Home /News /entertainment /

Athiya-KL Rahul: ਕੇਐਲ ਰਾਹੁਲ-ਆਥੀਆ ਸ਼ੈੱਟੀ ਨੂੰ ਕਰੋੜਾਂ 'ਚ ਮਿਲੇ ਮਹਿੰਗੇ ਤੋਹਫੇ? ਸੁਨੀਲ ਸ਼ੈੱਟੀ ਨੇ ਦੱਸੀ ਸੱਚਾਈ

Athiya-KL Rahul: ਕੇਐਲ ਰਾਹੁਲ-ਆਥੀਆ ਸ਼ੈੱਟੀ ਨੂੰ ਕਰੋੜਾਂ 'ਚ ਮਿਲੇ ਮਹਿੰਗੇ ਤੋਹਫੇ? ਸੁਨੀਲ ਸ਼ੈੱਟੀ ਨੇ ਦੱਸੀ ਸੱਚਾਈ

KL Rahul-Athiya-Shetty-marriage-

KL Rahul-Athiya-Shetty-marriage-

ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸੁਰਖੀਆਂ ਵਿੱਚ ਹਨ। ਅਦਾਕਾਰ ਸੁਨੀਲ ਸ਼ੈਟੀ ਦੀ ਬੇਟੀ ਦਾ ਵਿਆਹ ਪਿਛਲੇ ਹਫਤੇ ਧੂਮ-ਧਾਮ ਨਾਲ ਹੋਇਆ, ਜਿਸ 'ਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।

  • Share this:

ਆਥੀਆ ਸ਼ੈੱਟੀ ਅਤੇ ਕੇਐੱਲ ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਾਤਾਰ ਸੁਰਖੀਆਂ ਵਿੱਚ ਹਨ। ਅਦਾਕਾਰ ਸੁਨੀਲ ਸ਼ੈਟੀ ਦੀ ਬੇਟੀ ਦਾ ਵਿਆਹ ਪਿਛਲੇ ਹਫਤੇ ਧੂਮ-ਧਾਮ ਨਾਲ ਹੋਇਆ, ਜਿਸ 'ਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਵਿਆਹ ਤੋਂ ਬਾਅਦ ਇਸ ਸੈਲੀਬ੍ਰਿਟੀ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ। ਇਸ ਦੇ ਨਾਲ ਹੀ ਇਹ ਖਬਰ ਵੀ ਚਰਚਾ ਵਿੱਚ ਰਹੀ ਸੀ ਕਿ ਇਸ ਜੋੜੇ ਨੂੰ ਬਹੁਤ ਮਹਿੰਗੇ ਤੋਹਫੇ ਮਿਲੇ ਹਨ। ਇਨ੍ਹਾਂ ਖਬਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਵੱਲੋਂ ਆਪਣੀ ਚੁੱਪੀ ਤੋੜੀ ਗਈ ਹੈ।

ਮਹਿੰਗੇ ਤੋਹਫ਼ੇ ਨਹੀਂ ਮਿਲੇ ...

ਆਥੀਆ ਅਤੇ ਕੇਐੱਲ ਰਾਹੁਲ ਦੇ ਵਿਆਹ ਤੋਂ ਬਾਅਦ ਖਬਰਾਂ ਸਾਹਮਣੇ ਆਈਆਂ ਸੀ ਕਿ ਸਹੁਰੇ ਸੁਨੀਲ ਸ਼ੈੱਟੀ ਨੇ ਧੀ ਅਤੇ ਜਵਾਈ ਨੂੰ 50 ਕਰੋੜ ਦਾ ਘਰ ਗਿਫਟ ਕੀਤਾ ਹੈ। ਇਸ ਦੇ ਨਾਲ ਹੀ ਜੋੜੇ ਨੂੰ ਮਹਿੰਗੀਆਂ ਵੱਡੀਆਂ ਕਾਰਾਂ, ਘੜੀਆਂ, ਬਾਈਕ ਵੀ ਤੋਹਫੇ ਵਜੋਂ ਦਿੱਤੀਆਂ ਗਈਆਂ ਹਨ। ਇਹ ਖਬਰ ਮਿਲਦੇ ਹੀ ਚਾਰੇ ਪਾਸੇ ਅੱਗ ਵਾਂਗ ਫੈਲ ਗਈ।

ਪਰਿਵਾਰ ਨੇ ਕੀਤਾ ਇਨਕਾਰ

ਜਦੋਂ ਬਾਂਬੇ ਟਾਈਮਜ਼ ਨੇ ਇਨ੍ਹਾਂ ਖਬਰਾਂ ਨੂੰ ਲੈ ਕੇ ਸੁਨੀਲ ਸ਼ੈੱਟੀ ਦੇ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਦਾ ਖੰਡਨ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਮਹਿੰਗੇ ਤੋਹਫ਼ਿਆਂ ਬਾਰੇ ਸਾਹਮਣੇ ਆਈਆਂ ਸਾਰੀਆਂ ਖ਼ਬਰਾਂ ਬੇਬੁਨਿਆਦ ਹਨ। ਇਸ ਦੇ ਨਾਲ ਹੀ ਅੰਨਾ ਦੇ ਪਰਿਵਾਰ ਨੇ ਇਹ ਵੀ ਬੇਨਤੀ ਕੀਤੀ ਹੈ ਕਿ ਅਜਿਹੀ ਕੋਈ ਵੀ ਖਬਰ ਦੱਸਣ ਤੋਂ ਪਹਿਲਾਂ ਇੱਕ ਵਾਰ ਪਰਿਵਾਰ ਨਾਲ ਪੁਸ਼ਟੀ ਕਰ ਲਓ ਕਿ ਇਹ ਸੱਚ ਹੈ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਆਥੀਆ-ਰਾਹੁਲ ਦੇ ਵਿਆਹ ਤੋਂ ਵੀ ਮਹਿੰਗੇ ਤੋਹਫ਼ਿਆਂ ਦੀ ਚਰਚਾ ਹੋ ਰਹੀ ਹੈ।

ਆਥੀਆ ਅਤੇ ਕੇਐਲ ਰਾਹੁਲ ਪਿਛਲੇ 3 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਦਸੰਬਰ 2022 ਵਿੱਚ, ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ 23 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਦੋਵਾਂ ਦਾ ਵਿਆਹ ਸੁਨੀਲ ਦੇ ਖੰਡਾਲਾ ਫਾਰਮ ਹਾਊਸ 'ਤੇ ਹੋਇਆ ਸੀ। ਫਿਲਹਾਲ ਕੰਮ ਦੇ ਵਚਨਬੱਧਤਾ ਕਾਰਨ ਵਿਆਹ ਦੀ ਰਿਸੈਪਸ਼ਨ ਮੁਲਤਵੀ ਕਰ ਦਿੱਤੀ ਗਈ ਹੈ।

Published by:Rupinder Kaur Sabherwal
First published:

Tags: Athiya Shetty, Entertainment, Entertainment news, KL Rahul, Sunil Shetty