Home /News /entertainment /

Grammy Awards 2022: ਗ੍ਰੈਮੀ ਅਵਾਰਡਸ 'ਚ ਲਤਾ ਮੰਗੇਸ਼ਕਰ ਨੂੰ ਨਹੀਂ ਦਿੱਤੀ ਗਈ ਸ਼ਰਧਾਂਜਲੀ, ਪ੍ਰਸ਼ੰਸਕ ਹੋਏ ਦੁਖੀ!

Grammy Awards 2022: ਗ੍ਰੈਮੀ ਅਵਾਰਡਸ 'ਚ ਲਤਾ ਮੰਗੇਸ਼ਕਰ ਨੂੰ ਨਹੀਂ ਦਿੱਤੀ ਗਈ ਸ਼ਰਧਾਂਜਲੀ, ਪ੍ਰਸ਼ੰਸਕ ਹੋਏ ਦੁਖੀ!

Grammy Awards 2022: ਗ੍ਰੈਮੀ ਅਵਾਰਡਸ 'ਚ ਲਤਾ ਮੰਗੇਸ਼ਕਰ ਨੂੰ ਨਹੀਂ ਦਿੱਤੀ ਗਈ ਸ਼ਰਧਾਂਜਲੀ, ਪ੍ਰਸ਼ੰਸਕ ਹੋਏ ਦੁਖੀ! (ਸੰਕੇਤਕ ਫੋਟੋ)

Grammy Awards 2022: ਗ੍ਰੈਮੀ ਅਵਾਰਡਸ 'ਚ ਲਤਾ ਮੰਗੇਸ਼ਕਰ ਨੂੰ ਨਹੀਂ ਦਿੱਤੀ ਗਈ ਸ਼ਰਧਾਂਜਲੀ, ਪ੍ਰਸ਼ੰਸਕ ਹੋਏ ਦੁਖੀ! (ਸੰਕੇਤਕ ਫੋਟੋ)

Grammy Awards 2022 :  ਆਸਕਰ ਤੇ ਗ੍ਰੈਮੀ ਅਵਾਰਡਸ ਵਿੱਚ ਭਾਰਤੀ ਕਲਾਕਾਰਾਂ ਨੂੰ ਸਹੀ ਥਾਂ ਨਾ ਮਿਲਣ ਦੀਆਂ ਗੱਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਆਸਕਰ (Oscar) ਤੋਂ ਬਾਅਦ, ਗ੍ਰੈਮੀ ਅਵਾਰਡਸ (Grammy Awards) ਨੇ ਵੀ ਮਹਾਨ ਭਾਰਤੀ ਪਲੇਬੈਕ ਗਾਇਕਾ ਲਤਾ ਮੰਗੇਸ਼ਕਰ (Lata Mangeshkar) ਨੂੰ ਇਨ ਮੈਮੋਰੀਅਮ ਭਾਗ ਦਾ ਹਿੱਸਾ ਨਹੀਂ ਬਣਾਇਆ। ਦਿੱਗਜ ਗਾਇਕਾ ਦੇ ਫੈਨ ਇਸ ਗੱਲ ਤੋਂ ਵੀ ਕਾਫੀ ਦੁਖੀ ਸਨ ਕਿ ਅਕੈਡਮੀ ਅਵਾਰਡਜ਼ ਦੇ 'ਇਨ ਮੈਮੋਰੀਅਮ ਸੈਕਸ਼ਨ' ਵਿਚ ਵੀ ਨਾਈਟਿੰਗੇਲ ਆਫ਼ ਇੰਡੀਆ ਲਤਾ ਮੰਗੇਸ਼ਕਰ ਦਾ ਨਾਂ ਨਹੀਂ ਸੀ।

ਹੋਰ ਪੜ੍ਹੋ ...
 • Share this:

  2022 ਗ੍ਰੈਮੀਜ਼ ਇਨ ਮੈਮੋਰੀਅਮ ਸੈਕਸ਼ਨ ਨੇ ਮਰਹੂਮ ਬ੍ਰੌਡਵੇ ਸੰਗੀਤਕਾਰ ਸਟੀਫਨ ਸੋਨਡਾਈਮ ਦੇ ਗੀਤਾਂ ਨੂੰ ਸ਼ਰਧਾਂਜਲੀ ਦਿੱਤੀ, ਜੋ ਕਿ ਸਿੰਥੀਆ ਏਰੀਵੋ, ਲੈਸਲੀ ਓਡੋਮ ਜੂਨੀਅਰ, ਬੈਨ ਪਲੈਟ ਅਤੇ ਰੇਚਲ ਜ਼ੇਗਲਰ ਦੁਆਰਾ ਪੇਸ਼ ਕੀਤਾ ਗਿਆ। ਟੇਲਰ ਹਾਕਿੰਸ ਅਤੇ ਟੌਮ ਪਾਰਕਰ ਨੂੰ ਵੀ ਇਸ ਦੌਰਾਨ ਯਾਦ ਕੀਤਾ ਗਿਆ।

  ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼, ਜੋ ਆਸਕਰ ਦਾ ਆਯੋਜਨ ਕਰਦੀ ਹੈ ਅਤੇ ਐਵਾਰਡ ਪ੍ਰਦਾਨ ਕਰਦੀ ਹੈ, ਇਨ ਮੈਮੋਰੀਅਮ ਸੈਕਸ਼ਨ ਵਿੱਚ ਮਰਹੂਮ ਦੱਗਜ ਕਲਾਕਾਰ ਦਿਲੀਪ ਕੁਮਾਰ ਦਾ ਜ਼ਿਕਰ ਕਰਨਾ ਵੀ ਭੁੱਲ ਗਈ। ਭਾਰਤੀ ਸਿਨੇਮਾ ਦੀ ਗੱਲ ਕਰੀਏ ਤਾਂ ਲਤਾ ਅਤੇ ਦਿਲੀਪ ਦੋਵਾਂ ਦਾ ਜੋ ਯੋਗਦਾਨ ਸੀ ਉਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇੱਕ ਅਦਾਕਾਰ ਤੇ ਇੱਕ ਪਲੇਬੈਕ ਸਿੰਗਰ, ਇਨ੍ਹਾਂ ਦੋਵਾਂ ਸ਼ਖਸੀਅਤਾਂ ਦੇ ਬਿਨਾਂ ਭਾਰਤੀ ਸਿਨੇਮਾ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਦੋਵਾਂ ਨੇ ਭਾਰਤੀ ਸਿਨੇਮਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ ਤੇ ਪ੍ਰਸ਼ੰਸਕਾਂ, ਖਾਸ ਕਰਕੇ ਭਾਰਤੀ ਪ੍ਰਸ਼ੰਸਕਾਂ ਨੂੰ ਇਹ ਲਗਦਾ ਹੈ ਕਿ ਅਕੈਡਮੀ ਵੱਲੋਂ ਇਨ੍ਹਾਂ ਦੋ ਮਸ਼ਹੂਰ ਤੇ ਜ਼ਰੂਰੀ ਸ਼ਖਸੀਅਤਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ।

  ਇਹ ਖਾਸ ਤੌਰ 'ਤੇ ਧਿਆਨ ਦੇਣ ਯੋਗ ਸੀ ਕਿਉਂਕਿ ਇਸ ਤੋਂ ਪਹਿਲਾਂ, ਅਕੈਡਮੀ ਨੇ ਆਪਣੇ ਇਨ ਮੈਮੋਰੀਅਮ ਸੈਕਸ਼ਨ ਵਿੱਚ ਇਰਫਾਨ ਖਾਨ, ਭਾਨੂ ਅਥਈਆ, ਸੁਸ਼ਾਂਤ ਸਿੰਘ ਰਾਜਪੂਤ ਅਤੇ ਰਿਸ਼ੀ ਕਪੂਰ ਨੂੰ ਪ੍ਰਦਰਸ਼ਿਤ ਕੀਤਾ ਸੀ।

  ਲਤਾ ਦਾ ਕੈਰੀਅਰ, ਜਿਨ੍ਹਾਂ ਦੀ ਮੌਤ 6 ਫਰਵਰੀ, 2022 ਨੂੰ ਹੋਈ, ਇੱਕ ਪਲੇਬੈਕ ਗਾਇਕਾ ਵਜੋਂ ਸ਼ੁਰੂ ਹੋਈ ਤੇ 70 ਸਾਲਾਂ ਤੋਂ ਵੱਧ ਸਮੇਂ ਤੱਕ ਉਨ੍ਹਾਂ ਦੀ ਗਾਇਕੀ ਭਾਰਤ ਦੇ ਨਾਲ ਨਾਲ ਪੂਰੀ ਦੁਨੀਆਂ ਵਿੱਚ ਫੈਲੀ। ਉਹ ਆਪਣੀ ਸੁਰੀਲੀ ਆਵਾਜ਼ ਵਿੱਚ ਗਾਏ ਗੀਤਾਂ ਦਾ ਖਜ਼ਾਨਾ ਆਪਣੇ ਪਿੱਛੇ ਛੱਡ ਗਏ ਹਨ। ਲਤਾ ਦੇ ਫੈਨਸ ਨੇ ਸੋਸ਼ਲ ਮੀਡੀਆ 'ਤੇ ਆਪਣਾ ਦੁੱਖ ਸਾਂਝਾ ਕਰਦੇ ਹੋਏ ਲਿਖਿਆ ਕਿ "ਲਤਾ ਮੰਗੇਸ਼ਕਰ ਨੂੰ ਮੈਮੋਰੀਅਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ? ਅਸੀਂ ਨਿਰਾਸ਼ ਹਾਂ ਪਰ ਹੈਰਾਨ ਨਹੀਂ। #GRAMMYs।"

  ਇੱਕ ਹੋਰ ਨੇ ਲਿਖਿਆ, “ਇਹ ਸ਼ਰਮਨਾਕ ਹੈ ਕਿ @RecordingAcad ਭਾਰਤੀ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਨੂੰ ਪਛਾਣਨ ਵਿੱਚ ਅਸਫਲ ਰਹੀ, ਜਿਨ੍ਹਾਂ ਦਾ ਪਿਛਲੇ ਸਮੇਂ ਦਿਹਾਂਤ ਹੋ ਗਿਆ ਸੀ। #GRAMMYs।"

  ਇੱਕ ਨੇ ਟਵੀਟ ਕੀਤਾ, “ਆਸਕਰ ਅਤੇ ਗ੍ਰੈਮੀ ਦੋਵੇਂ ਹੀ ਮਰਹੂਮ ਮਹਾਨ ਲਤਾ ਮੰਗੇਸ਼ਕਰ ਨੂੰ ਆਪਣੇ-ਆਪਣੇ ਯਾਦਗਾਰੀ ਹਿੱਸਿਆਂ ਵਿੱਚ ਸਨਮਾਨਿਤ ਕਰਨ ਵਿੱਚ ਅਸਫਲ ਰਹੇ? ਇਹ ਸ਼ਰਮ ਦੀ ਗੱਲ ਹੈ। #ਗ੍ਰੈਮੀ ਅਵਾਰਡ #ਆਸਕਰ।

  ਲਤਾ ਨੇ ਆਪਣੇ ਜੀਵਨਕਾਲ ਵਿੱਚ ਭਾਰਤ ਰਤਨ, ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਹਾਸਲ ਕੀਤੇ ਸਨ। ਲਤਾ ਨੇ ਮੁਹੰਮਦ ਰਫੀ, ਕਿਸ਼ੋਰ ਕੁਮਾਰ ਅਤੇ ਮੁਕੇਸ਼ ਦੇ ਨਾਲ ਡਿਊਟ ਤੇ ਸਿੰਗਲ ਗਾਣੇ, ਹੋਰ ਪ੍ਰਮੁੱਖ ਭਾਰਤੀ ਗਾਇਕਾਂ ਦੇ ਨਾਲ, ਹਿੰਦੀ ਸਿਨੇਮਾ ਦੇ ਸਭ ਤੋਂ ਯਾਦਗਾਰ ਗੀਤ ਗਾਏ ਹਨ। ਲਤਾ ਮੰਗੇਸ਼ਕਰ ਨੇ ਭਾਰਤੀ ਸੈਨਾ ਅਤੇ ਰਾਸ਼ਟਰ ਨੂੰ ਸ਼ਰਧਾਂਜਲੀ ਵਜੋਂ ਆਪਣਾ ਆਖਰੀ ਗੀਤ 'ਸੌਗੰਧ ਮੁਝੇ ਇਸ ਮਿੱਟੀ ਕੀ' ਰਿਕਾਰਡ ਕੀਤਾ, ਜਿਸ ਨੂੰ ਮਯੂਰੇਸ਼ ਪਾਈ ਦੁਆਰਾ ਤਿਆਰ ਕੀਤਾ ਗਿਆ ਸੀ। ਇਹ 30 ਮਾਰਚ, 2019 ਨੂੰ ਰਿਲੀਜ਼ ਕੀਤਾ ਗਿਆ ਸੀ।

  Published by:Rupinder Kaur Sabherwal
  First published:

  Tags: Bollywood, Dilip kumar, Entertainment, Hindi Films, Lata Mangeshkar