Old Age Bebe Bhangra With Amrit Maan: ਪੰਜਾਬੀ ਗਾਇਕ ਅੰਮ੍ਰਿਤ ਮਾਨ (Amrit Maan) ਕਿਸੀ ਪਛਾਣ ਦੇ ਮੋਹਤਾਜ ਨਹੀਂ ਹਨ। ਅੰਮ੍ਰਿਤ ਨੇ ਆਪਣੀ ਗਾਇਕੀ ਦੇ ਨਾਲ-ਨਾਲ ਸਟਾਇਲਿਸ਼ ਅੰਦਾਜ਼ ਨਾਲ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਰਹਿੰਦੇ ਪੰਜਾਬੀਆਂ ਦਾ ਵੀ ਮਨ ਮੋਹ ਲਿਆ ਹੈ। ਕਲਾਕਾਰ ਨਾ ਸਿਰਫ ਆਪਣੇ ਗੀਤਾਂ ਸਗੋਂ ਸੋਸ਼ਲ ਮੀਡੀਆ ਅਕਾਊਂਟ ਦੇ ਜਰਿਏ ਅਕਸਰ ਪ੍ਰਸ਼ੰਸ਼ਕਾਂ ਨਾਲ ਜੁੜੀਆ ਰਹਿੰਦਾ ਹੈ। ਇਸ ਵਿਚਕਾਰ ਅੰਮ੍ਰਿਤ ਵੱਲੋਂ ਇੱਕ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਕਲਾਕਾਰ ਨਾਲ ਸਟੇਜ ਉੱਪਰ ਇੱਕ ਬਜ਼ੁਰਗ ਬੇਬੇ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੀ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅੰਮ੍ਰਿਤ ਮਾਨ ਨੇ ਲਿਖਿਆ, ਬੇਬੇ ਨੇ ਦੱਬ ਕੇ ਭੰਗੜਾ ਪਾਇਆ... ਕੁਝ ਚਿਹਰੇ ਹੀ ਇਦਾ ਹੁੰਦੇ ਆ ਜੋ ਤੁਹਾਡੇ ਦਿਨ ਬਣਾ ਦਿੰਦੇ ਆ... ਇਸ ਉੱਪਰ ਪ੍ਰਸ਼ੰਸ਼ਕ ਹਾਰਟ ਵਾਲੇ ਇਮੋਜ਼ੀ ਸ਼ੇਅਰ ਕਰ ਰਹੇ ਹਨ।
View this post on Instagram
ਕਾਬਿਲੇਗੌਰ ਹੈ ਕਿ ਅੰਮ੍ਰਿਤ ਮਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਦੋਸਤ ਸਨ। ਕਲਾਕਾਰ ਵੱਲੋਂ ਹਾਲੇ ਤੱਕ ਸਿੱਧੂ ਨਾਲ ਆਪਣੀ ਇੰਸਟਾ ਪ੍ਰੋਫਾਈਲ ਵੀ ਲਗਾਈ ਹੋਈ ਹੈ। ਇਸ ਤੋਂ ਇਲਾਵਾ ਅੰਮ੍ਰਿਤ ਕਈ ਵਾਲ ਆਪਣੀਆਂ ਤਸਵੀਰਾਂ ਵੀ ਸਿੱਧੂ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
ਵਰਕਫਰੰਟ ਦੀ ਗੱਲ ਕਰਿਏ ਤਾਂ ਕਲਾਕਾਰ ਦਾ ਹਾਲ ਹੀ ਵਿੱਚ ਗੀਤ ਡੌਂਟ ਯੂ ਨੋ ਰਿਲੀਜ਼ ਹੋਇਆ ਸੀ। ਜਿਸਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਗੀਤ ਰਾਹੀਂ ਇੱਕ ਵਾਰ ਫਿਰ ਤੋਂ ਅੰਮ੍ਰਿਤ ਪ੍ਰਸ਼ੰਸ਼ਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਰਹੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amrit Maan, Entertainment, Entertainment news, Pollywood, Punjabi singer, Singer