
Bappi Lahiri Songs (ਸੰਕੇਤਕ ਫੋਟੋ)
deaBappi Lahiri Songs: ਮਸ਼ਹੂਰ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ (Bappi Lahiri) ਦਾ 69 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। 27 ਨਵੰਬਰ 1952 ਨੂੰ ਜਲਪਾਈਗੁੜੀ, ਪੱਛਮੀ ਬੰਗਾਲ ਵਿੱਚ ਜਨਮੇ ਬੱਪੀ ਲਹਿਰੀ ਬੰਗਾਲੀ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਸੀ। 80 ਅਤੇ 90 ਦੇ ਦਹਾਕੇ ਵਿੱਚ ਭਾਰਤ ਵਿੱਚ ਡਿਸਕੋ ਸੰਗੀਤ ਨੂੰ ਪ੍ਰਸਿੱਧ ਬਣਾਉਣ ਵਾਲੇ ਸੰਗੀਤਕਾਰ ਅਤੇ ਗਾਇਕ ਬੱਪੀ ਲਹਿਰੀ ਦਾ ਅੱਜ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਹਸਪਤਾਲ ਦੇ ਨਿਰਦੇਸ਼ਕ ਡਾਕਟਰ ਦੀਪਕ ਨਮਜੋਸ਼ੀ ਮੁਤਾਬਕ ਉਹ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਲੜ੍ਹ ਰਹੇ ਸਨ।
Bappi Lahiri: ਮਸ਼ਹੂਰ ਗਾਇਕ 'ਤੇ ਸੰਗੀਤਕਾਰ ਬੱਪੀ ਲਹਿਰੀ ਦਾ ਦਿਹਾਂਤ, ਮੁੰਬਈ ਦੇ ਹਸਪਤਾਲ 'ਚ ਲਏ ਆਖਰੀ ਸਾਹ - ਇਹ ਵੀ ਪੜ੍ਹੋ
ਸੰਗੀਤ ਦੇ ਖੇਤਰ ਵਿੱਚ ਬੱਪੀ ਦਾ ਯੋਗਦਾਨ ਕਦੇ ਵੀ ਭੁੱਲਿਆ ਨਹੀ ਜਾ ਸਕਦਾ। ਉਨ੍ਹਾਂ ਦੇ ਗੀਤ ਸਿਰਫ਼ ਹਿੰਦੂਤਾਨ ਵਿੱਚ ਸੰਗੀਤ ਪ੍ਰੇਮੀਆਂ ਨੂੰ ਨਹੀਂ, ਬਲਕਿ ਵਿਦੇਸ਼ਾਂ ਵਿੱਚ ਵੀ ਖੁਬ ਪਸੰਦ ਕੀਤੇ ਗਏ। ਇੱਥੇ ਸੁਣੋ ਬੱਪੀ ਲਹਿਰੀ ਦੇ ਖਾਸ ਗਾਣੇ...
ਬਾਲੀਵੁੱਡ ਨੂੰ 70 ਦੇ ਦਹਾਕੇ ਵਿੱਚ ਡਿਸਕੋ ਅਤੇ ਰੌਕ ਮਿਊਜ਼ਿਕ ਤੋਂ ਰੂ-ਬ-ਰੂ ਕਰਵਾਉਣ ਵਾਲੇ ਸੰਗੀਤਕਾਰ ਬੱਪੀ ਲਹਿਰੀ (Bappi Lahiri) ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੂਰੀ ਫਿਲਮ ਇੰਡਸਟਰੀ ਵਿੱਚ ਸੌਗ ਦਾ ਮਾਹੌਲ ਹੈ। ਛੋਟੀ ਉਮਰ ਤੋਂ ਹੀ ਗੀਤ- ਬਜਾਉਣ ਦੇ ਸ਼ੌਕੀਨ ਬੱਪੀ ਦਾ ਨੇ ਆਪਣੇ ਕਰੀਅਰ ਵਿੱਚ ਕਈ ਹਿੱਟ ਗੀਤ ਗਾਏ ਹਨ। 'ਯਾਰ ਬਿਨਾ ਚੈਨ ਕਹਾਂ ਰੇ' ਹੋ ਜਾਂ 'ਉ ਲਾ ਲਾ' ਹੋਵੇ ਉਨ੍ਹਾਂ ਦੇ ਹਰ ਗਾਣੇ ਨੇ ਲੋਕਾ ਨੂੰ ਝੂਮਣ ਤੇ ਮਜ਼ਬੂਰ ਕਰ ਦਿੱਤਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।