Home /News /entertainment /

Heart Attack ਨਾਲ ਨਹੀਂ ਹੋਈ ਸਿੰਗਰ KK ਦੀ ਮੌਤ? ਸਿਰ `ਤੇ ਮਿਲੇ ਸੱਟ ਦੇ ਨਿਸ਼ਾਨ, ਮਾਮਲਾ ਦਰਜ

Heart Attack ਨਾਲ ਨਹੀਂ ਹੋਈ ਸਿੰਗਰ KK ਦੀ ਮੌਤ? ਸਿਰ `ਤੇ ਮਿਲੇ ਸੱਟ ਦੇ ਨਿਸ਼ਾਨ, ਮਾਮਲਾ ਦਰਜ

ਕੋਲਕਾਤਾ ਦੇ ਨਿਊ ਮਾਰਕੀਟ ਪੁਲਸ ਸਟੇਸ਼ਨ 'ਚ ਗਾਇਕ ਕੇ.ਕੇ ਦੀ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੇਕੇ ਦੇ ਪਰਿਵਾਰ ਦੇ ਆਉਣ ਦੀ ਉਡੀਕ ਕਰ ਰਹੀ ਹੈ। ਪਰਿਵਾਰ ਦੀ ਸਹਿਮਤੀ ਅਤੇ ਲਾਸ਼ ਦੀ ਸ਼ਨਾਖਤ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।

  • Share this:
    ਗਾਇਕ ਕੇਕੇ ਦੀ ਮੌਤ (Singer KK death) ਦੇ ਮਾਮਲੇ ਵਿੱਚ ਕੋਲਕਾਤਾ ਪੁਲਿਸ ਨੇ ਅਸਾਧਾਰਨ ਮੌਤ ਦਾ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮੁਤਾਬਕ ਕੰਸਰਟ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਮੁੱਢਲੀ ਜਾਣਕਾਰੀ ਅਨੁਸਾਰ ਗਾਇਕ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਪਰ ਹੁਣ ਗਾਇਕ ਦੇ ਸਿਰ 'ਤੇ ਸੱਟ ਲੱਗਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਡਾਕਟਰ ਕੇਕੇ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਦੱਸ ਸਕਣਗੇ। ਕੇਕੇ ਦੇ ਚਿਹਰੇ ਅਤੇ ਸਿਰ 'ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਹਨ।

    ਥਾਣਾ ਨਿਊ ਮਾਰਕੀਟ ਵਿਖੇ ਮਾਮਲਾ ਦਰਜ
    ਜਾਣਕਾਰੀ ਮੁਤਾਬਕ ਕੋਲਕਾਤਾ ਦੇ ਨਿਊ ਮਾਰਕੀਟ ਪੁਲਸ ਸਟੇਸ਼ਨ 'ਚ ਗਾਇਕ ਕੇ.ਕੇ ਦੀ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੇਕੇ ਦੇ ਪਰਿਵਾਰ ਦੇ ਆਉਣ ਦੀ ਉਡੀਕ ਕਰ ਰਹੀ ਹੈ। ਪਰਿਵਾਰ ਦੀ ਸਹਿਮਤੀ ਅਤੇ ਲਾਸ਼ ਦੀ ਸ਼ਨਾਖਤ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।

    ਐੱਸ.ਐੱਸ.ਕੇ.ਐੱਮ. ਹਸਪਤਾਲ ਮੁਤਾਬਕ ਲਾਸ਼ ਦੇ ਪੋਸਟਮਾਰਟਮ ਦੀ ਤਿਆਰੀ ਕਰ ਲਈ ਗਈ ਹੈ। ਪੋਸਟਮਾਰਟਮ ਤੋਂ ਬਾਅਦ ਗਾਇਕ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਉਸ ਦੀ ਮੌਤ ਕਿਵੇਂ ਹੋਈ, ਇਸ ਦਾ ਖੁਲਾਸਾ ਵੀ ਪੋਸਟਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਕੀਤਾ ਜਾਵੇਗਾ। ਪੁਲਿਸ ਹੁਣ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।

    ਪਤਨੀ ਅਤੇ ਪੁੱਤਰ ਕੋਲਕਾਤਾ ਪਹੁੰਚੇ
    ਕੇਕੇ ਦੀ ਪਤਨੀ ਅਤੇ ਬੇਟਾ ਕੋਲਕਾਤਾ ਪਹੁੰਚ ਰਹੇ ਹਨ, ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਦੇ ਬਿਆਨ ਵੀ ਲਵੇਗੀ। ਫਿਲਹਾਲ ਪੁਲਿਸ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।

    ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੇ ਮਸ਼ਹੂਰ ਗਾਇਕ ਕੇਕੇ ਉਰਫ ਕ੍ਰਿਸ਼ਨ ਕੁਮਾਰ ਕੁਨਾਥ ਦੀ ਕੋਲਕਾਤਾ ਵਿੱਚ ਇੱਕ ਸੰਗੀਤ ਸਮਾਰੋਹ ਤੋਂ ਬਾਅਦ ਮੌਤ ਹੋ ਗਈ ਸੀ। ਮੰਗਲਵਾਰ ਨੂੰ 53 ਸਾਲ ਦੀ ਉਮਰ ਵਿੱਚ ਕੇਕੇ ਨੇ ਆਪਣੇ ਪ੍ਰਸ਼ੰਸਕਾਂ ਨੂੰ ਰੋਂਦੇ ਹੋਏ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦਿੱਲੀ ਵਿੱਚ ਜਨਮੇ ਕੇਕੇ ਦੀ ਸਿਹਤ ਮੰਗਲਵਾਰ ਨੂੰ ਇੱਕ ਸੰਗੀਤ ਸਮਾਰੋਹ ਦੌਰਾਨ ਵਿਗੜ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ।
    Published by:Amelia Punjabi
    First published:

    Tags: Krishnakumar Kunnath, Singer KK

    ਅਗਲੀ ਖਬਰ