Home /News /entertainment /

Singer KK Passes Away: KK ਦੇ ਆਖਰੀ ਪਲਾਂ ਦੀ ਵੀਡੀਓ ਦੇਖ ਲੋਕ ਹੋਏ ਭਾਵੁਕ, ਖੂਬ ਹੋ ਰਹੀ VIRAL

Singer KK Passes Away: KK ਦੇ ਆਖਰੀ ਪਲਾਂ ਦੀ ਵੀਡੀਓ ਦੇਖ ਲੋਕ ਹੋਏ ਭਾਵੁਕ, ਖੂਬ ਹੋ ਰਹੀ VIRAL

Singer KK Passes Away:  KK ਦੇ ਆਖਰੀ ਪਲਾਂ ਦੀ ਵੀਡੀਓ ਦੇਖ ਲੋਕ ਹੋਏ ਭਾਵੁਕ, ਖੂਬ ਹੋ ਰਹੀ VIRAL

Singer KK Passes Away: KK ਦੇ ਆਖਰੀ ਪਲਾਂ ਦੀ ਵੀਡੀਓ ਦੇਖ ਲੋਕ ਹੋਏ ਭਾਵੁਕ, ਖੂਬ ਹੋ ਰਹੀ VIRAL

Singer KK Passes Away: ਬਾਲੀਵੁਡ ਦੀ ਮਿਊਜ਼ਿਕ ਇੰਡਰਸਟ੍ਰੀ (Music Industry) ਇੱਕ ਹੋਰ ਵੱਡਾ ਘਾਟਾ ਪਿਆ ਹੈ। ਜੀ ਹਾਂ, ਬਾਲੀਵੁੱਡ ਦੇ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ (Krishnakumar Kunnath), ਜੋ ਕੇ ਕੇ (KK) ਦੇ ਨਾਂ ਨਾਲ ਮਸ਼ਹੂਰ ਸਨ, ਦਾ ਮੰਗਲਵਾਰ ਰਾਤ ਕੋਲਕਾਤਾ ਵਿੱਚ ਦੇਹਾਂਤ ਹੋ ਗਿਆ।

ਹੋਰ ਪੜ੍ਹੋ ...
  • Share this:
Singer KK Passes Away: ਬਾਲੀਵੁੱਡ ਦੀ ਮਿਊਜ਼ਿਕ ਇੰਡਰਸਟ੍ਰੀ (Music Industry) ਇੱਕ ਹੋਰ ਵੱਡਾ ਘਾਟਾ ਪਿਆ ਹੈ। ਜੀ ਹਾਂ, ਬਾਲੀਵੁੱਡ ਦੇ ਮਸ਼ਹੂਰ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ (Krishnakumar Kunnath), ਜੋ ਕੇ ਕੇ (KK) ਦੇ ਨਾਂ ਨਾਲ ਮਸ਼ਹੂਰ ਸਨ, ਦਾ ਮੰਗਲਵਾਰ ਰਾਤ ਕੋਲਕਾਤਾ ਵਿੱਚ ਦੇਹਾਂਤ ਹੋ ਗਿਆ।

ਦੱਸ ਦਈਏ ਕਿ ਉਹ 53 ਸਾਲ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਪੁੱਤਰ ਛੱਡ ਗਏ ਹਨ। ਕੇ.ਕੇ ਨੇ ਸ਼ਾਮ ਨੂੰ ਲਗਭਗ ਇੱਕ ਘੰਟੇ ਤੱਕ ਦੱਖਣੀ ਕੋਲਕਾਤਾ ਦੇ ਨਜ਼ਰੁਲ ਮੰਚ ਵਿਖੇ ਇੱਕ ਕਾਲਜ ਦੁਆਰਾ ਆਯੋਜਿਤ ਇੱਕ ਸੰਗੀਤ ਸਮਾਰੋਹ ਵਿੱਚ ਪ੍ਰਫਾਰਮ ਕੀਤਾ ਸੀ।ਅਧਿਕਾਰੀਆਂ ਨੇ ਦੱਸਿਆ ਕਿ ਉਹ ਆਪਣੇ ਹੋਟਲ ਪਹੁੰਚਣ ਤੋਂ ਬਾਅਦ ਸਾਹ ਲੈਣਾ ਕਾਫੀ ਭਾਰਾ ਮਹਿਸੂਸ ਕਰ ਰਹੇ ਸਨ ਤੇ ਜਲਦ ਹੀ ਉਹ ਬੇਸੁੱਧ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਉਸ ਨੂੰ ਨੇੜਲੇ ਨਿੱਜੀ ਸੀਐੱਮਆਰਆਈ (CMRI) ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਹਸਪਤਾਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, "ਕੇਕੇ ਨੂੰ ਰਾਤ ਕਰੀਬ 10 ਵਜੇ ਹਸਪਤਾਲ ਲਿਆਂਦਾ ਗਿਆ। ਇਹ ਮੰਦਭਾਗਾ ਹੈ ਕਿ ਅਸੀਂ ਉਸ ਦਾ ਇਲਾਜ ਨਹੀਂ ਕਰ ਸਕੇ।" ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕੇ ਕੇ ਦੀ ਮੌਤ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਕੋਲਕਾਤਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਕੇ ਨੂੰ ਉਨ੍ਹਾਂ ਦੇ ਗੀਤਾਂ ਰਾਹੀਂ ਹਮੇਸ਼ਾ ਯਾਦ ਕੀਤਾ ਜਾਵੇਗਾ।

ਮੋਦੀ ਨੇ ਟਵੀਟ ਕਰ ਕੇ ਦੁੱਖ ਜਤਾਇਆ ਤੇ ਕਿਹਾ "ਕੇ.ਕੇ ਵਜੋਂ ਜਾਣੇ ਜਾਂਦੇ ਪ੍ਰਸਿੱਧ ਗਾਇਕ ਕ੍ਰਿਸ਼ਨ ਕੁਮਾਰ ਕੁਨਾਥ ਦੇ ਬੇਵਕਤੀ ਦੇਹਾਂਤ ਤੋਂ ਦੁਖੀ ਹਾਂ। ਉਨ੍ਹਾਂ ਦੇ ਗੀਤਾਂ ਨੇ ਹਰ ਉਮਰ ਵਰਗ ਦੇ ਲੋਕਾਂ ਨਾਲ ਜੁੜੀਆਂ ਬਹੁਤ ਸਾਰੀਆਂ ਭਾਵਨਾਵਾਂ ਨੂੰ ਪ੍ਰਗਟ ਕੀਤਾ ਸੀ। ਅਸੀਂ ਉਨ੍ਹਾਂ ਦੇ ਗੀਤਾਂ ਰਾਹੀਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਾਂਗੇ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ ਹੈ। ਓਮ ਸ਼ਾਂਤੀ"। ਉਨ੍ਹਾਂ ਦੀ ਪਤਨੀ ਅਤੇ ਪੁੱਤਰ ਬੁੱਧਵਾਰ ਸਵੇਰੇ ਨਵੀਂ ਦਿੱਲੀ ਤੋਂ ਕੋਲਕਾਤਾ ਪਹੁੰਚੇ ਹਨ। ਕੋਲਕਾਤਾ ਦੇ ਦੋ ਦਿਨਾਂ ਦੌਰੇ 'ਤੇ ਆਏ ਕੇ.ਕੇ ਨੇ ਸੋਮਵਾਰ ਸ਼ਾਮ ਨੂੰ ਵੀ ਇੱਕ ਹੋਰ ਕਾਲਜ ਦੁਆਰਾ ਆਯੋਜਿਤ ਇਕ ਸੰਗੀਤ ਸਮਾਰੋਹ 'ਚ ਨਜ਼ਰੁਲ ਮੰਚ 'ਤੇ ਪ੍ਰਾਫਰਮ ਕਰ ਕੇ ਬੁੱਧਵਾਰ ਨੂੰ ਨਵੀਂ ਦਿੱਲੀ ਪਰਤਣਾ ਸੀ।

ਗਾਇਕ ਤੋਂ ਸਿਆਸਤਦਾਨ ਬਣੇ ਬਾਬੁਲ ਸੁਪਰੀਓ ਨੇ ਹਸਪਤਾਲ ਪਹੁੰਚਣ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, "ਉਸ ਨਾਲ ਮੇਰੀਆਂ ਬਹੁਤ ਸਾਰੀਆਂ ਨਿੱਜੀ ਯਾਦਾਂ ਹਨ। ਅਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਇਕੱਠਿਆਂ ਕੀਤੀ ਸੀ। ਉਹ ਇੱਕ ਚੰਗੇ ਅਤੇ ਵਿਵਾਦ ਰਹਿਤ ਵਿਅਕਤੀ ਸਨ। ਮਹਾਂਮਾਰੀ ਤੋਂ ਬਾਅਦ ਜ਼ਿੰਦਗੀ ਇੰਨੀ ਅਣਹੋਣੀ ਅਤੇ ਅਨਿਸ਼ਚਿਤ ਹੋ ਗਈ ਹੈ।" ਟੀਐੱਮਸੀ ਵਿਧਾਇਕ (TMC MLA) ਸੁਪਰੀਓ ਨੇ ਕਿਹਾ "ਭਾਰਤ ਵਿੱਚ ਰੌਕ ਸੰਗੀਤ ਦੇ ਆਗਮਨ ਵਿੱਚ ਕੇਕੇ ਦਾ ਵੱਡਾ ਯੋਗਦਾਨ ਹੈ।"

ਕੇ ਕੇ ਦੇ ਪ੍ਰਸ਼ੰਸਕਾਂ, ਜੋ ਉਸ ਦੀ ਮੌਤ ਦੀ ਖਬਰ ਸੁਣ ਕੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ, ਨੂੰ ਸੰਭਾਲਣ ਲਈ ਹਸਪਤਾਲ ਦੇ ਬਾਹਰ ਇੱਕ ਪੁਲਿਸ ਟੀਮ ਤਾਇਨਾਤ ਕੀਤੀ ਗਈ ਸੀ। ਇੱਕ ਪਲੇਬੈਕ ਗਾਇਕ ਦੇ ਰੂਪ ਵਿੱਚ, ਉਨ੍ਹਾਂ ਨੇ ਪ੍ਰਸਿੱਧ ਬਾਲੀਵੁੱਡ ਹਿੱਟ ਗੀਤ ਜਿਵੇਂ ਕਿ 'ਆਂਖੋਂ ਮੈਂ ਤੇਰੀ' (ਓਮ ਸ਼ਾਂਤੀ ਓਮ), 'ਜ਼ਰਾ ਸਾ' (ਜੰਨਤ), 'ਖੁਦਾ ਜਾਨੇ' (ਬਚਨਾ ਏ ਹਸੀਨੋ) ਅਤੇ 'ਤਡਪ ਤਡਪ' (ਹਮ ਦਿਲ ਦੇ ਚੁੱਕੇ ਸਨਮ ) ਰਿਕਾਰਡ ਕੀਤੇ ਹਨ। ਇੱਕ ਬਹੁਮੁਖੀ ਗਾਇਕ, ਕੇਕੇ ਨੇ ਹੋਰ ਭਾਸ਼ਾਵਾਂ ਦੇ ਨਾਲ-ਨਾਲ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ ਅਤੇ ਬੰਗਾਲੀ ਵਿੱਚ ਵੀ ਗੀਤ ਰਿਕਾਰਡ ਕੀਤੇ ਹਨ।
Published by:rupinderkaursab
First published:

Tags: Bollywood, Death, Entertainment news, Krishnakumar Kunnath KK, Singer KK

ਅਗਲੀ ਖਬਰ