Home /News /entertainment /

Lock Upp Show: ਕੰਗਨਾ ਰਣੌਤ ਦੀ ਜੇਲ 'ਚ ਕੈਦ ਹੋਣਗੇ ਇਹ ਸਿਤਾਰੇ, ਸ਼ਹਿਨਾਜ਼ ਗਿੱਲ ਵੀ ਹੋਵੇਗੀ ਸ਼ਾਮਲ

Lock Upp Show: ਕੰਗਨਾ ਰਣੌਤ ਦੀ ਜੇਲ 'ਚ ਕੈਦ ਹੋਣਗੇ ਇਹ ਸਿਤਾਰੇ, ਸ਼ਹਿਨਾਜ਼ ਗਿੱਲ ਵੀ ਹੋਵੇਗੀ ਸ਼ਾਮਲ


Lock Upp Show: ਕੰਗਨਾ ਰਣੌਤ ਦੀ ਜੇਲ 'ਚ ਕੈਦ ਹੋਣਗੇ ਇਹ ਸਿਤਾਰੇ (ਸੰਕੇਤਕ ਫੋਟੋ)

Lock Upp Show: ਕੰਗਨਾ ਰਣੌਤ ਦੀ ਜੇਲ 'ਚ ਕੈਦ ਹੋਣਗੇ ਇਹ ਸਿਤਾਰੇ (ਸੰਕੇਤਕ ਫੋਟੋ)

Lock Upp Show: ਏਕਤਾ ਕਪੂਰ ਟੀਵੀ ਦੀ ਦੁਨੀਆ ਵਿੱਚ ਹਮੇਸ਼ਾ ਕੁਝ ਨਵਾਂ ਕਰਦੀ ਰਹੀ ਹੈ ਅਤੇ ਹੁਣ ਉਹ OTT ਸਪੇਸ ਵਿੱਚ ਕੁਝ ਵੱਡਾ ਕਰਨ ਜਾ ਰਹੀ ਹੈ। ਏਕਤਾ ਇੱਕ ਨਵਾਂ ਰਿਐਲਿਟੀ ਸ਼ੋਅ 'ਲੌਕ ਅੱਪ: ਬਦਸ ਜੇਲ੍ਹ, ਅਤਿਆਚਾਰੀ ਖੇਲ' ਲੈ ਕੇ ਆ ਰਹੀ ਹੈ। ਇਸ ਸ਼ੋਅ 'ਚ ਅਦਾਕਾਰਾ ਕੰਗਨਾ ਰਣੌਤ ਪਹਿਲੀ ਵਾਰ ਹੋਸਟਿੰਗ ਦੀ ਦੁਨੀਆਂ 'ਚ ਕਦਮ ਰੱਖਣ ਜਾ ਰਹੀ ਹੈ। ਏਕਤਾ ਕਪੂਰ ਅਤੇ ਕੰਗਨਾ ਰਣੌਤ ਦੀ ਇਸ ਜੇਲ 'ਚ ਕਿਹੜੀਆਂ ਮਸ਼ਹੂਰ ਹਸਤੀਆਂ ਬੰਦ ਹੋ ਸਕਦੀਆਂ ਹਨ, ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ।

ਹੋਰ ਪੜ੍ਹੋ ...
 • Share this:
  Lock Upp Show: ਏਕਤਾ ਕਪੂਰ ਟੀਵੀ ਦੀ ਦੁਨੀਆ ਵਿੱਚ ਹਮੇਸ਼ਾ ਕੁਝ ਨਵਾਂ ਕਰਦੀ ਰਹੀ ਹੈ ਅਤੇ ਹੁਣ ਉਹ OTT ਸਪੇਸ ਵਿੱਚ ਕੁਝ ਵੱਡਾ ਕਰਨ ਜਾ ਰਹੀ ਹੈ। ਏਕਤਾ ਇੱਕ ਨਵਾਂ ਰਿਐਲਿਟੀ ਸ਼ੋਅ 'ਲੌਕ ਅੱਪ: ਬਦਸ ਜੇਲ੍ਹ, ਅਤਿਆਚਾਰੀ ਖੇਲ' ਲੈ ਕੇ ਆ ਰਹੀ ਹੈ। ਇਸ ਸ਼ੋਅ 'ਚ ਅਦਾਕਾਰਾ ਕੰਗਨਾ ਰਣੌਤ ਪਹਿਲੀ ਵਾਰ ਹੋਸਟਿੰਗ ਦੀ ਦੁਨੀਆਂ 'ਚ ਕਦਮ ਰੱਖਣ ਜਾ ਰਹੀ ਹੈ। ਏਕਤਾ ਕਪੂਰ ਅਤੇ ਕੰਗਨਾ ਰਣੌਤ ਦੀ ਇਸ ਜੇਲ 'ਚ ਕਿਹੜੀਆਂ ਮਸ਼ਹੂਰ ਹਸਤੀਆਂ ਬੰਦ ਹੋ ਸਕਦੀਆਂ ਹਨ, ਅਸੀਂ ਤੁਹਾਨੂੰ ਉਨ੍ਹਾਂ ਬਾਰੇ ਦੱਸਣ ਜਾ ਰਹੇ ਹਾਂ। ਨਿਰਮਾਤਾਵਾਂ ਦਾ ਦਾਅਵਾ ਹੈ ਕਿ 'ਲਾਕ ਅੱਪ' ਆਪਣੀ ਕਿਸਮ ਦਾ ਪਹਿਲਾ ਰਿਐਲਿਟੀ ਸ਼ੋਅ ਹੈ, ਜੋ ਕਿ ਐਮਐਕਸ ਪਲੇਅਰ ਅਤੇ ਅਲਟ ਬਾਲਾਜੀ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤਾ ਗਿਆ ਹੈ। ਇਸ ਵਿੱਚ 16 ਵਿਵਾਦਤ ਸ਼ਖ਼ਸੀਅਤਾਂ ਨੂੰ 72 ਦਿਨਾਂ ਲਈ ਜੇਲ੍ਹ ਵਿੱਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀਆਂ ਸਹੂਲਤਾਂ ਖੋਹ ਲਈਆਂ ਜਾਣਗੀਆਂ। ਜਦਕਿ ਕਲਰਜ਼ ਚੈਨਲ 'ਤੇ ਪ੍ਰਸਾਰਿਤ ਹੋਣ ਵਾਲਾ ਸ਼ੋਅ 'ਬਿੱਗ ਬੌਸ' ਵੀ ਕਈ ਸਾਲਾਂ ਤੋਂ ਇਸ ਸੰਕਲਪ ਨਾਲ ਸ਼ੋਅ ਨੂੰ ਪ੍ਰਸਾਰਿਤ ਕਰ ਰਿਹਾ ਹੈ।

  ਇਹ ਵੀ ਪੜ੍ਹੋ:- Ubon Brand Ambassador: ਨੇਹਾ ਕੱਕੜ ਬਣੀ Ubon ਦੀ ਬ੍ਰਾਂਡ ਅੰਬੈਸਡਰ, ਖੁਸ਼ ਹੋ ਕਹੀ ਇਹ ਗੱਲ

  ਸੂਤਰਾਂ ਮੁਤਾਬਿਕ ਮਾਡਲ ਪੂਨਮ ਪਾਂਡੇ ਦਾ ਆਉਣਾ ਲਗਭਗ ਤੈਅ ਹੈ। ਇਸ ਤੋਂ ਇਲਾਵਾ 'ਬਿੱਗ ਬੌਸ' ਦੇ ਸੁਪਰਹਿੱਟ ਮੁਕਾਬਲੇਬਾਜ਼ ਰਹੇ ਸ਼ਹਿਨਾਜ਼ ਗਿੱਲ, ਲੇਖਕ ਚੇਤਨ ਭਗਤ ਵਰਗੇ ਨਾਂ ਵੀ ਇਸ ਸ਼ੋਅ ਦਾ ਹਿੱਸਾ ਬਣ ਸਕਦੇ ਹਨ। ਅਦਾਕਾਰਾ ਸੁਸ਼ਮਿਤਾ ਸੇਨ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਕਾਰਨ ਚਰਚਾ 'ਚ ਆਏ ਮਾਡਲ ਰੋਹਮਨ ਸ਼ਾਲ ਵੀ ਇਸ ਸ਼ੋਅ ਵਿੱਚ ਆ ਸਕਦੇ ਹਨ। ਇਸ ਤੋਂ ਇਲਾਵਾ ਇਸ ਸ਼ੋਅ ਦਾ ਹਿੱਸਾ ਬਣਨ ਵਾਲੇ ਸੈਲੀਬ੍ਰਿਟੀ ਮੁਕਾਬਲੇਬਾਜ਼ਾਂ ਬਾਰੇ ਵੀ ਸੋਸ਼ਲ ਮੀਡੀਆ 'ਤੇ ਚਰਚਾ ਗਰਮ ਹੈ। ਹਾਲ ਹੀ 'ਚ ਮਾਡਲ-ਅਦਾਕਾਰਾ ਉਰਫੀ ਜਾਵੇਦ ਨੂੰ ਸ਼ੋਅ ਦੀ ਹੋਸਟ ਕੰਗਨਾ ਰਣੌਤ ਦੀ ਤਾਰੀਫ ਕਰਦੇ ਦੇਖਿਆ ਗਿਆ। ਉਦੋਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਉਰਫੀ ਵੀ ਸ਼ੋਅ 'ਚ ਦਾ ਹਿੱਸਾ ਹੋ ਸਕਦੀ ਹੈ। ਇਸ ਦੇ ਨਾਲ ਹੀ ਮੱਲਿਕਾ ਸ਼ੇਰਾਵਤ ਅਤੇ ਸ਼ਵੇਤਾ ਤਿਵਾਰੀ ਵਰਗੇ ਨਾਂ ਵੀ ਲਗਾਤਾਰ ਚਰਚਾ ਵਿੱਚ ਹਨ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਟੀਵੀ ਦੀ ਸਟਾਰ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਵੀ ਇਸ ਸ਼ੋਅ ਵਿੱਚ ਨਜ਼ਰ ਆਉਣ ਦੀਆਂ ਖਬਰਾਂ ਹਨ। ਦਿਵਯੰਕਾ ਹੁਣ ਤੱਕ ਇਸ ਤਰ੍ਹਾਂ ਦੇ ਕਿਸੇ ਕੰਸੈਪਟ ਦਾ ਹਿੱਸਾ ਨਹੀਂ ਬਣੀ ਹੈ। ਦਿਵਯੰਕਾ ਤੋਂ ਇਲਾਵਾ ਅਵਨੀਤ ਕੌਰ, ਮਾਨਵ ਗੋਹਿਲ ਅਤੇ ਹਿਨਾ ਖਾਨ ਵਰਗੇ ਹੋਰ ਮਸ਼ਹੂਰ ਨਾਂ ਵੀ ਉਭਰ ਰਹੇ ਹਨ।

  ਇਹ ਵੀ ਪੜ੍ਹੋ:-  Romantic Films and Web series: ਇਨ੍ਹਾਂ ਰੋਮਾਂਟਿਕ-ਸੀਰੀਜ਼ ਨਾਲ ਆਪਣਾ ਹਫਤਾ ਬਣਾਓ ਖਾਸ, ਦਿਲ ਵਿੱਚ ਆਏਗੀ ਫੀਲਿੰਗ

  ਇਹ ਮੇਰੀ ਜੇਲ੍ਹ ਹੈ: ਕੰਗਨਾ ਰਣੌਤ
  ਲਾਕ ਅੱਪ ਸ਼ੋਅ ਬਾਰੇ ਗੱਲ ਕਰਦੇ ਹੋਏ ਕੰਗਨਾ ਨੇ ਕਿਹਾ ਕਿ ਮੈਂ ਇਸ ਰਿਐਲਿਟੀ ਸ਼ੋਅ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਇੱਥੇ ਪ੍ਰਤੀਯੋਗੀਆਂ ਨੂੰ ਨਾ ਸਿਰਫ਼ ਆਪਣੀਆਂ ਅੰਦਰੂਨੀ ਬੁਰਾਈਆਂ ਅਤੇ ਅਸੁਰੱਖਿਆ ਦਾ ਸਾਹਮਣਾ ਕਰਨਾ ਪਵੇਗਾ, ਸਗੋਂ ਉਨ੍ਹਾਂ ਨੂੰ ਆਪਣੇ ਗਹਿਰੇ ਸੱਚ ਨੂੰ ਵੀ ਉਜਾਗਰ ਕਰਨਾ ਹੋਵੇਗਾ। ਲਾਕ ਅਪ ਇਮਾਨਦਾਰ ਲੋਕਾਂ ਲਈ ਹੈ ਜੋ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਲੋਕ ਉਨ੍ਹਾਂ ਨੂੰ ਕਿੰਨਾਂ ਪਸੰਦ ਕਰਨਗੇ। ਮੈਂ ਇਸ ਸਭ ਤੋਂ ਨਿਡਰ ਸ਼ੋਅ ਦੀ ਮੇਜ਼ਬਾਨੀ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦੀ। ਇਸਦੇ ਨਾਲ ਹੀ ਕੰਗਨਾ ਨੇ ਕਿਹਾ ਕਿ ਇਹ ਮੇਰੀ ਜੇਲ੍ਹ ਹੈ ਅਤੇ ਇੱਥੇ ਅੱਤਿਆਚਾਰਾਂ ਦੀ ਖੇਡ ਹੋਵੇਗੀ। ਕੰਗਨਾ ਰਣੌਤ ਦੇ ਇਸ ਰਿਐਲਿਟੀ ਸ਼ੋਅ ਦਾ ਪ੍ਰੀਮੀਅਰ 27 ਫਰਵਰੀ ਨੂੰ ਹੋਵੇਗਾ। ਜੇਕਰ ਤੁਸੀਂ ਇਸਨੂੰ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸਨੂੰ ALT ਬਾਲਾਜੀ ਐਪ ਅਤੇ MX ਪਲੇਅਰ 'ਤੇ ਦੇਖ ਸਕਦੇ ਹੋ। ਇਹ 72 ਐਪੀਸੋਡਾਂ ਦਾ ਸ਼ੋਅ ਹੋਵੇਗਾ, ਜਿਸ ਦੇ ਸ਼ੁਰੂ ਹੋਣ ਦਾ ਦਰਸ਼ਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਸ਼ੋਅ 24 ਘੰਟੇ ਲਾਈਵ ਸਟ੍ਰੀਮ ਕੀਤਾ ਜਾਵੇਗਾ।
  Published by:rupinderkaursab
  First published:

  Tags: Ekta Kapoor, Entertainment, Entertainment news, Kangana Ranaut, Reality show, Shehnaaz Gill

  ਅਗਲੀ ਖਬਰ