ਦਿਸ਼ਾ ਪਰਮਾਰ-ਰਾਹੁਲ ਵੈਦਿਆ ਦੀ ਤਰ੍ਹਾਂ ਬਿੱਗ ਬੌਸ ਦੇ ਘਰ ਵੀ ਇਨ੍ਹਾਂ ਜੋੜਿਆਂ ਦਾ ਪਿਆਰ ਪਰਵਾਨ ਚੜ੍ਹਿਆ

ਦਿਸ਼ਾ ਪਰਮਾਰ-ਰਾਹੁਲ ਵੈਦਿਆ ਦੀ ਤਰ੍ਹਾਂ ਬਿੱਗ ਬੌਸ ਦੇ ਘਰ ਵੀ ਇਨ੍ਹਾਂ ਜੋੜਿਆਂ ਦਾ ਪਿਆਰ ਪਰਵਾਨ ਚੜ੍ਹਿਆ

ਦਿਸ਼ਾ ਪਰਮਾਰ-ਰਾਹੁਲ ਵੈਦਿਆ ਦੀ ਤਰ੍ਹਾਂ ਬਿੱਗ ਬੌਸ ਦੇ ਘਰ ਵੀ ਇਨ੍ਹਾਂ ਜੋੜਿਆਂ ਦਾ ਪਿਆਰ ਪਰਵਾਨ ਚੜ੍ਹਿਆ

  • Share this:
ਗਾਇਕ ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ 16 ਜੁਲਾਈ ਨੂੰ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੀ ਲਵ ਸਟੋਰੀ ਅਤੇ ਵਿਆਹ ਦਾ ਬਿੱਗ ਬੌਸ ਨਾਲ ਖਾਸ ਸੰਬੰਧ ਹੈ। ਬਿੱਗ ਬੌਸ ਵਿਚ ਹੀ ਰਾਹੁਲ ਨੇ ਆਪਣੇ ਰਿਸ਼ਤੇ ਦੀ ਪੁਸ਼ਟੀ ਕੀਤੀ ਅਤੇ ਦਿਸ਼ਾ ਨੂੰ ਵਿਆਹ ਲਈ ਪਰਪੋਜ਼ ਕੀਤਾ ਸੀ। ਇਸ ਦੇ ਨਾਲ ਹੀ ਦਿਸ਼ਾ ਨੇ ਖੁਦ ਬਿੱਗ ਬੌਸ ਵਿੱਚ ਵੀ ਰਾਹੁਲ ਦੇ ਪਰਪੋਜ਼ ਦਾ ਜਵਾਬ ਦਿੱਤਾ। ਰਾਹੁਲ ਅਤੇ ਦਿਸ਼ਾ ਤੋਂ ਪਹਿਲਾਂ ਵੀ ਕਈ ਸੈਲੇਬ੍ਰਿਟੀ ਹਨ ਜਿਨ੍ਹਾਂ ਦਾ ਪਿਆਰ ਬਿੱਗ ਬੌਸ ਦੇ ਘਰ ਚੋਂ ਪਰਵਾਨ ਚੜ੍ਹਿਆ।

ਕੀਥ ਸੁਕੇਰਾ-ਰੋਸ਼ੇਲ ਰਾਓ
ਕੀਥ ਸੁਸੇਰਾ ਤੇ ਰੋਸ਼ੇਲ ਰਾਓ ਬਿੱਗ ਬੌਸ ਵਿੱਚ ਨਜ਼ਰ ਆਉਣ ਤੋਂ ਪਹਿਲਾਂ ਹੀ ਕਪਲ ਸਨ। ਸ਼ੋਅ ਵਿਚ ਉਨ੍ਹਾਂ ਨੂੰ ਇਕ ਦੂਜੇ ਨੂੰ ਜਾਣਨ ਦਾ ਇਕ ਵਧੀਆ ਮੌਕਾ ਮਿਲਿਆ। ਦੋਵਾਂ ਦਾ ਰਿਸ਼ਤਾ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਵੀ ਬਣਿਆ ਰਿਹਾ। ਕੁਝ ਸਮੇਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ।

ਕਿਸ਼ਵਰ ਮਰਚੇਂਟ-ਸੁਯਸ਼ ਰਾਏ
ਬਿੱਗ ਬੌਸ ਵਿੱਚ ਆਉਣ ਹੋਣ ਤੋਂ ਪਹਿਲਾਂ ਕਿਸ਼ਵਰ ਮਰਚੈਂਟ ਅਤੇ ਸੁਯਸ਼ ਰਾਏ ਵੀ ਇਕ ਕਪਲ ਸੀ। ਸ਼ੋਅ ਦੌਪਾਨ ਦੋਵਾਂ ਨੂੰ ਇਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਦਾ ਮੌਕਾ ਮਿਲਿਆ ਤੇ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਕਿਸ਼ਵਰ ਜਲਦੀ ਹੀ ਇਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ।

ਅਭਿਨਵ ਸ਼ੁਕਲਾ-ਰੁਬੀਨਾ
ਸੀਜ਼ਨ 14 ਤੋਂ ਬਾਅਦ, ਬਿੱਗ ਬੌਸ ਦਾ ਘਰ ਟੁੱਟੇ ਰਿਸ਼ਤਿਆਂ ਨੂੰ ਸੁਲਝਾਉਣ ਲਈ ਵੀ ਜਾਣਿਆ ਜਾਵੇਗਾ। ਅਭਿਨਵ ਸ਼ੁਕਲਾ ਅਤੇ ਰੁਬੀਨਾ ਦਿਲੈਕ ਪਤੀ ਅਤੇ ਪਤਨੀ ਦੇ ਰੂਪ ਵਿੱਚ ਸ਼ੋਅ ਵਿੱਚ ਆਏ। ਪਰ ਕੌਣ ਜਾਣਦਾ ਸੀ ਕਿ ਉਹ ਆਪਣੇ ਵਿਆਹ ਨੂੰ ਦੂਜਾ ਮੌਕਾ ਦੇਣ ਲਈ ਸ਼ੋਅ ਵਿੱਚ ਆਏ ਸਨ। ਦੋਵੇਂ ਤਲਾਕ ਲੈਣ ਜਾ ਰਹੇ ਸਨ। ਬਿੱਗ ਬੌਸ ਹਾਊਸ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਮੁੜ ਜੋੜਨ ਦਾ ਕੰਮ ਕੀਤਾ। ਹੁਣ ਉਹ ਦੋਵੇਂ ਫਿਰ ਇਕੱਠੇ ਹਨ ਅਤੇ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ।

ਮੋਨਾਲੀਸਾ-ਵਿਕਰਾਂਤ
ਭੋਜਪੁਰੀ ਫਿਲਮਾਂ ਵਿੱਚ ਕੰਮ ਕਰ ਕੇ ਆਈ ਮੋਨਾਲੀਸਾ ਜਦੋਂ ਬਿੱਗ ਬੌਸ ਵਿੱਚ ਆਈ ਸੀ ਤਾਂ ਉਸ ਦੀ ਪ੍ਰਸਿੱਧੀ ਘੱਟ ਸੀ ਪਰ ਬਿੱਗ ਬੌਸ ਨੇ ਉਸਨੂੰ ਹਰ ਘਰ ਵਿੱਚ ਮਸ਼ਹੂਰ ਕਰ ਦਿੱਤਾ। ਸ਼ੋਅ ਵਿੱਚ ਮੋਨਾਲੀਸਾ ਨੇ ਆਪਣੇ ਬੁਆਏਫ੍ਰੈਂਡ ਵਿਕਰਾਂਤ ਨਾਲ ਵਿਆਹ ਕੀਤਾ। ਵਿਆਹ ਅਤੇ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਨੈਸ਼ਨਲ ਟੈਲੀਵਿਜ਼ਨ 'ਤੇ ਦਿਖਾਇਆ ਗਿਆ। ਜੋੜਾ ਇਕ ਦੂਜੇ ਦੇ ਨਾਲ ਇਕ ਸੁੰਦਰ ਜ਼ਿੰਦਗੀ ਬਤੀਤ ਕਰ ਰਿਹਾ ਹੈ।

ਆਸਿਮ-ਹਿਮਾਂਸ਼ੀ
ਹਿਮਾਂਸ਼ੀ ਖੁਰਾਣਾ ਅਤੇ ਆਸਿਮ ਰਿਆਜ਼ ਦੀ ਜੋੜੀ ਬਿੱਗ ਬੌਸ ਵਿਚ ਹੀ ਬਣੀ ਸੀ। ਹਿਮਾਂਸ਼ੀ ਸ਼ੋਅ 'ਚ ਆਉਣ ਤੋਂ ਪਹਿਲਾਂ ਇਕ ਰਿਸ਼ਤੇ 'ਚ ਸੀ। ਕਹਾਣੀ ਵਿਚ ਮੋੜ ਉਦੋਂ ਆਇਆ ਜਦੋਂ ਹਿਮਾਂਸ਼ੀ ਨੂੰ ਸ਼ੋਅ ਦੌਰਾਨ ਆਸਿਮ ਨਾਲ ਪਿਆਰ ਹੋ ਗਿਆ। ਆਸਿਮ ਦੇ ਇਕ ਪਾਸੜ ਪਿਆਰ ਨੇ ਹਿਮਾਂਸ਼ੀ ਦੇ ਦਿਲ ਵਿਚ ਦਸਤਕ ਦਿੱਤੀ ਤੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਚਲਿਆ। ਅੱਜ ਦੋਵੇਂ ਰਿਸ਼ਤੇ ਵਿੱਚ ਹਨ ਅਤੇ ਇਕੱਠੇ ਖੁਸ਼ ਹਨ।

ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ
ਪ੍ਰਿੰਸ ਨਰੂਲਾ-ਯੁਵਿਕਾ ਚੌਧਰੀ ਦੀ ਲਵ ਸਟੋਰੀ ਵੀ ਬਿੱਗ ਬੌਸ 'ਚ ਸ਼ੁਰੂ ਹੋਈ ਸੀ। ਰਿਐਲਿਟੀ ਸ਼ੋਅਜ਼ ਵਿਚ ਪ੍ਰਿੰਸ ਅਕਸਰ ਯੁਵਿਕਾ ਨਾਲ ਫਲਰਟ ਕਰਦੇ ਦੇਖੇ ਗਏ। ਸ਼ੋਅ ਛੱਡਣ ਤੋਂ ਬਾਅਦ, ਦੋਵੇਂ ਇਕ ਦੂਜੇ ਲਈ ਗੰਭੀਰ ਹੋ ਗਏ। ਬਾਅਦ ਵਿਚ ਉਨ੍ਹਾਂ ਦਾ ਵਿਆਹ ਹੋ ਗਿਆ।

ਪੁਨੀਸ਼ ਸ਼ਰਮਾ-ਬੰਦਗੀ ਕਾਲਰਾ
ਪੁਨੀਸ਼ ਅਤੇ ਬੰਦਗੀ ਦੀ ਜੋੜੀ ਬਿੱਗ ਬੌਸ 13 ਵਿੱਚ ਬਣੀ। ਬਿੱਗ ਬੌਸ ਦਾ ਘਰ ਉਨ੍ਹਾਂ ਦੇ ਪਿਆਰ ਦਾ ਗਵਾਹ ਬਣਿਆ। ਸ਼ੋਅ ਵਿੱਚ ਹਰ ਕਿਸੇ ਨੇ ਉਨ੍ਹਾਂ ਦੀ ਰੋਮਾਂਟਿਕ ਕੈਮਿਸਟਰੀ ਵੇਖੀ। ਇਹ ਵੀ ਵੇਖਿਆ ਗਿਆ ਕਿ ਕਿਵੇਂ ਉਹ ਪਿਆਰ ਵਿੱਚ ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਨਹੀਂ ਰੱਖ ਪਾਉਂਦੇ ਸਨ। ਪੁਨੀਸ਼ ਅਤੇ ਬੰਦਗੀ ਅਜੇ ਵੀ ਇਕੱਠੇ ਹਨ।

ਏਜਾਜ਼ ਖਾਨ-ਪਵਿਤਰਾ ਪੁਨੀਆ
ਬਿੱਗ ਬੌਸ ਦੇ ਸੀਜ਼ਨ 14 ਵਿੱਚ, ਇੱਕ ਹੋਰ ਜੋੜੀ ਬਣੀ ਸੀ, ਜਿਸਦਾ ਕਿਸੇ ਨੇ ਅੰਦਾਜ਼ਾ ਨਹੀਂ ਲਗਾਇਆ ਸੀ। ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਕਿ ਜਦੋਂ ਸ਼ੋਅ ਵਿੱਚ ਲੜਦੇ ਹੋਏ ਏਜਾਜ਼ ਖਾਨ ਅਤੇ ਪਵਿਤਰਾ ਪੁਨੀਆ ਨੇ ਇੱਕ ਦੂਜੇ ਨੂੰ ਆਪਣਾ ਦਿਲ ਦੇ ਦਿੱਤਾ। ਸ਼ੁਰੂ ਵਿਚ ਉਨ੍ਹਾਂ ਦਾ ਪਿਆਰ ਹਰ ਕਿਸੇ ਨੂੰ ਜਾਅਲੀ ਲੱਗਦਾ ਸੀ, ਪਰ ਕੌਣ ਜਾਣਦਾ ਸੀ ਕਿ ਉਹ ਇਕ ਦੂਜੇ ਲਈ ਗੰਭੀਰ ਸਨ। ਸ਼ੋਅ ਦੀ ਸਮਾਪਤੀ ਤੋਂ ਬਾਅਦ ਵੀ ਏਜਾਜ਼ ਅਤੇ ਪਵਿਤਰਾ ਇਕੱਠੇ ਰਹੇ।
Published by:Ramanpreet Kaur
First published: