Kili Paul Makes Reel On Punjabi Song Safar: ਇੰਟਰਨੈੱਟ ਸਨਸਨੀ ਫੈਲਾਉਣ ਵਾਲੇ ਕਿਲੀ ਪੌਲ (Kili Paul) ਵੱਲੋਂ ਹਾਲ ਹੀ ਵਿੱਚ ਐਮੀ ਵਿਰਕ ਦੇ ਗੀਤ ਚੰਨ ਸਿਤਾਰੇ (Chann Sitare) ਉੱਪਰ ਬਣਾਈ ਗਈ ਰੀਲ ਨੂੰ ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ। ਹੁਣ ਇੱਕ ਵਾਰ ਫਿਰ ਤੋਂ ਪੰਜਾਬੀ ਗੀਤ ਸਫਰ (SAFAR) ਉੱਪਰ ਕਿਲੀ ਦੇ ਹਾਵ-ਭਾਵ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਦਰਅਸਲ, Juss ਦੇ ਗੀਤ ਸਫਰ ਵਿੱਚ ਕਿਲੀ ਦੇ ਐਕਸਪ੍ਰੈਸ਼ਨ ਵੀ ਫੈਨਜ਼ ਨੂੰ ਕਾਫੀ ਪ੍ਰਭਾਵਿਤ ਕਰ ਰਹੇ ਹਨ। ਤੁਸੀ ਵੀ ਵੇਖੋ ਇਹ ਰੀਲ...
View this post on Instagram
ਕਿਲੀ ਪੌਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਲਿਖਿਆ- ਟ੍ਰੈਂਡ. ਇਸਦੇ ਨਾਲ ਹੀ ਉਸਨੇ ਹਾਰਟ ਦਾ ਇਮੋਜੀ ਵੀ ਬਣਾਇਆ ਹੈ। ਇਸ ਰੀਲ ਨੂੰ ਉੱਪਰ ਪ੍ਰਸ਼ੰਸ਼ਕਾਂ ਕਮੈਂਟਸ ਦੀ ਬਾਰਿਸ਼ ਕਰ ਰਹੇ ਹਨ। ਇੱਕ ਯੂਜ਼ਰ ਨੇ ਕਿਹਾ- ਬਹੁਤ ਵਧੀਆ. ਇਸ ਤੋਂ ਇਲਾਵਾ ਕਿਲੀ ਨੂੰ ਹੋਰ ਭਾਸ਼ਾਵਾ ਉੱਪਰ ਵੀ ਰੀਲਜ਼ ਬਣਾਉਣ ਦੀ ਫਰਮਾਇਸ਼ ਕੀਤੀ ਜਾ ਰਹੀ ਹੈ।
ਕਾਬਿਲੇਗੌਰ ਹੈ ਕਿ ਕਿਲੀ ਪੌਲ ਆਪਣੇ ਐਕਸਪ੍ਰੈਸ਼ਨ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਜਿਨ੍ਹਾਂ ਨੂੰ ਨਾ ਸਿਰਫ ਆਮ ਲੋਕਾਂ ਸਗੋਂ ਫਿਲਮੀ ਸਿਤਾਰਿਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਬਾਲੀਵੁੱਡ, ਪਾਲੀਵੁੱਡ ਤੋਂ ਲੈ ਕੇ ਕਿਲੀ ਹਰ ਭਾਸ਼ਾ ਦੇ ਗੀਤਾਂ ਉੱਪਰ ਰੀਲਜ਼ ਬਣਾ ਚਰਚਾ ਬਟੋਰ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Kili Paul, Pollywood, Punjabi singer