Home /News /entertainment /

Laung Laachi 2: ਅਮਰ ਨੂਰੀ- ਜਸਵਿੰਦਰ ਬਰਾੜ ਨੇ ਗੀਤ 'ਤਾੜੀਆਂ' ਨਾਲ ਲੁੱਟੀ ਮਹਫਿਲ, ਵੀਡੀਓ 'ਚ ਦੇਖੋ ਵੱਖਰਾ ਅੰਦਾਜ਼

Amar Noori- Jaswinder Brar Song Taadiyan: ਐਮੀ ਵਿਰਕ (Ammy Virk), ਨੀਰੂ ਬਾਜਵਾ (Neeru Bajwa) ਅਤੇ ਅੰਬਰਦੀਪ ਸਿੰਘ (Amberdeep Singh) ਸਟਾਰਰ ਫਿਲਮ 'ਲੌਂਗ ਲਾਚੀ 2' (Laung laachi 2) ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਨਾ ਸਿਰਫ ਐਮੀ, ਨੀਰੂ ਬਾਜਵਾ ਬਲਕਿ ਅਮਰ ਨੂਰੀ (Amar Noori) ਅਤੇ ਜਸਵਿੰਦਰ ਬਰਾੜ (Jaswinder Brar) ਵੀ ਨਜ਼ਰ ਆਈ ਹੈ। ਜੀ ਹਾਂ, ਅਮਰ ਨੂਰੀ- ਜਸਵਿੰਦਰ ਬਰਾੜ ਦੁਆਰਾ ਗਾਇਆ ਗੀਤ 'ਤਾੜੀਆਂ' ਰਿਲੀਜ਼ ਹੋ ਚੁੱਕਾ ਹੈ। ਜਿਸ ਵਿੱਚ ਆਪਣੀ ਉੱਚੀ ਅਤੇ ਸੁੱਚੀ ਗਾਇਕੀ ਨਾਲ ਦੋਵਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ।

ਹੋਰ ਪੜ੍ਹੋ ...
  • Share this:

ਕਲਾਕਾਰ ਐਮੀ ਵਿਰਕ ਦੁਆਰਾ ਗੀਤ ਦਾ ਕਲਿੱਪ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ- ਬਹੁਤ ਸੋਹਣਾ ਗਾਣਾ ਸੱਜਣੋ ਇਹ. ਫਿਲਮ ਵਿੱਚ ਐਮੀ ਵਿਰਕ, ਨੀਰੂ ਬਾਜਵਾ ਅਤੇ ਅੰਬਰਦੀਪ ਸਿੰਘ ਦੀ ਜੋੜੀ ਇੱਕ ਵਾਰ ਫਿਰ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਵੇਗੀ। ਕਲਾਕਾਰਾਂ ਵੱਲੋਂ ਫਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਇਹ ਫਿਲਮ ਦੁਨੀਆ ਭਰ ਦੇ ਸਿਨੇਮਾਘਰਾਂ 'ਚ 19 ਅਗਸਤ, 2022 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫਿਲਮ ਦੇ ਆਫੀਸ਼ੀਅਲ ਪੋਸਟਰ ਵਿੱਚ ਨੀਰੂ ਬਾਜਵਾ ਨੂੰ ਰਾਣੀ ਦੀ ਤਰ੍ਹਾਂ ਪਹਿਰਾਵੇ 'ਚ ਗੁਲਾਬੀ ਗਾਊਨ 'ਚ ਸਵਿੰਗ ਲੈਂਦੇ ਦੇਖਿਆ ਗਿਆ। ਪ੍ਰਸ਼ੰਸ਼ਕਾਂ ਨੂੰ ਨੀਰੂ ਦਾ ਇਹ ਅੰਦਾਜ਼ ਬੇਹੱਦ ਪਸੰਦ ਆਇਆ।

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਫਿਲਮ ਲੌਂਗ ਲਾਚੀ ਨੂੰ 2018 ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਉਹ 3 ਇਕੱਠੇ ਸਨ। ਫਿਲਮ ਬਹੁਤ ਹਿੱਟ ਹੋ ਗਈ ਅਤੇ ਇਸਦਾ ਟਾਈਟਲ ਟਰੈਕ 'ਲੌਂਗ ਲਾਚੀ' ਯੂਟਿਊਬ 'ਤੇ ਇੱਕ ਅਰਬ ਤੋਂ ਵੱਧ ਵਿਊਜ਼ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਸੰਗੀਤ ਵੀਡੀਓ ਬਣ ਗਿਆ। ਇਹ ਫਿਲਮ ਬਾਕਸ ਆਫਿਸ 'ਤੇ ਵੀ ਸੁਪਰਹਿੱਟ ਰਹੀ ਸੀ।

4 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ, ਐਮੀ, ਅੰਬਰ ਅਤੇ ਨੀਰੂ ਇੱਕ ਸੀਕਵਲ ਲਈ ਦੁਬਾਰਾ ਇਕੱਠੇ ਹੋ ਰਹੇ ਹਨ। ਲੌਂਗ ਲਾਚੀ 2 ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਹੈ। ਕੋਵਿਡ ਨੇ ਉਦਯੋਗ ਵਿੱਚ ਹਰ ਕਿਸੇ ਲਈ ਚੀਜ਼ਾਂ ਨੂੰ ਮੁਸ਼ਕਿਲ ਬਣਾ ਦਿੱਤਾ ਅਤੇ ਇਸਨੇ ਲੌਂਗ ਲਾਚੀ 2 ਨੂੰ ਦੇਰੀ ਕਰਨ ਵਿੱਚ ਵੀ ਵੱਡੀ ਭੂਮਿਕਾ ਨਿਭਾਈ। ਪਰ ਹੁਣ, ਇੰਤਜ਼ਾਰ ਖਤਮ ਹੋ ਗਿਆ ਹੈ ਕਿਉਂਕਿ ਫਿਲਮ 19 ਅਗਸਤ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਅਸੀਂ ਉਮੀਦ ਕਰਦੇ ਹਾਂ ਕਿ ਫਿਲਮ ਬਾਕਸ ਆਫਿਸ 'ਤੇ ਕਮਾਲ ਕਰਨ 'ਚ ਸਫਲ ਰਹੇਗੀ। ਇੱਕ ਵਾਰ ਫਿਰ ਤੋਂ ਤਿੰਨਾਂ ਦੀ ਜੋੜੀ ਦਰਸ਼ਕਾਂ ਦਾ ਦਿਲ ਜਿੱਤੇਗੀ।
Published by:rupinderkaursab
First published:

Tags: Amar Noorie, Ammy Virk, Entertainment, Entertainment news, Neeru Bajwa, Pollywood, Punjabi industry

ਅਗਲੀ ਖਬਰ