Kili Paul Bhangra On Ammy Virk Song Wang Da Naap: ਇੰਟਰਨੈੱਟ ਸਨਸਨੀ ਫੈਲਾਉਣ ਵਾਲੇ ਕਿਲੀ ਪੌਲ (Kili Paul) ਅਕਸਰ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ। ਉਨ੍ਹਾਂ ਦਾ ਅੰਦਾਜ਼ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆਉਂਦਾ ਹੈ। ਹਿੰਦੀ ਤੋਂ ਇਲਾਵਾ ਕਿਲੀ ਹੋਰ ਵੀ ਕਈ ਭਾਸ਼ਾਵਾਂ ਦੇ ਗੀਤਾਂ ਉੱਪਰ ਰੀਲਜ਼ ਬਣਾਉਂਦੇ ਹਨ। ਉਨ੍ਹਾਂ ਦਾ ਅੰਦਾਜ਼ ਦਰਸ਼ਕਾਂ ਦੇ ਨਾਲ-ਨਾਲ ਫਿਲਮੀ ਸਿਤਾਰਿਆਂ ਨੂੰ ਵੀ ਬੇਹੱਦ ਪਸੰਦ ਆਉਂਦਾ ਹੈ। ਇਸ ਵਿਚਕਾਰ ਐਮੀ ਵਿਰਕ ਵੱਲੋਂ ਇੱਕ ਹੋਰ ਰੀਲ ਸ਼ੇਅਰ ਕੀਤੀ ਗਈ ਹੈ, ਜਿਸਨੂੰ ਸੋਸ਼ਲ ਯੂਜ਼ਰਸ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਤੁਸੀ ਵੀ ਵੇਖੋ ਕਿਲੀ ਨੂੰ ਭੰਗੜਾ ਪਾਉਂਦੇ ਹੋਏ...
View this post on Instagram
ਦਰਅਸਲ, ਕਿਲੀ ਪੌਲ ਨੇ ਐਮੀ ਵਿਰਕ ਦੇ ਸੁਪਰਹਿੱਟ ਗੀਤ ‘ਵੰਗ ਦਾ ਨਾਪ’ ‘ਤੇ ਜ਼ਬਰਦਸਤ ਭੰਗੜਾ ਪਾਇਆ ਹੈ। ਕਿਲੀ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਕੈਪਸ਼ਨ ਦਿੰਦੇ ਹੋਏ ਕਿਲੀ ਪੌਲ ਨੇ ਲਿਖਿਆ, @officialnoreenkhan @ammyvirk ਵੱਲੋਂ ਰਿਕੁਐਸਟ ਕਰਨ ਤੇ...
ਦੱਸ ਦਈਏ ਕਿ ‘ਵੰਗ ਦਾ ਨਾਪ’ ਫਿਲਮ ‘ਨਿੱਕਾ ਜ਼ੈਲਦਾਰ 3’ ਦਾ ਗਾਣਾ ਹੈ। ਇਸ ਗਾਣੇ ‘ਚ ਐਮੀ ਵਿਰਕ ਨਾਲ ਸੋਨਮ ਬਾਜਵਾ ਵੀ ਨਜ਼ਰ ਆਏ ਸੀ। ਇਹ ਗੀਤ ਖੂਬ ਹਿੱਟ ਹੋਇਆ। ਇਸਨੂੰ ਯੂਟਿਊਬ ‘ਤੇ 21 ਕਰੋੜ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਜਿਸਨੰ ਪ੍ਰਸ਼ੰਸ਼ਕਾਂ ਦਾ ਅੱਜ ਵੀ ਬੇਹੱਦ ਪਿਆਰ ਮਿਲ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ammy Virk, Entertainment, Entertainment news, Kili Paul, Pollywood, Punjabi industry, Punjabi singer, Singer