HOME » NEWS » Films

ਜਨਮਦਿਨ ਵਿਸ਼ੇਸ਼: ਇਨ੍ਹਾਂ ਕਿਰਦਾਰਾਂ ਵਿੱਚ 'ਪ੍ਰਾਣ' ਫੂਕਣ ਵਾਲਾ ਬਿਹਤਰੀਨ ਖਲਨਾਇਕ

News18 Punjabi | News18 Punjab
Updated: February 12, 2021, 3:56 PM IST
share image
ਜਨਮਦਿਨ ਵਿਸ਼ੇਸ਼: ਇਨ੍ਹਾਂ ਕਿਰਦਾਰਾਂ ਵਿੱਚ 'ਪ੍ਰਾਣ' ਫੂਕਣ ਵਾਲਾ ਬਿਹਤਰੀਨ ਖਲਨਾਇਕ

  • Share this:
  • Facebook share img
  • Twitter share img
  • Linkedin share img
"ਯਹਾਂ ਸ਼ੇਰ ਖਾਨ ਕੋ ਕੌਣ ਨਹੀਂ ਜਾਨਤਾ"...ਪ੍ਰਾਣ ਦੀ ਫਿਲਮ ਦਾ ਇਹ ਡਾਇਲੌਗ ਉਨ੍ਹਾਂ ਦੇ ਆਪਣੇ ਲਈ ਵੀ ਬਿਲਕੁਲ ਫਿੱਟ ਬੈਠਦਾ ਹੈ ਕਿਉਂਕਿ ਇੱਥੇ ਪ੍ਰਾਣ ਨੂੰ ਕੌਣ ਨਹੀਂ ਜਾਣਦਾ। ਭਾਰਤੀ ਸਿਨੇਮਾ (Indian Cinema) ਦੇ ਇਸ ਬਿਹਤਰੀਨ ਖਲਨਾਇਕ (Villain) ਨੇ ਆਪਣੇ ਹਰ ਕਿਰਦਾਰ ਵਿੱਚ 'ਪ੍ਰਾਣ' ਪਾ ਦਿੱਤੇ ਅਤੇ ਸਦੀ ਦੇ ਮਹਾਂ-ਨਾਇਕ ਅਮਿਤਾਭ ਬੱਚਨ ਤੋਂ ਵੀ ਵੱਧ ਫੀਸ ਲਈ। ਪ੍ਰਾਣ ਨੇ ਖਲਨਾਇਕ ਦੇ ਰੂਪ ਵਿੱਚ ਇੰਨਾ ਪ੍ਰਭਾਵਸ਼ਾਲੀ ਕੰਮ ਕੀਤਾ ਕਿ ਇੱਕ ਸਮੇਂ ਤਾਂ ਲੋਕ ਉਨ੍ਹਾਂ ਨੂੰ ਸੱਚਮੁੱਚ ਹੀ ਗੁੰਡਾ ਤੇ ਬੁਰਾ ਸਮਝਣ ਲੱਗ ਪਏ ਸਨ। ਇਹ ਉਨ੍ਹਾਂ ਦੀ ਸ਼ਾਨਦਾਰ ਕਲਾਕਾਰੀ ਦਾ ਹੀ ਕਮਾਲ ਸੀ ਕਿ ਇੱਕ ਵਾਰ ਜਦੋ ਉਹ ਆਪਣੇ ਦੋਸਤ ਨਾਲ ਉਸਦੇ ਘਰ ਗਏ ਤਾਂ ਦੋਸਤ ਦੀ ਭੈਣ ਨੇ ਪ੍ਰਾਣ ਬਾਰੇ ਕਿਹਾ ਕਿ ਅਜਿਹੇ ਬਦਮਾਸ਼ ਨੂੰ ਘਰ ਨਾ ਲਿਆਇਆ ਕਰੋ।

ਪ੍ਰਾਣ ਦਾ ਜਨਮ 12 ਫ਼ਰਵਰੀ, 1920 ਨੂੰ ਪੁਰਾਣੀ ਦਿੱਲੀ ਦੇ ਬੱਲੀਮਾਰਾਂ ਇਲਾਕੇ ਵਿੱਚ ਹੋਇਆ ਅਤੇ ਉਨ੍ਹਾਂ ਦੇ ਬਚਪਨ ਦਾ ਨਾਮ ਪ੍ਰਾਣ ਕ੍ਰਿਸ਼ਨ ਸਿਕੰਦ ਸੀ। ਹਿੰਦੀ ਸਿਨੇਮਾ ਵਿਚ 350 ਤੋਂ ਵੀ ਜ਼ਿਆਦਾ ਵਿੱਚ ਕੰਮ ਕਰ ਚੁੱਕੇ ਪ੍ਰਾਣ ਨੂੰ ਪੜ੍ਹਾਈ ਵਿਚ ਕੁੱਝ ਦਿਲਚਸਪੀ ਨਹੀਂ ਸੀ। ਉਨ੍ਹਾਂ ਨੇ ਫੋਟੋਗ੍ਰਾਫੀ ਨਾਲ ਜੁੜਿਆ ਕੋਰਸ ਕੀਤਾ ਅਤੇ ਰਾਮਲੀਲਾ ਵਿੱਚ ਸੀਤਾ ਦਾ ਰੋਲ ਵੀ ਨਿਭਾਇਆ। ਕਿਹਾ ਜਾਂਦਾ ਹੈ ਕਿ ਪ੍ਰਾਣ ਨੂੰ 6ਵੀਂ ਕਲਾਸ ਤੋਂ ਹੀ ਸਿਗਰੇਟ ਪੀਣ ਦੀ ਲਤ ਲੱਗ ਗਈ ਸੀ ਤੇ ਇਸੇ ਵਜ੍ਹਾ ਕਾਰਨ ਉਨ੍ਹਾਂ ਨੂੰ ਪੰਜਾਬੀ ਫਿਲਮ ਯਮਲਾ ਜੱਟ ਵਿਚ ਆਪਣਾ ਪਹਿਲਾ ਰੋਲ ਵੀ ਮਿਲਿਆ।

ਉਂਝ ਤਾਂ ਪ੍ਰਾਣ ਦੀਆਂ ਫ਼ਿਲਮਾਂ ਅਤੇ ਕਿਰਦਾਰਾਂ ਦੀ ਲਿਸਟ ਬਹੁਤ ਲੰਬੀ ਹੈ ਪਰ ਕੁੱਝ ਰੋਲ ਅਜਿਹੇ ਹਨ ਜਿਨ੍ਹਾਂ ਨੂੰ ਪ੍ਰਾਣ ਯਾਦਗਾਰ ਬਣਾ ਗਏ। ਆਓ ਉਨ੍ਹਾਂ ਦੇ ਇਨ੍ਹਾਂ ਕਿਰਦਾਰਾਂ ਨੂੰ ਯਾਦ ਕਰਦੇ ਹੋਏ ਪ੍ਰਾਣ ਨੂੰ ਸ਼ਰਧਾਂਜਲੀ ਭੇਟ ਕਰੀਏ..
ਜਿਸ ਦੇਸ਼ ਮੇਂ ਗੰਗਾ ਬਹਤੀ ਹੈ - ਰਾਕਾ

ਪ੍ਰਾਣ ਦੇ ਡਾਕੂ ਵਾਲੇ ਕਿਰਦਾਰ ਰਾਕਾ ਨੂੰ ਭਲਾ ਕੌਣ ਭੁੱਲ ਸਕਦਾ ਹੈ? ਉਨ੍ਹਾਂ ਦਾ ਡਾਇਲੌਗ '' ਤੁਮਹਾਰਾ ਬਾਪ ਰਾਕਾ '' ਅੱਜ ਤੱਕ ਫਿਲਮ ਪ੍ਰੇਮੀਆਂ ਦੇ ਜ਼ਹਿਨ ਵਿੱਚ ਵਸਿਆ ਹੋਇਆ ਹੈ।

ਜ਼ੰਜੀਰ - ਸ਼ੇਰ ਖਾਨ

ਫਿਲਮ ਵਿੱਚ ਪ੍ਰਾਣ ਨੇ ਸ਼ੇਰ ਖਾਨ ਦਾ ਰੋਲ ਕੀਤਾ ਜੋ ਕਿ ਅਮਿਤਾਭ ਬੱਚਨ ਦੁਆਰਾ ਨਿਭਾਏ ਗਏ ਨੌਜਵਾਨ ਇੰਸਪੈਕਟਰ ਵਿਜੈ ਦਾ ਵਫ਼ਾਦਾਰ ਦੋਸਤ ਬਣ ਜਾਂਦਾ ਹੈ। ਪ੍ਰਾਣ ਦਾ ਸੰਵਾਦ, "ਚੋਰੋਂ ਕੇ ਭੀ ਉਸੂਲ ਹੋਤੇ ਹੈਂ" ਲਗਭਗ ਹਰ ਕਿਸੇ ਦਾ ਮਨਪਸੰਦ ਰਿਹਾ।

ਪੱਥਰ ਕੇ ਸਨਮ - ਲਾਲਾ ਭਗਤ ਰਾਮ

ਪ੍ਰਾਣ ਦਾ ਇਕ ਹੋਰ ਯਾਦਗਾਰੀ ਖਲਨਾਇਕ ਕਿਰਦਾਰ, ਲਾਲਾ ਭਗਤ ਰਾਮ ਸੀ। ਜੋ ਆਪਣੀ ਸਿਗਰੇਟ ਦਾ ਕਸ਼ ਲੈਂਦੇ ਹੋਏ ਬੋਲਦਾ ਹੈ "ਕਿਉਂ, ਠੀਕ ਹੈ ਨਾ ਠੀਕ? "

ਉਕਪਕਾਰ - ਮੰਗਲ ਚਾਚਾ

ਮੰਗਲ ਚਾਚਾ ਬਣ ਕੇ, ਪ੍ਰਾਣ ਨੇ ਫਿਲਮ ਵਿੱਚ ਇੱਕ ਨੇਕ ਦਿਲ ਅਪਾਹਜ ਕਿਸਾਨ ਦੀ ਭੂਮਿਕਾ ਨਿਭਾਈ। ਜਿੱਥੇ ਉਹ ਮਨੋਜ ਕੁਮਾਰ ਦੇ ਕਿਰਦਾਰ ਨੂੰ ਆਪ ਤੋਂ ਪਹਿਲਾਂ ਦੂਜਿਆਂ ਬਾਰੇ ਸੋਚਣਾ ਸਿਖਾਉਂਦਾ ਹੈ। ਉਨ੍ਹਾਂ ਦਾ ਇਹ ਕਿਰਦਾਰ ਸਬੂਤ ਹੈ ਕਿ ਪ੍ਰਾਣ ਨੈਗੇਟਿਵ ਕਿਰਦਾਰ ਦੇ ਨਾਲ ਇੱਕ ਪਾਜ਼ੀਟਿਵ ਕਿਰਦਾਰ ਵੀ ਉੰਨੇ ਹੀ ਸ਼ਾਨਦਾਰ ਤਰੀਕੇ ਨਾਲ ਨਿਭਾਉਂਦੇ ਸਨ।

ਹਾਫ਼ ਟਿਕਟ - ਰਾਜਾ ਬਾਬੂ

ਪ੍ਰਾਣ ਦਾ ਸਮੱਗਲਰ ਕਿਰਦਾਰ ਰਾਜਾ ਬਾਬੂ,  ਕਿਸ਼ੋਰ ਕੁਮਾਰ ਦੇ ਕਿਰਦਾਰ ਵਿਜੈ ਨੂੰ ਇਸਤੇਮਾਲ ਕਰ ਹੀਰਿਆਂ ਦੀ ਸਮਗਲਿੰਗ ਕਰਦਾ ਹੈ। ਫਿਲਮ ਦਾ ਸਭ ਤੋਂ ਯਾਦਗਾਰ ਭਾਗ ਉਹ ਹੈ ਜਦੋਂ ਕਿਸ਼ੋਰ ਕੁਮਾਰ ਇੱਕ ਔਰਤ ਦਾ ਭੇਸ ਬਣਾਉਂਦੇ ਹਨ ਅਤੇ ਪ੍ਰਾਣੀ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ ਅਤੇ ਗਾਣਾ ਆਉਂਦਾ ਹੈਂ- ਆਕੇ ਸੀਧੀ ਲਗੀ ਮੇਰੇ ਦਿਲ ਪੇ ਕਟਰੀਆ।

ਪਰਿਚੈ - ਰਾਜਾ ਸਾਹਿਬ

ਇਸ ਫਿਲਮ ਵਿੱਚ ਵੀ ਪ੍ਰਾਣ ਨੇ ਰਾਜਾ ਸਾਹਿਬ ਦਾ ਕਿਰਦਾਰ ਨਿਭਾਇਆ ਜਿਸ ਵਿੱਚ ਉਨ੍ਹਾਂ ਨੇ ਇੱਕ ਪਿਤਾ ਅਤੇ ਸਖਤ ਦਾਦਾ ਦੇ ਰੂਪ ਵਿੱਚ ਸ਼ਾਨਦਾਰ ਅਭਿਨੈ ਕੀਤਾ।

ਕਸ਼ਮੀਰ ਕੀ ਕਲੀ - ਮੋਹਨ

ਕਸ਼ਮੀਰ ਵਿੱਚ ਫੁੱਲ ਵੇਚਣ ਵਾਲੀ ਚੰਪਾ (ਸ਼ਰਮੀਲਾ ਟੈਗੋਰ) ਅਤੇ ਰਾਜੀਵ (ਸ਼ਮੀ ਕਪੂਰ) ਦੇ ਪਿਆਰ ਵਿੱਚ ਰੋੜਾ ਬਣਦੇ ਹੋਏ..ਮੋਹਨ ਉਰਫ ਪ੍ਰਾਣ ਨੇ ਗ਼ਜ਼ਬ ਦੀ ਐਕਟਿੰਗ ਕੀਤੀ।
Published by: Anuradha Shukla
First published: February 12, 2021, 3:49 PM IST
ਹੋਰ ਪੜ੍ਹੋ
ਅਗਲੀ ਖ਼ਬਰ