆਏ। ਰਿਸੈਪਸ਼ਨ ਹੋਣਾ ਅਜੇ ਬਾਕੀ ਹੈ। ਦੱਸ ਦੇਈਏ ਕਿ ਲਵ ਬਰਡ ਸਿਧਾਰਥ ਅਤੇ ਕਿਆਰਾ ਦੇ ਵਿਆਹ ਦੀਆਂ ਰਸਮਾਂ ਸੋਮਵਾਰ ਸਵੇਰੇ ਪੂਰੇ ਜ਼ੋਰਾਂ 'ਤੇ ਸ਼ੁਰੂ ਹੋ ਗਈਆਂ ਸੀ। ਸੂਰਿਆਗੜ੍ਹ ਪੈਲੇਸ ਤੋਂ ਰਾਜਸਥਾਨੀ ਲੋਕ ਗੀਤਾਂ ਦੀ ਆਵਾਜ਼ ਸੁਣਾਈ ਦਿੱਤੀ। ਜਿਸਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ।

Siddharth-Kiara Wedding: ਕਿਆਰਾ-ਸਿਧਾਰਥ ਦੇ ਵਿਆਹ ਦੀਆਂ ਰਸਮਾਂ ਜਾਰੀ, ਪੈਲੇਸ 'ਚ ਗੂੰਜਦੇ ਗੀਤਾਂ ਨੇ ਖਿੱਚਿਆ ਧਿਆਨ

Sidharth-Kiara Wedding: ਸਿਧਾਰਥ-ਕਿਆਰਾ ਦਾ ਭਵਿੱਖ ਰਹੇਗਾ ਖੁਸ਼ਹਾਲ, ਜੋਤਸ਼ੀ ਮੁਲਾਂਕਣ 'ਚ ਹੋਏ ਕਈ ਦਿਲਚਸਪ ਖੁਲਾਸੇ

Kiara-Sidharth Wedding Pic Leaked: ਕਿਆਰਾ ਅਡਵਾਨੀ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਤਸਵੀਰ ਲੀਕ! ਦੇਖੋ ਅਦਾਕਾਰਾ ਦੀ ਖੂਬਸੂਰਤੀ

Published by:Rupinder Kaur Sabherwal
First published:

Tags: Bollywood, Entertainment, Entertainment news, Sidharth Malhotra, Wedding