Home /News /entertainment /

Kiara-Sidharth Wedding: ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ ਦਾ ਵਿਆਹ ਸਮਾਗਮ 5 ਫਰਵਰੀ ਤੋਂ ਹੋਵੇਗਾ ਸ਼ੁਰੂ, ਜਾਣੋ ਪੂਰੀ ਡਿਟੇਲ

Kiara-Sidharth Wedding: ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ ਦਾ ਵਿਆਹ ਸਮਾਗਮ 5 ਫਰਵਰੀ ਤੋਂ ਹੋਵੇਗਾ ਸ਼ੁਰੂ, ਜਾਣੋ ਪੂਰੀ ਡਿਟੇਲ


Sidharth Malhotra -Kiara Advani Wedding

Sidharth Malhotra -Kiara Advani Wedding

Sidharth Malhotra -Kiara Advani Wedding: ਬਾਲੀਵੁੱਡ ਸਟਾਰ ਕਿਆਰਾ ਅਡਵਾਨੀ (Kiara Advani) ਅਤੇ ਸਿਧਾਰਥ ਮਲਹੋਤਰਾ (Sidharth Malhotra) ਆਪਣੇ ਵਿਆਹ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੋਵਾਂ ਦੀ ਜੋੜੀ ਨੂੰ ਦੇਖਣ ਲਈ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ।

ਹੋਰ ਪੜ੍ਹੋ ...
  • Share this:

Sidharth Malhotra -Kiara Advani Wedding: ਬਾਲੀਵੁੱਡ ਸਟਾਰ ਕਿਆਰਾ ਅਡਵਾਨੀ (Kiara Advani) ਅਤੇ ਸਿਧਾਰਥ ਮਲਹੋਤਰਾ (Sidharth Malhotra) ਆਪਣੇ ਵਿਆਹ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ। ਦੋਵਾਂ ਦੀ ਜੋੜੀ ਨੂੰ ਦੇਖਣ ਲਈ ਪ੍ਰਸ਼ੰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ। ਸਿਧਾਰਥ ਅਤੇ ਕਿਆਰਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਸਿਧਾਰਥ-ਕਿਆਰਾ ਦੇ ਵਿਆਹ ਦੀ ਤਰੀਕ, ਸਥਾਨ ਅਤੇ ਮਹਿਮਾਨਾਂ ਦੀ ਸੂਚੀ ਲਗਭਗ ਤਿਆਰ ਕੀਤੀ ਜਾ ਚੁੱਕੀ ਹੈ। ਜੋੜੇ ਦੇ ਵਿਆਹ ਦੇ ਸਮਾਗਮ 5 ਫਰਵਰੀ ਤੋਂ ਸ਼ੁਰੂ ਹੋਣਗੇ ਅਤੇ 8 ਫਰਵਰੀ ਤੱਕ ਚੱਲਣਗੇ।

ਰਾਜਸਥਾਨ 'ਚ ਹੋਵੇਗਾ ਵਿਆਹ

ਦੱਸ ਦੇਈਏ ਕਿ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਜੋੜੇ ਦੇ ਵਿਆਹ ਵਿੱਚ ਕਰੀਬ 100-125 ਮਹਿਮਾਨ ਸ਼ਾਮਲ ਹੋਣਗੇ। ਇਸ ਸੂਚੀ 'ਚ ਕਈ ਮਸ਼ਹੂਰ ਹਸਤੀਆਂ ਦੇ ਨਾਂ ਵੀ ਹਨ। ਸਿਧਾਰਥ ਅਤੇ ਕਿਆਰਾ ਨੇ ਵਿਆਹ ਲਈ ਜੈਸਲਮੇਰ ਦੇ ਪ੍ਰਸਿੱਧ ਪੈਲੇਸ ਸੂਰਿਆਗੜ੍ਹ ਨੂੰ ਚੁਣਿਆ ਹੈ। ਇਸ ਹਾਈ ਪ੍ਰੋਫਾਈਲ ਵਿਆਹ 'ਚ ਕਰਨ ਜੌਹਰ ਤੋਂ ਲੈ ਕੇ ਈਸ਼ਾ ਅੰਬਾਨੀ ਵਰਗੇ ਮਹਿਮਾਨ ਵੀ ਸ਼ਾਮਲ ਹੋਣਗੇ। ਮਹਿਮਾਨਾਂ ਦੇ ਠਹਿਰਨ ਲਈ ਮਹਿਲ ਦੇ ਲਗਭਗ 84 ਲਗਜ਼ਰੀ ਕਮਰੇ ਬੁੱਕ ਕੀਤੇ ਗਏ ਹਨ। ਇਸ ਤੋਂ ਇਲਾਵਾ ਮਹਿਮਾਨਾਂ ਲਈ 70 ਤੋਂ ਵੱਧ ਗੱਡੀਆਂ ਵੀ ਬੁੱਕ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮਰਸੀਡੀਜ਼, ਜੈਗੁਆਰ ਤੋਂ ਲੈ ਕੇ ਬੀ.ਐਮ.ਡਬਲਿਊ. ਸ਼ਾਮਿਲ ਹਨ।

ਇਹ ਕੰਪਨੀ ਨੇ ਸੰਭਾਲੀ ਜ਼ਿੰਮੇਵਾਰੀ

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਸ਼ਾਹੀ ਵਿਆਹ ਦੀ ਜ਼ਿੰਮੇਵਾਰੀ ਮੁੰਬਈ ਦੀ ਇਕ ਵੱਡੀ ਵਿਆਹ ਯੋਜਨਾਕਾਰ ਕੰਪਨੀ ਨੂੰ ਦਿੱਤੀ ਗਈ ਹੈ। ਹੋਟਲ ਬੁਕਿੰਗ ਤੋਂ ਲੈ ਕੇ ਆਵਾਜਾਈ ਤੱਕ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਵਿਆਹ ਵਿੱਚ ਆਉਣ ਵਾਲੇ ਮਹਿਮਾਨਾਂ ਅਤੇ ਹੋਰ ਪ੍ਰੋਗਰਾਮਾਂ ਨੂੰ ਲੈ ਕੇ ਹੋਟਲ ਪ੍ਰਬੰਧਕਾਂ ਵੱਲੋਂ ਕਾਫੀ ਗੁਪਤਤਾ ਰੱਖੀ ਜਾ ਰਹੀ ਹੈ।

ਸਥਾਨਕ ਸੂਤਰਾਂ ਮੁਤਾਬਕ ਵਿਆਹ 'ਚ ਮਹਿਮਾਨਾਂ ਦੇ ਆਉਣ ਦੀ ਪ੍ਰਕਿਰਿਆ 4 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਕਰੀਬ 40 ਲੋਕ 4 ਫਰਵਰੀ ਨੂੰ ਮੁੰਬਈ ਤੋਂ ਫਲਾਈਟ ਰਾਹੀਂ ਜੈਸਲਮੇਰ ਪਹੁੰਚ ਰਹੇ ਹਨ। 4 ਤੋਂ 8 ਫਰਵਰੀ ਤੱਕ ਸਿਧਾਰਥ-ਕਿਆਰਾ ਦੇ ਵਿਆਹ ਲਈ ਜੈਸਲਮੇਰ ਦੇ ਪੈਲੇਸ ਸੂਰਿਆਗੜ੍ਹ ਨੂੰ ਬੁੱਕ ਕੀਤਾ ਗਿਆ ਹੈ। ਹੋਟਲ 'ਚ ਵੱਖ-ਵੱਖ ਥਾਵਾਂ 'ਤੇ ਹਲਦੀ, ਮਹਿੰਦੀ, ਸੰਗੀਤ ਅਤੇ ਫੇਰੇ ਦੇ ਸੈੱਟ ਬਣਾਉਣ ਅਤੇ ਡਿਜ਼ਾਈਨ ਕਰਨ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਜੈਪੁਰ ਤੋਂ ਮਹਿਮਾਨਾਂ ਲਈ ਗੱਡੀਆਂ ਮੰਗਵਾਈਆਂ ਜਾ ਰਹੀਆਂ ਹਨ। ਜੈਸਲਮੇਰ ਦੇ ਸੋਨਾਰ ਕਿਲ੍ਹੇ ਵਾਂਗ ਬਣਿਆ ਇਹ ਸੂਰਿਆਗੜ੍ਹ ਪੈਲੇਸ ਰੇਗਿਸਤਾਨ ਵਿੱਚ ਇੱਕ ਕਿਲ੍ਹੇ ਦਾ ਅਹਿਸਾਸ ਦਿਵਾਉਂਦਾ ਹੈ। ਹੋਟਲ ਵਿੱਚ ਸੁਰੱਖਿਆ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਮਹਿਲ ਦੇ ਹਰ ਕੋਨੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਮਹਿਮਾਨ ਦੀ ਨਿੱਜਤਾ ਦਾ ਵੀ ਧਿਆਨ ਰੱਖਿਆ ਜਾਂਦਾ ਹੈ।

Published by:Rupinder Kaur Sabherwal
First published:

Tags: Entertainment, Entertainment news, Sidharth Malhotra, Wedding