Home /News /entertainment /

'Liger' ਨਿਰਦੇਸ਼ਕ ਪੁਰੀ ਜਗਨਨਾਥ ਨੂੰ ਛੱਡਣਾ ਪਿਆ ਮੁੰਬਈ, ਵਜ੍ਹਾ ਉੱਡਾ ਦੇਵੇਗੀ ਹੋਸ਼

'Liger' ਨਿਰਦੇਸ਼ਕ ਪੁਰੀ ਜਗਨਨਾਥ ਨੂੰ ਛੱਡਣਾ ਪਿਆ ਮੁੰਬਈ, ਵਜ੍ਹਾ ਉੱਡਾ ਦੇਵੇਗੀ ਹੋਸ਼

'Liger' ਨਿਰਦੇਸ਼ਕ ਪੁਰੀ ਜਗਨਨਾਥ ਨੂੰ ਛੱਡਣਾ ਪਿਆ ਮੁੰਬਈ, ਵਜ੍ਹਾ ਉੱਡਾ ਦੇਵੇਗੀ ਹੋਸ਼

'Liger' ਨਿਰਦੇਸ਼ਕ ਪੁਰੀ ਜਗਨਨਾਥ ਨੂੰ ਛੱਡਣਾ ਪਿਆ ਮੁੰਬਈ, ਵਜ੍ਹਾ ਉੱਡਾ ਦੇਵੇਗੀ ਹੋਸ਼

'Liger' Director Puri Jagannath had to leave Mumbai: ਫ਼ਿਲਮ 'ਲਾਈਗਰ' (Liger) ਬੁਰੀ ਤਰ੍ਹਾਂ ਫਲਾਪ ਹੋ ਗਈ ਹੈ। ਇਸ ਫ਼ਿਲਮ ਤੋਂ ਨਿਰਮਾਤਾਵਾਂ ਅਤੇ ਪ੍ਰਸ਼ੰਸਕਾਂ ਨੂੰ ਬਹੁਤ ਉਮੀਦਾਂ ਸਨ, ਪਰ ਇਹ ਫ਼ਿਲਮ ਕਾਮਯਾਬ ਨਹੀਂ ਹੋ ਸਕੀ। ਇਸ ਫ਼ਿਲਮ ਦੇ ਫਲਾਪ ਹੋਣ ਕਾਰਨ ਮੇਕਰਸ ਨੂੰ ਭਾਰੀ ਨੁਕਸਾਨ ਹੋਇਆ ਹੈ। ਹਾਲ ਹੀ ਵਿੱਚ ਖ਼ਬਰ ਮਿਲੀ ਹੈ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਪੁਰੀ ਜਗਨਨਾਥ ਨੂੰ ਪੈਸੇ ਦੀ ਤੰਗੀ ਕਾਰਨ ਆਪਣਾ ਮੁੰਬਈ ਵਾਲਾ ਘਰ ਛੱਡਣਾ ਪੈ ਰਿਹਾ ਹੈ।

ਹੋਰ ਪੜ੍ਹੋ ...
  • Share this:

'Liger' Director Puri Jagannath had to leave Mumbai: ਫ਼ਿਲਮ 'ਲਾਈਗਰ' (Liger) ਬੁਰੀ ਤਰ੍ਹਾਂ ਫਲਾਪ ਹੋ ਗਈ ਹੈ। ਇਸ ਫ਼ਿਲਮ ਤੋਂ ਨਿਰਮਾਤਾਵਾਂ ਅਤੇ ਪ੍ਰਸ਼ੰਸਕਾਂ ਨੂੰ ਬਹੁਤ ਉਮੀਦਾਂ ਸਨ, ਪਰ ਇਹ ਫ਼ਿਲਮ ਕਾਮਯਾਬ ਨਹੀਂ ਹੋ ਸਕੀ। ਇਸ ਫ਼ਿਲਮ ਦੇ ਫਲਾਪ ਹੋਣ ਕਾਰਨ ਮੇਕਰਸ ਨੂੰ ਭਾਰੀ ਨੁਕਸਾਨ ਹੋਇਆ ਹੈ। ਹਾਲ ਹੀ ਵਿੱਚ ਖ਼ਬਰ ਮਿਲੀ ਹੈ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਪੁਰੀ ਜਗਨਨਾਥ ਨੂੰ ਪੈਸੇ ਦੀ ਤੰਗੀ ਕਾਰਨ ਆਪਣਾ ਮੁੰਬਈ ਵਾਲਾ ਘਰ ਛੱਡਣਾ ਪੈ ਰਿਹਾ ਹੈ। ਉਹ ਸੁਪਨਿਆਂ ਦੇ ਸ਼ਹਿਰ ਨੂੰ ਛੱਡ ਕੇ ਹੈਦਰਾਬਾਦ ਸਥਿਤ ਆਪਣੇ ਘਰ ਪਰਤਣ ਦੀ ਯੋਜਨਾ ਬਣਾ ਰਹੇ ਹਨ।

ਫਲਾਪ ਫ਼ਿਲਮ ਲਾਈਗਰ ਦੇ ਨਿਰਦੇਸ਼ਕ ਦੀ ਸਥਿਤੀ

'ਲਾਈਗਰ' (Liger) ਫ਼ਿਲਮ ਦੇ ਫਲਾਪ ਹੋਣ ਤੋਂ ਬਾਅਦ ਨਿਰਦੇਸ਼ਕ ਪੁਰੀ ਜਗਨਨਾਥ ਪੈਸੇ ਦੀ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਸ ਕਰਕੇ ਉਨ੍ਹਾਂ ਨੂੰ ਆਪਣੇ ਮੁੰਬਈ ਵਾਲੇ ਘਰ ਦਾ ਕਿਰਾਇਆ ਦੇਣਾ ਵੀ ਮੁਸ਼ਕਿਲ ਹੋ ਗਿਆ ਹੈ। ਉਹ ਮੁੰਬਈ ਦੇ ਇੱਕ ਪੌਸ਼ ਸੀ-ਫੇਸਿੰਗ ਅਪਾਰਟਮੈਂਟ ਵਿੱਚ ਰਹਿ ਰਹੇ ਸਨ। ਉਨ੍ਹਾਂ ਦੇ ਘਰ ਦਾ ਕਿਰਾਇਆ 10 ਲੱਖ ਰੁਪਏ ਪ੍ਰਤੀ ਮਹੀਨਾ ਹੈ ਅਤੇ ਰੱਖ-ਰਖਾਅ ਦੀ ਫੀਸ ਵੱਖਰੀ ਲਈ ਜਾਂਦੀ ਹੈ। ਹੈਦਰਾਬਾਦ ਦੇ ਜੁਬਲੀ ਹਿਲਜ਼ ਇਲਾਕੇ ਵਿੱਚ ਉਨ੍ਹਾਂ ਦਾ ਇੱਕ ਬੰਗਲਾ ਹੈ।

ਲਾਈਗਰ ਫ਼ਿਲਮ ਨਾਲ ਹੋਣ ਵਾਲਾ ਨੁਕਸਾਨ

'ਲਾਈਗਰ' ਫ਼ਿਲਮ ਦੇ ਫਲਾਪ ਤੋਂ ਇਲਾਵਾ ਪੁਰੀ ਜਗਨਨਾਥ ਨੂੰ ਇਕ ਹੋਰ ਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਅਗਲੀ ਫ਼ਿਲਮ 'ਜਨ ਗਣ ਮਨ' ਕੈਨਡ ਹੋ ਚੁੱਕੀ ਹੈ। ਇਸ 'ਚ ਸਿਰਫ ਵਿਜੇ ਦੇਵਰਕੋਂਡਾ ਨਜ਼ਰ ਆਉਣ ਵਾਲੇ ਹਨ। 'Liger' ਦੇ ਰਿਲੀਜ਼ ਤੋਂ ਪਹਿਲਾਂ ਹੀ ਇਸ ਫ਼ਿਲਮ ਦਾ ਐਲਾਨ ਕੀਤਾ ਗਿਆ ਸੀ, ਪਰ ਬਾਕਸ ਆਫਿਸ 'ਤੇ ਲਾਈਗਰ ਦੀ ਮਾੜੀ ਕਿਸਮਤ ਨੂੰ ਦੇਖਦੇ ਹੋਏ ਹੁਣ ਹਾਲਾਤ ਬਦਲ ਗਏ ਹਨ। ਵਿਜੇ ਦੇਵਰਕੋਂਡਾ ਅਤੇ ਪੁਰੀ ਜਗਨਨਾਥ ਦੀ ਜੋੜੀ ਕਾਰਨ ਨਿਰਮਾਤਾਵਾਂ ਨੂੰ ਪਹਿਲਾਂ ਹੀ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ।

ਇਸਦੇ ਨਾਲ ਹੀ ਅਜਿਹੀਆਂ ਖ਼ਬਰਾਂ ਵੀ ਆ ਰਹੀਆਂ ਹਨ ਕਿ ਵਿਜੇ ਦੇਵਰਕੋਂਡਾ 'ਲਾਈਗਰ' ਦੇ ਫਲਾਪ ਹੋਣ ਤੋਂ ਬਾਅਦ ਆਪਣੀ ਜੇਬ ਤੋਂ ਹੋਏ ਨੁਕਸਾਨ ਦੀ ਪੂਰਤੀ ਕਰਨਗੇ। ਦਾਅਵਾ ਕੀਤਾ ਗਿਆ ਸੀ ਕਿ ਉਹ ਨਿਰਮਾਤਾ ਨੂੰ 6 ਕਰੋੜ ਰੁਪਏ ਵਾਪਸ ਕਰਨਗੇ।

ਤੁਹਾਨੂੰ ਦੱਸ ਦੇਈਏ ਕਿ ਵਿਜੇ ਨੇ ਇਸ ਫ਼ਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ ਅਤੇ ਇਸ ਫ਼ਿਲਮ ਲਈ ਉਨ੍ਹਾਂ ਨੇ ਮੋਟੀ ਫੀਸ ਲਈ ਹੈ। ਇਹ ਫ਼ਿਲਮ ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ, ਇਸ ਦਾ ਸਭ ਨੂੰ ਖਮਿਆਜ਼ਾ ਭੁਗਤਣਾ ਪਿਆ।

ਕੀ ਕਰ ਰਹੇ ਹਨ ਲਾਈਗਰ ਫ਼ਿਲਮ ਦੇ ਪ੍ਰਮੁੱਖ ਅਦਾਕਾਰ

ਇੱਕ ਪਾਸੇ ਪੁਰੀ ਜਗਨਨਾਥ ਨੂੰ ਭਾਰੀ ਨੁਕਸਾਨ ਕਾਰਨ ਆਪਣਾ ਮੁੰਬਈ ਵਾਲਾ ਘਰ ਛੱਡਣਾ ਪਿਆ ਹੈ। ਇਸ ਦੇ ਨਾਲ ਹੀ 'Liger' ਦੀ ਅਦਾਕਾਰਾ ਅਨਨਿਆ ਪਾਂਡੇ ਇਟਲੀ 'ਚ ਛੁੱਟੀਆਂ ਮਨਾ ਰਹੀ ਹੈ। ਉਸ ਨੇ ਹਾਲ ਹੀ 'ਚ ਵੈਕੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਫਲੋਰਲ ਪ੍ਰਿੰਟ ਦੇ ਨਾਲ ਬਿਕਨੀ 'ਚ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਫੋਟੋਆਂ ਦੇਖ ਕੇ ਕੁਝ ਯੂਜ਼ਰਸ ਨੇ ਉਸਨੂੰ ਕੁਮੈਂਟ ਕਰਕੇ ਕਹਿ ਰਹੇ ਹਨ ਕਿ ਨਿਰਮਾਤਾ ਦੇ ਪੈਸੇ ਡੁੱਬਣ ਤੋਂ ਬਾਅਦ ਤੁਸੀਂ ਵਿਦੇਸ਼ ਜਾਣ ਦਾ ਮਜ਼ਾ ਕਿਵੇਂ ਲੈ ਸਕਦੇ ਹੋ।

Liger ਫ਼ਿਲਮ ਦੇ ਫਲਾਪ ਹੋਣ ਅਤੇ ਆਉਂਣ ਵਾਲੀ ਫ਼ਿਲਮ 'ਜਨ ਗਣ ਮਨ' ਦੇ ਬੈਕਸਟੇਜ 'ਤੇ ਚਲੇ ਜਾਣ ਤੋਂ ਬਾਅਦ ਵੀ ਵਿਜੇ ਦੇਵਰਕੋਂਡਾ ਦੇ ਇਰਾਦੇ ਮਜ਼ਬੂਤ ਹਨ। ਹੁਣ ਉਹ ਸਮੰਥਾ ਰੂਥ ਪ੍ਰਭੂ ਨਾਲ ਕੁਸ਼ੀ ਫ਼ਿਲਮ 'ਚ ਨਜ਼ਰ ਆਉਣਗੇ। ਇਸ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ। ਇਸ ਫ਼ਿਲਮ ਦਾ ਕਾਫ਼ੀ ਹਿੱਸਾ ਕਸ਼ਮੀਰ ਵਿੱਚ ਸ਼ੂਟ ਕੀਤਾ ਗਿਆ ਹੈ। ਵਿਜੇ ਅਤੇ ਸਮੰਥਾ ਤੋਂ ਇਲਾਵਾ ਫ਼ਿਲਮ 'ਚ ਜੈਰਾਮ, ਵੇਨੇਲਾ ਕਿਸ਼ੋਰ, ਰਾਹੁਲ ਰਾਮਕ੍ਰਿਸ਼ਨ, ਮੁਰਲੀ ​​ਸ਼ਰਮਾ ਅਤੇ ਸਚਿਨ ਖੇੜੇਕਰ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਹਾਲ ਹੀ 'ਚ ਇਸ ਫ਼ਿਲਮ ਦਾ ਮੋਸ਼ਨ ਪੋਸਟਰ ਸ਼ੇਅਰ ਕੀਤਾ ਹੈ। ਇਹ ਫ਼ਿਲਮ ਇਸ ਸਾਲ 23 ਦਸੰਬਰ ਨੂੰ ਰਿਲੀਜ਼ ਹੋਵੇਗੀ।

Published by:Rupinder Kaur Sabherwal
First published:

Tags: Bollywood, Entertainment, Entertainment news, Mumbai