Home /News /entertainment /

ਦਾਨਵੀਰ ਸਰਦਾਰ ਸੁਰਿੰਦਰ ਪਾਲ ਸਿੰਘ ਓਬਰਾਏ ਦੀ ਜ਼ਿੰਦਗੀ ਸਿਲਵਰ ਸਕਰੀਨ 'ਤੇ ਆਵੇਗੀ ਨਜ਼ਰ

ਦਾਨਵੀਰ ਸਰਦਾਰ ਸੁਰਿੰਦਰ ਪਾਲ ਸਿੰਘ ਓਬਰਾਏ ਦੀ ਜ਼ਿੰਦਗੀ ਸਿਲਵਰ ਸਕਰੀਨ 'ਤੇ ਆਵੇਗੀ ਨਜ਼ਰ

ਦਾਨਵੀਰ ਸਰਦਾਰ ਸੁਰਿੰਦਰ ਪਾਲ ਸਿੰਘ ਓਬਰਾਏ ਦੀ ਜ਼ਿੰਦਗੀ ਸਿਲਵਰ ਸਕਰੀਨ 'ਤੇ ਆਵੇਗੀ ਨਜ਼ਰ 
 (ਸੰਕੇਤਕ ਫੋਟੋ)

ਦਾਨਵੀਰ ਸਰਦਾਰ ਸੁਰਿੰਦਰ ਪਾਲ ਸਿੰਘ ਓਬਰਾਏ ਦੀ ਜ਼ਿੰਦਗੀ ਸਿਲਵਰ ਸਕਰੀਨ 'ਤੇ ਆਵੇਗੀ ਨਜ਼ਰ (ਸੰਕੇਤਕ ਫੋਟੋ)

NRI Surinder Pal Singh Oberoi s Biopic: ਬਾਲੀਵੁੱਡ ਫਿਲਮ ਨਿਰਮਾਤਾ ਮਹੇਸ਼ ਭੱਟ (Mahesh Bhatt) ਅਰਬਪਤੀ ਪਰਉਪਕਾਰੀ ਅਤੇ ਦੁਬਈ ਸਥਿਤ ਐਨਆਰਆਈ ਸੁਰਿੰਦਰ ਪਾਲ ਸਿੰਘ ਓਬਰਾਏ (NRI Surinder Pal Singh Oberoi) ਦੇ ਚੈਰੀਟੇਬਲ ਪਹਿਲਕਦਮੀਆਂ ਤੋਂ ਪ੍ਰਭਾਵਿਤ ਹੋਏ ਹਨ, ਜੋ ਦਲਿਤਾਂ ਨੂੰ ਇੱਕ ਵਧੀਆ ਜੀਵਨ ਜਿਉਣ ਲਈ ਆਪਣੀ ਕਮਾਈ ਦਾ 98 ਪ੍ਰਤੀਸ਼ਤ ਦਾਨ ਕਰਦੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਫਿਲਮ ਨਿਰਮਾਤਾ ਮਹੇਸ਼ ਭੱਟ ਸੁਰਿੰਦਰ ਪਾਲ ਸਿੰਘ ਓਬਰਾਏ ਦੀ ਬਾਇਓਪਿਕ ਦਾ ਨਿਰਦੇਸ਼ਨ ਕਰ ਰਹੇ ਹਨ।

ਹੋਰ ਪੜ੍ਹੋ ...
  • Share this:

    ਦਰਅਸਲ, ਮਹੇਸ਼ ਭੱਟ ਕਾਰੋਬਾਰੀ ਦੇ ਜੀਵਨ ਅਤੇ ਸਮੇਂ 'ਤੇ 2 ਘੰਟੇ 40 ਮਿੰਟ ਦੀ ਬਾਇਓਪਿਕ ਦਾ ਨਿਰਦੇਸ਼ਨ ਕਰ ਰਹੇ ਹਨ। ਅਜੇ ਦੇਵਗਨ ਓਬਰਾਏ ਦੀ ਭੂਮਿਕਾ ਨਿਭਾਉਣਗੇ, ਜਿਸ ਦਾ ਨਿਰਮਾਣ ਪੈਰਾਮਾਊਂਟ ਸਟੂਡੀਓਜ਼ ਵੱਲੋਂ ਕੀਤਾ ਜਾ ਰਿਹਾ ਹੈ। ਫਿਲਮਫੇਅਰ ਅਵਾਰਡ ਜੇਤੂ ਰਿਤੇਸ਼ ਸ਼ਾਹ ਦੁਆਰਾ ਸਕਰੀਨਪਲੇ ਲਿਖਿਆ ਜਾ ਰਿਹਾ ਹੈ, ਜਿਸ ਨੇ ਕਹਾਣੀ, ਪਿੰਕ, ਏਅਰਲਿਫਟ ਅਤੇ ਰੇਡ ਲਈ ਸਕ੍ਰੀਨਪਲੇ ਵੀ ਲਿਖੇ ਗਏ ਹਨ।

    ਸ਼ੂਟਿੰਗ ਅਗਲੇ ਮਹੀਨੇ ਸ਼ੁਰੂ ਹੋਣ ਵਾਲੀ ਹੈ। ਫਿਲਮ ਦੇ ਓਟੀਟੀ ਪਲੇਟਫਾਰਮਾਂ ਅਤੇ ਸਿਨੇਮਾਘਰਾਂ 'ਤੇ ਆਉਣ ਤੋਂ ਪਹਿਲਾਂ, ਨੈੱਟਫਲਿਕਸ 7 ਸਤੰਬਰ ਨੂੰ 'ਪਹਿਚਾਣ' ਨਾਂ ਦੀ 50 ਮਿੰਟ ਦੀ ਦਸਤਾਵੇਜ਼ੀ ਫਿਲਮ ਦੀ ਸਕ੍ਰੀਨਿੰਗ ਕਰ ਰਿਹਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਓਬਰਾਏ ਨੇ ਆਪਣੀ ਜਵਾਨੀ ਵਿਚ ਸਿਰਫ 350 ਰੁਪਏ ਆਪਣੀ ਜੇਬ ਵਿਚ ਰੱਖ ਕੇ ਘਰ ਛੱਡਣ ਤੋਂ ਬਾਅਦ ਇਸ ਨੂੰ ਵੱਡਾ ਬਣਾਇਆ।

    ਕਾਬਿਲੇਗੌਰ ਹੈ ਕਿ  ਸੁਰਿੰਦਰ ਪਾਲ ਸਿੰਘ ਓਬਰਾਏ ਨੇ ਕੋਰੋਨਾ ਮਹਾਮਾਰੀ ਵਿੱਚ ਲੋਕਾਂ ਦੀ ਖੂਬ ਮਦਦ ਕੀਤੀ। ਉਹ ਆਪਣੇ ਪਰਉਪਕਾਰੀ ਦੇ ਕੰਮਾਂ ਦੇ ਚੱਲਦੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਉਨ੍ਹਾਂ ਦੇ ਨੇਕ ਕੰਮਾਂ ਨੂੰ ਦੇਖਦੇ ਹੋਏ ਫਿਲਮ ਨਿਰਮਾਤਾ ਮਹੇਸ਼ ਭੱਟ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਸਿਲਵਰ ਸਕ੍ਰੀਨ ਦੇ ਜਰਿਏ ਸਾਰਿਆਂ ਦੇ ਸਾਹਮਣੇ ਲਿਆਉਣ ਦਾ ਫੈਸਲਾ ਕੀਤਾ।
    Published by:rupinderkaursab
    First published:

    Tags: Biopic, Bollywood, Entertainment news, Hindi Films

    ਅਗਲੀ ਖਬਰ