Home /News /entertainment /

Pakistani Singer Passes Away: ਸੁਰਾਂ ਦੀ ਮਲਿਕਾ Nayyara Noor ਦਾ ਹੋਇਆ ਦਿਹਾਂਤ, ਪਾਕਿਸਤਾਨ 'ਚ ਸੋਗ ਦੀ ਲਹਿਰ

Pakistani Singer Passes Away: ਸੁਰਾਂ ਦੀ ਮਲਿਕਾ Nayyara Noor ਦਾ ਹੋਇਆ ਦਿਹਾਂਤ, ਪਾਕਿਸਤਾਨ 'ਚ ਸੋਗ ਦੀ ਲਹਿਰ

Pakistani Singer Passes Away: ਸੁਰਾਂ ਦੀ ਮਲਿਕਾ Nayyara Noor ਦਾ ਹੋਇਆ ਦਿਹਾਂਤ, ਪਾਕਿਸਤਾਨ 'ਚ ਸੋਗ ਦੀ ਲਹਿਰ

Pakistani Singer Passes Away: ਸੁਰਾਂ ਦੀ ਮਲਿਕਾ Nayyara Noor ਦਾ ਹੋਇਆ ਦਿਹਾਂਤ, ਪਾਕਿਸਤਾਨ 'ਚ ਸੋਗ ਦੀ ਲਹਿਰ

Pakistani Singer Nayyara Noor Passes Away: ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨਈਆਰਾ ਨੂਰ (Nayyara Noor) ਦਾ ਦਿਹਾਂਤ ਹੋ ਗਿਆ ਹੈ। ਗਾਇਕਾ ਨੇ 71 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਕਰਾਚੀ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੇ ਦਿਹਾਂਤ 'ਤੇ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਗਾਇਕਾ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਮੌਤ ਦੀ ਸੂਚਨਾ ਦਿੱਤੀ ਸੀ।

ਹੋਰ ਪੜ੍ਹੋ ...
 • Share this:

  Pakistani Singer Nayyara Noor Passes Away: ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨਈਆਰਾ ਨੂਰ (Nayyara Noor) ਦਾ ਦਿਹਾਂਤ ਹੋ ਗਿਆ ਹੈ। ਗਾਇਕਾ ਨੇ 71 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਹਨ। ਕਰਾਚੀ ਵਿੱਚ ਲੰਬੀ ਬਿਮਾਰੀ ਤੋਂ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰਕ ਸੂਤਰਾਂ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੇ ਦਿਹਾਂਤ 'ਤੇ ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਗਾਇਕਾ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਮੌਤ ਦੀ ਸੂਚਨਾ ਦਿੱਤੀ ਸੀ। 3 ਨਵੰਬਰ 1950 ਨੂੰ ਗੁਹਾਟੀ, ਅਸਾਮ ਵਿੱਚ ਜਨਮੀ ਨਈਆਰਾ ਨੂਰ ਪਾਕਿਸਤਾਨ ਸੰਗੀਤ ਉਦਯੋਗ ਵਿੱਚ ਇੱਕ ਵੱਡਾ ਨਾਮ ਸੀ। ਉਹ 7 ਸਾਲ ਦੀ ਉਮਰ ਤੱਕ ਆਸਾਮ ਵਿੱਚ ਰਹੀ ਅਤੇ ਬਾਅਦ ਵਿੱਚ ਆਪਣੇ ਪਰਿਵਾਰ ਨਾਲ ਪਾਕਿਸਤਾਨ ਚਲੀ ਗਈ।

  ਲੋਕ ਕਹਿੰਦੇ ਸੀ ਸੁਰਾਂ ਦੀ ਮਲਿਕਾ

  ਮਰਹੂਮ ਗਾਇਕ ਨੂੰ ਕਾਨਨ ਦੇਵੀ ਅਤੇ ਕਮਲਾ ਦੇ ਭਜਨਾਂ ਦੇ ਨਾਲ-ਨਾਲ ਬੇਗਮ ਅਖਤਰ ਦੀਆਂ ਗ਼ਜ਼ਲਾਂ ਅਤੇ ਠੁਮਰੀ ਤੋਂ ਪ੍ਰੇਰਿਤ ਕਿਹਾ ਜਾਂਦਾ ਹੈ। ਪਾਕਿਸਤਾਨ ਦੇ ਲੋਕ ਉਸ ਨੂੰ ਸੁਰਾਂ ਦੀ ਮਲਿਕਾ ਕਹਿੰਦੇ ਸਨ। ਉਸਨੇ ਗ਼ਾਲਿਬ ਅਤੇ ਫ਼ੈਜ਼ ਅਹਿਮਦ ਫ਼ੈਜ਼ ਵਰਗੇ ਪ੍ਰਸਿੱਧ ਸ਼ਾਇਰਾਂ ਦੁਆਰਾ ਲਿਖੀਆਂ ਗ਼ਜ਼ਲਾਂ ਗਾਈਆਂ ਹਨ। ਇੰਨਾ ਹੀ ਨਹੀਂ, ਨੂਰ ਨੇ ਮੇਹਦੀ ਹਸਨ ਅਤੇ ਅਹਿਮਦ ਰਸ਼ਦੀ ਵਰਗੇ ਦਿੱਗਜ ਕਲਾਕਾਰਾਂ ਨਾਲ ਵੀ ਪਰਫਾਰਮ ਕੀਤਾ।

  ਉੱਘੀ ਗਾਇਕਾ ਨਈਆਰਾ ਨੂਰ ਨੂੰ ਕਈ ਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸਾਲ 2006 ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਪ੍ਰਾਈਡ ਆਫ ਪਰਫਾਰਮੈਂਸ ਅਵਾਰਡ ਦੇ ਨਾਲ ਬੁਲਬੁਲ-ਏ-ਪਾਕਿਸਤਾਨ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਸੀ। ਨੂਰ ਨੂੰ 1973 ਵਿੱਚ ਨਿਗਾਰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਨੂਰ ਨੇ ਕਦੇ ਸੰਗੀਤ ਦੀ ਸਿੱਖਿਆ ਨਹੀਂ ਲਈ ਸੀ।

  Published by:rupinderkaursab
  First published:

  Tags: Death, Entertainment news, Pakistan, Singer