HOME » NEWS » Films

ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਹੀ ਕਿੰਗ ਖਾਨ ਕਰਨ 'ਪਠਾਨ' ਦੀ ਸ਼ੂਟਿੰਗ

News18 Punjabi | News18 Punjab
Updated: June 11, 2021, 4:17 PM IST
share image
ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਹੀ ਕਿੰਗ ਖਾਨ ਕਰਨ 'ਪਠਾਨ' ਦੀ ਸ਼ੂਟਿੰਗ
ਵੈਕਸੀਨ ਦੀ ਦੂਜੀ ਡੋਜ਼ ਲੈਣ ਤੋਂ ਬਾਅਦ ਹੀ ਕਿੰਗ ਖਾਨ ਕਰਨ 'ਪਠਾਨ' ਦੀ ਸ਼ੂਟਿੰਗ

  • Share this:
  • Facebook share img
  • Twitter share img
  • Linkedin share img
ਕੋਰੋਨਾ ਵਾਇਰਸ ਤੋਂ ਬਚਾਅ ਲਈ ਹਰ ਕੋਈ ਸਮੇਂ ਸਮੇਂ 'ਤੇ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ।ਫਿਰ ਚਾਹੇ ਆਮ ਲੋਕ ਹੋਣ ਜਾਂ ਬਾਲੀਵੁੱਡ ਇੰਡਸਟਰੀ ਦੇ ਲੋਕ ਕਿਉਂ ਨਾ ਹੋਣ ਹਾਲਾਂਹੀ ਵਿੱਚ ਯਸ਼ ਰਾਜ ਫਿਲਮਜ਼ ਵੱਲੋਂ ਵੈਕਸੀਨੇਸ਼ਨ ਦੀ ਇੱਕ ਖਾਸ ਮੁਹਿੰਮ ਚਲਾਈ ਹੋਈ ਹੈ। ਜਿਸ ਵਿੱਚ ਬਾਲੀਵੁੱਡ ਦੇ ਸਟਾਰਜ਼ ਨੂੰ ਵੈਕਸੀਨੇਸ਼ਨ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਪਹਿਲੀ ਫਿਲਮ ਜਿਸ ਦੀ ਯੂਨਿਟ ਨੂੰ ਵੈਕਸੀਨੇਸ਼ਨ ਦੀ ਦੂਜੀ ਖੁਰਾਕ ਦੇਣ ਤੋਂ ਬਾਅਦ ਸਭ ਤੋਂ ਪਹਿਲਾਂ ਸ਼ੂਟ ਕਰਨ ਲਈ ਹਰੀ ਝੰਡੀ ਮਿਲੀ ਹੈ। ਉਹ ਹੈ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜਾਨ ਆਬ੍ਰਹਮ ਸਟਾਰਰ ਮੂਵੀ 'ਪਠਾਨ' ਹੈ। ਇਸ ਮੂਵੀ ਦੀ ਸ਼ੂਟਿੰਗ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਵਿੱਚ ਯੂਰਪ ਵਿੱਚ ਹੋਣੀ ਸੀ ਪਰ ਕੋਰੋਨਾ ਕਾਰਨ ਫਿਲਮ ਦੀ ਸ਼ੂਟਿੰਗ ਪੋਸਟਪੋਨ ਕਰ ਦਿੱਤੀ ਗਈ। ਹੁਣ ਇਸ ਮੂਵੀ ਦੀ ਸ਼ੂਟਿੰਗ ਮੁੜ ਤੋਂ ਸ਼ੁਰੂ ਹੋਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।ਯਸ਼ ਰਾਜ ਫਿਲਮਜ਼ ਦੇ ਕਰਮਚਾਰੀਆਂ ਨੂੰ ਫਿਲਹਾਲ ਕੰਮ ਲਈ ਉਨ੍ਹਾਂ ਨੂੰ ਦਫਤਰ ਨਹੀਂ ਬੁਲਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਕੰਪਨੀ ਦੇ ਸਾਰੇ ਕਰਮਚਾਰੀਆਂ ਨੂੰ ਵੈਕਸੀਨੇਸ਼ਨ ਦੀ ਪਹਿਲੀ ਡੋਜ਼ ਲਗਵਾਈ ਹੈ।
ਦੱਸਦਈਏ ਕੀ 2021 'ਚ ਫਿਲਮ 'ਪਠਾਨ' ਤੋਂ ਇਲਾਵਾ ਯਸ਼ ਰਾਜ ਫਿਲਮਜ਼ ਵੀ 'ਟਾਈਗਰ3' ਦੀ ਸ਼ੂਟਿੰਗ ਪੂਰੀ ਕਰਨ ਦਾ ਇਰਾਦਾ ਰੱਖਦੀ ਹੈ ਪਰ ਇਸ ਮੂਵੀ ਦੀ ਸ਼ੂਟਿੰਗ ਵਿੱਚ ਹਾਲੇ ਦੇਰੀ ਹੋਵੇਗੀ ਹੈ। ਕਿਉਂਕਿ ਮੂਵੀ ਦੀ ਸਾਰੇ ਮੈਂਬਰਾਂ ਨੂੰ ਵੈਕਸੀਨ ਲਗਵਾਉਣੀ ਬਾਕੀ ਅਤੇ ਮੂਵੀ ਦੀ ਸ਼ੂਟਿੰਗ ਵੈਕਸੀਨ ਲੱਗਣ ਤੋਂ ਬਾਅਦ ਹੀ ਸ਼ੁਰੂ ਹੋਵੇਗੀ।
Published by: Ramanpreet Kaur
First published: June 11, 2021, 4:17 PM IST
ਹੋਰ ਪੜ੍ਹੋ
ਅਗਲੀ ਖ਼ਬਰ