ਚੜ੍ਹਦੇ ਪੰਜਾਬ ਦੇ 3 ਨੌਜਵਾਨਾਂ ਨੇ ਦੱਸੀਆਂ 'ਲਹਿੰਦੇ ਪੰਜਾਬ' ਦੀਆਂ ਬਾਤਾਂ

Damanjeet Kaur
Updated: January 8, 2019, 5:17 PM IST
ਚੜ੍ਹਦੇ ਪੰਜਾਬ ਦੇ 3 ਨੌਜਵਾਨਾਂ ਨੇ ਦੱਸੀਆਂ 'ਲਹਿੰਦੇ ਪੰਜਾਬ' ਦੀਆਂ ਬਾਤਾਂ
ਚੜ੍ਹਦੇ ਪੰਜਾਬ ਦੇ 3 ਨੌਜਵਾਨਾਂ ਨੇ ਦੱਸੀਆਂ 'ਲਹਿੰਦੇ ਪੰਜਾਬ' ਦੀਆਂ ਬਾਤਾਂ
Damanjeet Kaur
Updated: January 8, 2019, 5:17 PM IST
ਪੰਜਾਬ ਕਲਾ ਪਰਿਸ਼ਦ ਵਲੋਂ ਕਲਾ ਭਵਨ ਦੇ ਵਿਹੜੇ ਵਿੱਚ ਕਰਵਾਏ ਗਏ ਸਾਹਿਤਕ ਪ੍ਰੋਗਰਾਮ "ਲਹਿੰਦਾ ਪੰਜਾਬ ਗੱਲਾਂ ਬਾਤਾਂ" ਅਧੀਨ "ਲਹਿੰਦੇ ਪੰਜਾਬ" ਬਾਰੇ ਤਿੰਨ ਯੁਵਾ ਅਦੀਬਾਂ ਵਲੋਂ ਆਪਣੀ ਪਾਕਿਸਤਾਨ ਯਾਤਰਾ ਬਾਰੇ ਦਿਲਚਸਪ ਗੱਲਾਂ ਬਾਤਾਂ ਕੀਤੀਆਂ ਗਈਆਂ। ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਤਿੰਨੋ ਅਦੀਬਾਂ ਫਿਲਮਕਾਰ ਜੱਸੀ ਸੰਘਾ ਸੁਖਨਸਾਜ਼ ਸਿੰਘ ਤੇ ਰਾਵੀ ਸੰਧੂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਸੁਨਖੇ ਕਲਾਮਈ ਜੀਵਨ ਦੀ ਕਾਮਨਾ ਕਤੀ।

ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਮੰਚ ਸੰਚਾਲਣ ਕਰਦਿਆਂ ਤਿੰਨੋ ਅਦੀਬਾਂ ਦੀ ਪੱਤਰਕਾਰ, ਫਿਲਮਕਾਰੀ ਤੇ ਵਿਦਿਅਕ ਖੇਤਰ ਬਾਰੇ ਵਿਸਤਾਰ ਨਾਲ ਚਾਨਣਾ ਪਾਇਆ। ਰਾਵੀ ਸੰਧੂ ਨੇ ਦੱਸਿਆ ਕਿ ਪਾਕਿਸਤਾਨੀ ਫੇਰੀ ਸਮੇਂ ਉਹ ਆਪਣੇ ਮਨ ਵਿਚ ਅਮਿੱਟ ਯਾਦਾਂ ਸਮੋ ਕੇ ਆਈ ਜੋ ਉਮਰ ਭਰ ਤਾਜ਼ੀਆਂ ਰਹਿਣਗੀਆਂ। ਸੁਖਨਸਾਜ਼ ਸਿੰਘ ਨੇ ਵੀ ਆਪਣੀ ਫੇਰੀ ਨੂੰ ਬੇਹੱਦ ਭਾਵਪੂਰਨ ਦਸਿਆ। ਜੱਸੀ ਸੰਘਾ ਨੇ ਦਿਲਚਸਪ ਢੰਗ ਨਾਲ ਆਪਣੇ ਸਫਰਨਾਮਾ ਅੰਸ਼ ਨੂੰ ਪੇਸ਼ ਕਰਦਿਆਂ ਕਿਹਾ ਕਿ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਚੇਤੇ ਕਰਦਿਆਂ ਅੱਖਾਂ ਭਰ ਆਈਆਂ ਹਨ।

 
First published: January 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...