• Home
  • »
  • News
  • »
  • entertainment
  • »
  • KNOW WHY ASHOK KUMAR S GRANDDAUGHTER ANURADHA PATEL IS AWAY FROM THE LIMELIGHT GH RUP AS

ਬਾਲੀਵੁੱਡ ਅਦਾਕਾਰ ਅਸ਼ੋਕ ਕੁਮਾਰ ਦੀ ਦੋਹਤੀ 'ਅਨੁਰਾਧਾ ਪਟੇਲ' ਕਿਉਂ ਹੈ ਲਾਈਮਲਾਈਟ ਤੋਂ ਦੂਰ, ਜਾਣੋ

ਅਨੁਰਾਧਾ 2013 'ਚ ਫਿਲਮ 'ਰੱਬਾ ਮੈਂ ਕਯਾ ਕਰੂੰ' 'ਚ ਨਜ਼ਰ ਆਈ ਸੀ। ਉਸ ਨੇ ਫਿਲਮਾਂ ਦੇ ਨਾਲ-ਨਾਲ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ। ਫਿਰ ਵੀ ਉਸ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਜਦੋਂ ਉਹ ਅਦਾਕਾਰੀ ਦੀ ਦੁਨੀਆਂ ਵਿੱਚ ਸਰਗਰਮ ਸੀ ਤਾਂ ਉਸ ਦੀ ਮੁਲਾਕਾਤ ਕੰਵਲਜੀਤ ਸਿੰਘ ਨਾਲ ਹੋਈ। ਕੰਵਲਜੀਤ ਸਿੰਘ ਟੈਲੀਨਿਜ਼ਨ ਤੇ ਫਿਲਮਾਂ ਦੋਵਾਂ ਵਿੱਚ ਸਰਗਰਮ ਰਹਿਣ ਵਾਲੇ ਅਦਾਕਾਰ ਹਨ ਉਨ੍ਹਾਂ ਨੇ ਕਈ ਟੀਵੀ ਸੀਰੀਅਲ ਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਵੱਡਾ ਯੋਗਦਾਨ ਹੈ।

ਅਸ਼ੋਕ ਕੁਮਾਰ ਦੀ ਦੋਹਤੀ 'ਅਨੁਰਾਧਾ ਪਟੇਲ' ਕਿਉਂ ਹੈ ਲਾਈਮਲਾਈਟ ਤੋਂ ਦੂਰ, ਜਾਣੋ

  • Share this:
    ਅਨੁਰਾਧਾ ਪਟੇਲ ਦਾ ਜਨਮ 14 ਮਾਰਚ 1965 ਨੂੰ ਮੁੰਬਈ ਦੇ ਇੱਕ ਫਿਲਮੀ ਪਰਿਵਾਰ ਵਿੱਚ ਹੋਇਆ ਸੀ। ਮਸ਼ਹੂਰ ਅਭਿਨੇਤਾ ਅਸ਼ੋਕ ਕੁਮਾਰ ਉਨ੍ਹਾਂ ਦੇ ਨਾਨਾ ਹਨ। ਉਨ੍ਹਾਂ ਦੀ ਪਹਿਲੀ ਫਿਲਮ 'ਲਵ ਇਨ ਗੋਆ' ਸੀ।'' ਉਨ੍ਹਾਂ ਨੇ ਆਪਣੀ ਪਹਿਲੀ ਫਿਲਮ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਸੀ। ਆਓ, ਅਨੁਰਾਧਾ ਪਟੇਲ ਦੇ ਜਨਮਦਿਨ 'ਤੇ, ਉਨ੍ਹਾਂ ਦੀ ਜ਼ਿੰਦਗੀ ਨੂੰ ਥੋੜਾ ਹੋਰ ਨੇੜਿਓਂ ਜਾਣਨ ਦੀ ਕੋਸ਼ਿਸ਼ ਕਰੀਏ। ਅਨੁਰਾਧਾ ਨੇ ਕਈ ਫਿਲਮਾਂ ''ਚ ਕੰਮ ਕੀਤਾ ਹੈ ਪਰ 1984 ''ਚ ਆਈ ਫਿਲਮ ''ਉਤਸਵ' 'ਚ ਉਨ੍ਹਾਂ ਦਾ ਰੋਲ ਕਾਫੀ ਯਾਦਗਾਰ ਰਿਹਾ। ਉਨ੍ਹਾਂ ਨੇ ਇਸ 'ਚ ਅਭਿਨੇਤਰੀ ਰੇਖਾ ਦੀ ਆਨਸਕ੍ਰੀਨ ਦੋਸਤ ਦੀ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 'ਧਰਮ ਅਧਿਕਾਰੀ', 'ਸਦਾ ਸੁਹਾਗਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।

    ਅਨੁਰਾਧਾ ਨੇ ਫਿਲਮਾਂ ਅਤੇ ਟੀਵੀ ਸ਼ੋਅਜ਼ ਵਿੱਚ ਕੰਮ ਕੀਤਾ ਹੈ : ਅਨੁਰਾਧਾ 2013 'ਚ ਫਿਲਮ 'ਰੱਬਾ ਮੈਂ ਕਯਾ ਕਰੂੰ' 'ਚ ਨਜ਼ਰ ਆਈ ਸੀ। ਉਸ ਨੇ ਫਿਲਮਾਂ ਦੇ ਨਾਲ-ਨਾਲ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ। ਫਿਰ ਵੀ ਉਸ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਜਦੋਂ ਉਹ ਅਦਾਕਾਰੀ ਦੀ ਦੁਨੀਆਂ ਵਿੱਚ ਸਰਗਰਮ ਸੀ ਤਾਂ ਉਸ ਦੀ ਮੁਲਾਕਾਤ ਕੰਵਲਜੀਤ ਸਿੰਘ ਨਾਲ ਹੋਈ। ਕੰਵਲਜੀਤ ਸਿੰਘ ਟੈਲੀਨਿਜ਼ਨ ਤੇ ਫਿਲਮਾਂ ਦੋਵਾਂ ਵਿੱਚ ਸਰਗਰਮ ਰਹਿਣ ਵਾਲੇ ਅਦਾਕਾਰ ਹਨ ਉਨ੍ਹਾਂ ਨੇ ਕਈ ਟੀਵੀ ਸੀਰੀਅਲ ਤੇ ਫਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਦਾ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਵੱਡਾ ਯੋਗਦਾਨ ਹੈ।

    ਅਨੁਰਾਧਾ ਪਟੇਲ ਤਿੰਨ ਬੱਚਿਆਂ ਦੀ ਮਾਂ ਹੈ : ਅਨੁਰਾਧਾ ਅਤੇ ਕੰਵਲਜੀਤ ਦੀ ਦੋਸਤੀ ਬਾਅਦ ਵਿੱਚ ਪਿਆਰ ਵਿੱਚ ਬਦਲ ਗਈ ਅਤੇ ਉਨ੍ਹਾਂ ਨੇ ਵਿਆਹ ਕਰ ਲਿਆ। ਅੱਜ ਇਸ ਰਿਸ਼ਤੇ ਤੋਂ ਅਨੁਰਾਧਾ ਦੇ ਤਿੰਨ ਬੱਚੇ ਹਨ। ਇੱਕ ਧੀ ਅਤੇ ਦੋ ਪੁੱਤਰ ਹਨ। ਪੁੱਤਰਾਂ ਦੇ ਨਾਂ ਹਨ- ਆਦਿਤਿਆ ਅਤੇ ਸਿਧਾਰਥ ਹਨ । ਬੇਟੀ ਅਮਰੀਕਾ ਰਹਿੰਦੀ ਹੈ, ਜਿਸ ਦਾ ਨਾਂ ਮਰੀਅਮ ਹੈ।

    ਅਨੁਰਾਧਾ ਨੇ ਕਈ ਯਾਦਗਾਰ ਫਿਲਮਾਂ ਵਿੱਚ ਕੰਮ ਕੀਤਾ ਹੈ। ਅਨੁਰਾਧਾ ਨੇ 'ਤੌਹਫਾ ਮੁਹੱਬਤ ਕਾ', 'ਘਰਵਾਲੀ ਬਾਹਰਵਾਲੀ', 'ਜੈਂਟਲਮੈਨ', 'ਦੀਵਾਨੇ', 'ਦਸ ਕਹਾਣੀਆਂ', 'ਤੁਝੇ ਤੇਰੀ ਕਸਮ', 'ਰੱਬਾ ਮੈਂ ਕਯਾ ਕਰੂੰ' ਸਮੇਤ ਕਈ ਸ਼ਾਨਦਾਰ ਫਿਲਮਾਂ 'ਚ ਕੰਮ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਮੁੰਬਈ 'ਚ ਲਾਈਮਲਾਈਟ ਤੋਂ ਦੂਰ ਆਮ ਜ਼ਿੰਦਗੀ ਜੀਅ ਰਹੀ ਹੈ। ਵਰਤਮਾਨ ਵਿੱਚ ਉਹ ਮੁੰਬਈ ਵਿੱਚ ਪਰਸਨੈਲਿਟੀ ਡਿਵੈਲਪਮੈਂਟ ਇੰਸਟੀਚਿਊਟ ਦਾ ਕੰਮ ਦੇਖ ਰਹੀ ਹੈ।
    Published by:rupinderkaursab
    First published: